ਗਨਾਂ ਨਾਲ ਵਿਆਹ ਕੇ ਆਈ ਸਿੰਮੀ ਬੜੀ ਖੁਸ਼ ਸੀ।ਸੱਸ ਨੇ ਚਾਂਈ ਚਾਂਈ ਪਾਣੀ ਵਾਰ ਕੇ ਪੀਤਾ।ਸਿੰਮੀ ਦੇ ਮਾਂਬਾਪ ਨੇ ਵਿਆਹ ਤੇ ਖੂਬ ਪੈਸਾ ਖਰਚ ਕੀਤਾ ।ਗਹਿਣੇ ਕਪੜੇ ਕਿਸੇ ਚੀਜ ਦੀ ਕਮੀ ਨਾ ਛੱਡੀ । ਦਾਜ ਨਾਲ ਘਰ ਭਰ ਦਿੱਤਾ। ਮਿੰਟੂ ਹਰ ਵੇਲੇ ਸਿੰਮੀ ਦੇ ਮਗਰ ਮਗਰ ਘੁੰਮਦਾ ਰਹਿੰਦਾ ਤੇ ਮਾਂ ਵਲ ਉਸਦਾ ਧਿਆਨ ਘੱਟ ਹੋ ਗਿਆ।।ਹੁਣ ਸਿੰਮੀ ਤੇ ਉਸਦੇ ਪਤੀ ਮਿੰਟੂ ਨੇ ਹਨੀਮੂਨ ਤੇ ਜਾਣ ਲਈ ਇਕ ਹਫਤੇ ਦਾ ਪ੍ਰੋਗਰਾਮ ਬਣਾਇਆ। ਸੱਸ ਨੇ ਸਿੰਮੀ ਨੂੰ ਕਿਹਾ-ਪੁੱਤ ਬਾਹਰ ਜਾਣ ਲੱਗਿਆ ਗਹਿਣੇ ਨਾਲ ਨਹੀਂ ਲਿਜਾਈ ਦੇ,ਮੈਨੂੰ ਫੜਾ ਦੇ ਸਾਂਭ ਲਵਾਂ। ਸਿੰਮੀ ਨੇ ਕਿਹਾ-ਮਾਂਜੀ ਕੋਈ ਨਹੀਂ ਮੈਂ ਗਹਿਣੇ ਬੈੰਕ ਲੌਕਰ ਵਿੱਚ ਰਖਵਾ ਦਿੱਤੇ ਹਨ। ਮਿੰਟੂ ਨੂੰ ਗੁੱਸਾ ਚੜ ਗਿਆ।ਕਹਿੰਦਾ ਸਿੰਮੀ ਮੈਨੂੰ ਤਾਂ ਤੂੰ ਦੱਸ ਦਿੰਦੀ । ਮਾਂ ਨੇ ਪੁੱਤ ਨੂੰ ਭੜਕਾ ਦਿੱਤਾ- ਦੇਖ ਲਿਆ ਪੁੱਤਰਾ ਪੈਰ ਦੀ ਜੁੱਤੀ ਨੂੰ ਸਿਰ ਤੇ ਰੱਖੀ ਫਿਰਦਾ ਸੀ।ਮੈਨੂੰ ਨਹੀਂ ਪੁੱਛਣਾ ਸੀ ਤਾਂ ਘਟੋ ਘਟ ਤੈਨੂੰ ਤਾਂ ਪੁੱਛ ਲੈਂਦੀ।ਬੋਲ ਬੁਲਾਰਾ ਵੱਧ ਗਿਆ।ਮਿੰਟੂ ਨੇ ਗੁੱਸੇ ਵਿੱਚ ਸਿੰਮੀ ਨੂੰ ਧੱਕਾ ਦਿੱਤਾ ਤੇ ਘਰੋ ਬਾਹਰ ਨਿੱਕਲ ਗਿਆ।ਸਿੰਮੀ ਪਿੱਛੇ ਖੜ੍ਹੀ ਖੁਸ਼ ਹੋ ਰਹੀ ਸੱਸ ਵਿੱਚ ਜਾ ਲੱਗੀ ਤੇ ਸੱਸ ਡਿੱਗ ਪਈ। ਸੱਸ ਦੇ ਸਿਰ ਤੇ ਸੱਟ ਲੱਗਣ ਕਰਕੇ ਖੂਨ ਵਗਣ ਲੱਗ ਪਿਆ ।ਸਿੰਮੀ ਨੇ ਫਟਾਫਟ ਉਸਦੇ ਸਿਰ ਤੇ ਕਪੜਾ ਬੰਨਿਆ ਤੇ ਬਾਹਰ ਖੜੀ ਕਾਰ ਵਿੱਚ ਪਾਇਆ ਤੇ ਹਸਪਤਾਲ ਲੈ ਗਈ।
ਸਿੰਮੀ ਨੇ ਮਿੰਟੂ ਨੂੰ ਫੋਨ ਕੀਤਾ।ਮਿੰਟੂ ਹਸਪਤਾਲ ਪਹੁੰਚ ਗਿਆ। ਡਾਕਟਰ ਨੇ ਸਿੰਮੀ ਵਲ ਇਸ਼ਾਰਾ ਕਰਕੇ ਮਿੰਟੂ ਨੂੰ ਕਿਹਾ ਕਿ ਜੇ ਇਹ ਵਕਤ ਤੇ ਨਾ ਲੈ ਕੇ ਆਉਂਦੇ ਤਾਂ ਬਹੁਤ ਨੁਕਸਾਨ ਹੋ ਜਾਣਾ ਸੀ।ਮਿੰਟੂ ਨੇ ਪਛਤਾਵੇ ਦੇ ਹੰਝੂਆਂ ਨਾਲ ਭਰੀਆਂ ਹੋਈਆਂ ਅੱਖਾਂ ਨਾਲ ਸਿੰਮੀ ਨੂੰ ਗਲਵਕੜੀ ਪਾ ਲਈ।ਸਿੰਮੀ ਦੀ ਸੱਸ ਨੂੰ ਹੋਸ਼ ਆ ਚੁੱਕਿਆ ਸੀ।ਉਸਨੇ ਸਿੰਮੀ ਨੂੰ ਪਿਆਰ ਨਾਲ ਚੁੰਮਿਆ ਤੇ ਮਿੰਟੂ ਨੂੰ ਕਿਹਾ ਪੁੱਤ ਇਹ ਪੈਰ ਦੀ ਜੁੱਤੀ ਨਹੀਂ ,ਸਾਡਾ ਮਾਨ ਹੈ ,ਸਾਡੇ ਸਿਰ ਦਾ ਤਾਜ ਹੈ।
ਬਲਰਾਜ ਚੰਦੇਲ ਜੰਲਧਰ।