You are here

ਪੰਜਾਬ ਰਾਜ ਖੇਡਾਂ (ਅੰਡਰ-14) ਸਮਾਪਤ

ਪਟਿਆਲਾ ਪਹਿਲੇ, ਲੁਧਿਆਣਾ ਦੂਜੇ ਅਤੇ ਅਜੀਤਗੜ ਤੀਜੇ ਸਥਾਨ 'ਤੇ ਰਹੇ

ਲੁਧਿਆਣਾ, ਅਗਸਤ ( ਮਨਜਿੰਦਰ ਗਿੱਲ )-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਦਿਵਸ ਨੂੰ ਸਮਰਪਿਤ ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵਲੋਂ ਜਿਲਾ ਲੁਧਿਆਣਾ ਵਿਖੇ ਕਰਵਾਈਆਂ ਜਾ ਰਹੀਆਂ  ਪੰਜਾਬ ਰਾਜ ਖੇਡਾਂ ਲੜਕੇ ਅੰਡਰ-14 ਦੇ ਅੰਤਮ ਦਿਨ ਦੇ ਮੁਕਾਬਲਿਆਂ ਵਿੱਚ ਓਵਰ ਆਲ ਚੈਂਪੀਅਨਸਿਪ ਵਿੱਚ ਜਿਲਾ ਪਟਿਆਲਾ ਨੇ 39 ਪੁਆਇੰਟ ਪ੍ਰਾਪਤ ਕਰਕੇ ਪਹਿਲਾ ਸਥਾਨ, ਜਿਲਾ ਲੁਧਿਆਣਾ ਨੇ 25 ਪੁਆਇੰਟ ਨਾਲ ਦੂਜਾ ਅਤੇ ਜਿਲਾ ਮੁਹਾਲੀ ਨੇ 24 ਪੁਆਇੰਟ ਨਾਲ ਤੀਜਾ ਸਥਾਨ ਹਾਸਿਲ ਕੀਤਾ। ਇਸ ਮੌਂਕੇ ਤੇ ਮੁੱਖ ਮਹਿਮਾਨ ਵਜੋ ਸ. ਕਰਤਾਰ ਸਿੰਘ ਸੈਂਹਬੀ ਡਿਪਟੀ ਡਾਇਰੈਕਟਰ ਖੇਡ ਵਿਭਾਗ ਪੰਜਾਬ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਤਸਕੀਮ ਕੀਤੇ। ਰਵਿੰਦਰ ਸਿੰਘ ਜਿਲਾ ਖੇਡ ਅਫਸਰ ਲੁਧਿਆਣਾ ਵਲੋਂ ਮੁੱਖ ਮਹਿਮਾਨ ਅਤੇ ਹੋਰ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਟੂਰਨਾਂਮੈਂਟ ਦੇ ਆਖਰੀ ਦਿਨ ਹੋਏ ਮੁਕਾਬਲਿਆਂ ਵਿੱਚ ਐਥਲੈਟਿਕਸ ਦੇ 200 ਮੀਟਰ ਦੇ ਮੁਕਾਬਲਿਆਂ ਵਿੱਚ ਫਤਿਹਗੜ ਸਾਹਿਬ ਦੇ ਦੀਪਕ ਠਾਕੁਰ ਨੇ ਪਹਿਲਾ ਸਥਾਨ 24.40 ਸੈਕਿੰਡ, ਮੋਗਾ ਦੇ ਪਰਮਵੀਰ ਸਿੰਘ ਨੇ ਦੂਜਾ 25.74 ਸੈਕਿੰਡ ਅਤੇ ਫਿਰੋਜਪੁਰ ਦੇ ਜੋਬਨਪ੍ਰੀਤ ਸਿੰਘ ਨੇ ਤੀਜਾ 26.87 ਸੈਕਿੰਡ ਸਥਾਨ ਪ੍ਰਾਪਤ ਕੀਤਾ। 600 ਮੀਟਰ ਦੇ ਮੁਕਾਬਲਿਆਂ ਵਿੱਚ -ਸਹੀਦ ਭਗਤ ਸਿੰਘ ਨਗਰ ਦੇ ਕਰਨ ਕੁਮਾਰ ਨੇ ਪਹਿਲਾ, ਜਲੰਧਰ ਦੇ ਅੰਕਿਤ ਕੁਮਾਰ ਨੇ ਦੂਜਾ ਅਤੇ ਰੂਪਨਗਰ ਦੇ ਹਰਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 4%100 ਮੀਟਰ ਰਿਲੇਅ ਵਿੱਚ ਫਿਰੋਜਪੁਰ ਨੇ ਪਹਿਲਾ, ਅੰਮ੍ਰਿਤਸਰ ਨੇ ਦੂਜਾ ਅਤੇ ਪਟਿਆਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਬੈਡਮਿੰਟਨ ਦੇ ਫਾਈਨਲ ਮੁਕਾਬਲਿਆਂ ਵਿੱਚ ਪਠਾਨਕੋਟ ਨੇ ਜਲੰਧਰ ਨੂੰ 2-0 ਦੇ ਫਰਕ ਨਾਲ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜਿਲ•ਾ ਲੁਧਿਆਣਾ  ਅਤੇ ਗੁਰਦਾਸਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਖੋਹ ਖੋਹ ਦੇ ਸੈਮੀ ਫਾਈਨਲ ਮੁਕਾਬਲਿਆਂ ਵਿੱਚ  ਲੁਧਿਆਣਾ ਨੇ ਪਟਿਆਲਾ ਨੂੰ 09-07 ਦੇ ਫਰਕ ਨਾਲ ਅਤੇ ਸੰਗਰੂਰ ਨੇ ਜਲੰਧਰ ਨੂੰ 11-07 ਦੇ ਫਰਕ ਨਾਲ ਹਰਾਇਆ। ਫਾਈਨਲ ਮੁਕਾਬਲਿਆਂ ਵਿੱਚ ਲੁਧਿਆਣਾ ਨੇ ਸੰਗਰੂਰ ਨੂੰ 07-06 ਦੇ ਫਰਕ ਨਾਲ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜਿਲਾ ਜਲੰਧਰ ਅਤੇ ਪਟਿਆਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜਿਮਨਾਸਟਿਕ ਦੇ ਮੁਕਾਬਲਿਆਂ ਵਿੱਚ ਪਟਿਆਲਾ ਨੇ 263.20 ਪੁਆਇੰਟ ਨਾਲ ਪਹਿਲਾ ਸਥਾਨ, ਸਾਹਿਬਜਾਦਾ ਅਜੀਤ ਸਿੰਘ ਨਗਰ ਨੇ 244.70 ਪੁਆਇੰਟ ਨਾਲ ਦੂਜਾ ਸਥਾਨ, ਗੁਰਦਾਸਪੁਰ ਅਤੇ ਲੁਧਿਆਣਾ ਨੇ 232.70 ਪੁਆਇੰਟ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਬੈਸਟ ਜਿਮਨਾਸਟ ਵਿੱਚ ਮੁਹਾਲੀ ਦੇ ਸਾਰਥਕ ਨੇ 63.20 ਪੁਆਇੰਟ ਨਾਲ ਪਹਿਲਾ ਸਥਾਨ, ਪਟਿਆਲਾ ਦੇ ਸਾਹਿਲ ਨੇ 58.10 ਪੁਆਇੰਟ ਨਾਲ ਦੂਜਾ ਅਤੇ ਪਟਿਆਲਾ ਦੇ ਲਲਿਤ ਨੇ 55.55 ਪੁਆਇੰਟ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਫਲੋਰ ਐਕਸਰਸਾਈਜ ਵਿੱਚ - ਗੁਰਦਾਸਪੁਰ ਦੇ ਕਪਿਲੇਸ ਨੇ 12.00 ਪੁਆਇੰਟ ਨਾਲ ਪਹਿਲਾ, ਸੰਗਰੂਰ ਦੇ ਗੁਰਵੀਰ ਅਤੇ ਜਲੰਧਰ ਦੇ ਤਕਸੀਕ ਨੇ 10.75 ਪੁਆਇੰਟ ਨਾਲ ਦੂਜਾ ਸਥਾਨ ਅਤੇ ਮੁਹਾਲੀ ਦੇ ਅੰਕਿਤ ਨੇ 10.65 ਪੁਆਇੰਟ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਪਾਮਲ ਹਾਰਸ ਵਿੱਚ  ਮੁਹਾਲੀ ਦੇ ਸਾਰਥਕ ਨੇ 10.65 ਪੁਆਇੰਟ ਨਾਲ ਪਹਿਲਾ, ਪਟਿਆਲਾ ਦੇ ਹਿੰਮਤ ਨੇ 10.45 ਪੁਆਇੰਟ ਨਾਲ ਦੂਜਾ, ਗੁਰਦਾਸਪੁਰ ਦੇ ਕਪਿਲੇਸ ਅਤੇ ਜਲੰਧਰ  ਦੇ ਸਮੀਰ ਨੇ 8.10 ਪੁਆਇੰਟ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਰੋਮਨ ਰਿੰਗ ਵਿੱਚ - ਮੁਹਾਲੀ ਦੇ ਸਾਰਥਕ ਨੇ 11.45 ਪੁਆਇੰਟ ਨਾਲ ਪਹਿਲਾ, ਪਟਿਆਲਾ ਦੇ ਸਾਹਿਲ ਨੇ 11.00 ਪੁਆਇੰਟ ਨਾਲ ਦੂਜਾ, ਗੁਰਦਾਸਪੁਰ ਦੇ ਸਿਵਾ ਅਤੇ ਮੁਹਾਲੀ ਦੇ ਨਮਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਟੇਬਲ ਵਾਲਟ ਵਿੱਚ  ਪਟਿਆਲਾ ਦੇ ਸਾਹਿਲ ਨੇ 10.30 ਪੁਆਇੰਟ ਨਾਲ ਪਹਿਲਾ, ਸੰਗਰੂਰ ਦੇ ਗੁਰਵੀਰ ਨੇ 9.925 ਪੁਆਇੰਟ ਨਾਲ ਦੂਜਾ ਅਤੇ ਮੁਹਾਲੀ ਦੇ ਸਾਰਥਕ ਨੇ 9.825 ਪੁਆਇੰਟ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਪੈਰਲਲ ਬਾਰ ਵਿੱਚ  ਮੁਹਾਲੀ ਦੇ ਸਾਰਥਕ ਨੇ 12.80 ਪੁਆਇੰਟ ਨਾਲ ਪਹਿਲਾ, ਪਟਿਆਲਾ ਦੇ ਸਾਹਿਲ ਨੇ 12.45ਪੁਆਇੰਟ ਨਾਲ ਦੂਜਾ , ਗੁਰਦਾਸਪੁਰ ਦੇ ਕਪਿਲੇਸ ਅਤੇ ਸੰਗਰੂਰ ਦੇ ਗੁਰਵੀਰ ਸਿੰਘ ਨੇ 11.10 ਪੁਆਇੰਟ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਟੇਬਲ ਟੈਨਿਸ ਦੇ ਮੁਕਾਬਲਿਆਂ ਵਿੱਚ ਮੁਹਾਲੀ ਨੇ ਪਹਿਲਾ, ਜਲੰਧਰ ਨੇ ਦੂਜਾ, ਸੰਗਰੂਰ ਅਤੇ ਬਰਨਾਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਤੈਰਾਕੀ ਦੇ ਮੁਕਾਬਲਿਆਂ ਵਿੱਚ  ਜਿਲਾ ਲੁਧਿਆਣਾ ਨੇ 28 ਪੁਆਇੰਟ ਨਾਲ ਪਹਿਲਾ, ਮੁਹਾਲੀ ਨੇ 26 ਪੁਆਇੰਟ ਨਾਲ ਦੂਜਾ ਅਤੇ ਫਰੀਦਕੋਟ ਨੇ 22 ਪੁਆਇੰਟ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਫੁੱਟਬਾਲ ਦੇ ਫਾਈਨਲ ਮੁਕਾਬਲਿਆਂ ਵਿੱਚ ਹੁਸਿਆਰਪੁਰ ਨੇ ਜਲੰਧਰ ਨੂੰ 2-0 ਦੇ ਫਰਕ ਨਾਲ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਰੂਪਨਗਰ ਨੇ ਪਟਿਆਲਾ ਨੂੰ 1-0 ਦੇ ਫਰਕ ਨਾਲ ਹਰਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਹੈਂਡਬਾਲ ਦੇ ਫਾਈਨਲ ਮੁਕਾਬਲਿਆਂ ਵਿੱਚ ਫਿਰੋਜਪੁਰ ਨੇ ਪਟਿਆਲਾ ਨੂੰ 17-15 ਦੇ ਫਰਕ ਨਾਲ ਹਰਾ ਕੇ ਪਹਿਲਾ ਸਥਾਨ ਅਤੇ ਫਾਜਿਲਕਾ ਨੇ ਫਤਿਹਗੜ ਸਾਹਿਬ ਨੂੰ 22-20 ਦੇ ਫਰਕ ਨਾਲ ਹਰਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਕਬੱਡੀ ਸਰਕਲ ਸਟਾਈਲ ਦੇ ਫਾਈਨਲ ਮੁਕਾਬਲਿਆਂ ਵਿੱਚ ਕਪੂਰਥਲਾ ਨੇ ਗੁਰਦਾਸਪੁਰ ਨੂੰ 39-33 ਦੇ ਫਰਕ ਨਾਲ ਹਰਾ ਕੇ ਪਹਿਲਾ ਸਥਾਨ ਅਤੇ ਮੋਗਾ ਤੇ ਫਿਰੋਜਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਬੱਡੀ ਨੈਸਨਲ ਸਟਾਈਲ ਦੇ ਫਾਈਨਲ ਮੁਕਾਬਲਿਆਂ ਵਿੱਚ  ਅੰਮ੍ਰਿਤਸਰ ਨੇ ਪਹਿਲਾ, ਪਟਿਆਲਾ ਨੇ ਦੂਜਾ, ਲੁਧਿਆਣਾ ਅਤੇ ਸੰਗਰੂਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਹਾਕੀ ਦੇ ਫਾਈਨਲ ਮੁਕਾਬਲਿਆਂ ਵਿੱਚ ਜਲੰਧਰ ਨੇ ਮੁਹਾਲੀ ਨੂੰ 2-0 ਦੇ ਫਰਕ ਨਾਲ ਹਰਾ ਕੇ ਪਹਿਲਾ ਸਥਾਨ ਅਤੇ ਬਠਿੰਡਾ ਨੇ ਲੁਧਿਆਣਾ ਨੂੰ ਪੈਨੇਲਿਟੀ ਸ਼ੂਟ ਆਊਟ ਮੁਕਾਬਲੇ ਵਿੱਚ 4-3 ਦੇ ਫਰਕ ਨਾਲ ਹਰਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਬਾਕਸਿੰਗ ਦੇ ਮੁਕਾਬਲਿਆਂ ਵਿੱਚ ਜਿਲਾ ਪਟਿਆਲਾ ਨੇ 14 ਪੁਆਇੰਟ ਨਾਲ ਪਹਿਲਾ ਸਥਾਨ, ਅੰਮ੍ਰਿਤਸਰ ਨੇ 12 ਪੁਆਇੰਟ ਨਾਲ ਦੂਜਾ ਅਤੇ ਸੰਗਰੂਰ ਨੇ 10.00 ਪੁਆਇੰਟ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਦੇ ਮੁਕਾਬਲਿਆਂ ਵਿੱਚ ਮੁਹਾਲੀ ਨੇ ਲੁਧਿਆਣਾ ਨੂੰ 3-2 ਦੇ ਫਰਕ ਨਾਲ ਹਰਾ ਕੇ ਪਹਿਲਾ ਸਥਾਨ, ਅੰਮ੍ਰਿਤਸਰ ਨੇ ਸ੍ਰੀ ਮੁਕਤਸਰ ਸਾਹਿਬ ਨੂੰ 3-0 ਦੇ ਫਰਕ ਨਾਲ ਹਰਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਰੋਲਰ ਸਕੇਟਿੰਗ ਦੇ ਮੁਕਾਬਲਿਆਂ ਵਿੱਚ  ਸੰਗਰੂਰ ਨੇ 25 ਪੁਆਇੰਟ ਨਾਲ ਪਹਿਲਾ ਸਥਾਨ, ਜਲੰਧਰ ਨੇ 18 ਪੁਆਇੰਟ ਨਾਲ ਦੂਜਾ ਅਤੇ ਪਟਿਆਲਾ ਨੇ 13 ਪੁਆਇੰਟ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਆਰਚਰੀ ਦੇ ਮੁਕਾਬਲਿਆਂ ਵਿੱਚ ਫਾਜਿਲਕਾ ਨੇ 634 ਪੁਆਇੰਟ ਨਾਲ ਪਹਿਲਾ ਸਥਾਨ, ਪਟਿਆਲਾ ਨੇ 558 ਪੁਆਇੰਟ ਨਾਲ ਦੂਜਾ ਅਤੇ ਮੁਕਤਸਰ ਸਾਹਿਬ ਨੇ 556 ਪੁਆਇੰਟ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ।