ਸ਼ਰੂਤੀ ਨੂੰ ਐਲਾਨਿਆ ਸਰਵੋਤਮ ਅਥਲੀਟ
ਲੁਧਿਆਣਾ, 0 9 ਫਰਵਰੀ - (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਆਰੀਆ ਗਰਲਜ਼ ਕਾਲਜ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਲਾਨਾ ਅਥਲੈਟਿਕ ਮੀਟ ਦਾ ਸ਼ਾਨਦਾਰ ਕਰਵਾਈ ਗਈ। ਇਸ ਮੌਕੇ ਵਿਦਿਆਰਥਣਾਂ ਨੇ ਟਰੈਕ ਅਤੇ ਫੀਲਡ ਦੀਆਂ ਵਿਭਿੰਨ ਗਤੀਵਿਧੀਆਂ ਵਿਚ ਉਤਸ਼ਾਹ ਪੂਰਵਕ ਹਿੱਸਾ ਲਿਆ। ਪ੍ਰੋਗਰਾਮ ਦੇ ਆਰੰਭ ਵਿਚ ਮੁੱਖ ਮਹਿਮਾਨ ਵਜੋਂ ਕਾਲਜ ਪ੍ਰਬੰਧਕ ਕਮੇਟੀ ਦੇ ਸਕੱਤਰ ਡਾ.ਐਸ.ਐਮ.ਸ਼ਰਮਾ ਅਤੇ ਵਿਸ਼ੇਸ਼ ਮਹਿਮਾਨ ਵਜੋਂ ਕਾਲਜ ਦੇ ਪ੍ਰਿੰਸੀਪਲ ਡਾ.ਸੂਕਸ਼ਮ ਆਹਲੂਵਾਲੀਆ ਨੇ ਸ਼ਿਰਕਤ ਕੀਤੀ। ਇਸ ਮੌਕੇ ਮੁੱਖ ਮਹਿਮਾਨਾਂ ਦੇ ਨਾਲ ਕਾਲਜ ਇੰਚਾਰਜ ਸ਼੍ਰੀਮਤੀ ਕੁਮੂਦ ਚਾਵਲਾ ਨੇ ਖਿਡਾਰੀਆਂ ਤੋਂ ਸਲਾਮੀ ਲਈ ਅਤੇ ਖੇਡ ਸਮਾਗਮ ਦਾ ਉਦਘਾਟਨ ਕੀਤਾ।ਇਸ ਮੌਕੇ
ਅਥਲੈਟਿਕ ਮੀਟ ਦੇ ਵੱਖ ਵੱਖ ਮੁਕਾਬਲਿਆਂ ਵਿੱਚ 100 ਅਤੇ 200 ਮੀਟਰ ਦੌੜ,ਜੈਵਲਿਨ ਥ੍ਰੋ,ਡਿਸਕਸ ਥ੍ਰੋ,ਸ਼ਾੱਟ ਪੁੱਟ , ਓਵਸਟੈਕਲ ਰੇਸ,ਸੈਕ ਰੇਸ,ਸਪੂਨ ਲੈਮਨ ਰੇਸ, ਰੱਸਾਕਸ਼ੀ,ਥ੍ਰੀ ਲੈੱਗ ਰੇਸ,ਰੱਸੀ ਟੱਪਣਾ ਆਦਿ ਖੇਡ ਮੁਕਾਬਲੇ ਕਰਵਾਏ ਗਏ ।ਇਸ ਸਮਾਗਮ ਦੌਰਾਨ ਨਾਰੀ ਸਸ਼ਕਤੀਕਰਨ ਨੂੰ ਵਿਦਿਆਰਥਣਾਂ ਦੁਆਰਾ ਅਰੋਬਿਕਸ ਅਤੇ ਕਰਾਟੇ ਦੀ ਸ਼ਾਨਦਾਰ ਪੇਸ਼ਕਾਰੀ ਨਾਲ ਦਿਲ ਖਿੱਚਵਾਂ ਬਣਾਇਆ ਗਿਆ। ਇਸ ਮੌਕੇ
ਏ.ਸੀ.ਐਮ.ਸੀ ਦੇ ਸਕੱਤਰ ਡਾ.ਐਸ.ਐਮ.ਸ਼ਰਮਾ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਸਾਡੇ ਸਰੀਰਿਕ ਅਤੇ ਮਾਨਸਿਕ ਵਿਕਾਸ ਦੇ ਲਈ ਅਤਿਅੰਤ ਮਹੱਤਵਪੂਰਣ ਹਨ।
ਪ੍ਰਿੰਸੀਪਲ ਡਾ. ਸੂਕਸ਼ਮ ਆਹਲੂਵਾਲੀਆ ਨੇ ਆਪਣੇ ਭਾਸ਼ਣ ਵਿਚ ਵਿਦਿਆਰਥਣਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਅਜੋਕੇ ਸਮੇਂ ਵਿਚ ਜਦੋਂ ਮਨੁੱਖ ਸਾਰਾ ਦਿਨ ਮਾਨਸਿਕ ਤਣਾਅ ਵਿਚ ਰਹਿੰਦਾ ਹੈ ਨੂੰ ਘਟਾਉਣ ਲਈ ਜੀਵਨ ਵਿਚ ਖੇਡਾਂ ਬਹੁਤ ਜਰੂਰੀ ਹਨ, ਜਿਨ੍ਹਾਂ ਰਾਹੀਂ ਮਨੁੱਖ ਤੰਦਰੁਸਤ ਅਤੇ ਤਨਾਓ ਮੁਕਤ ਰਹਿੰਦਾ ਹੈ। ਇੰਚਾਰਜ ਸ਼੍ਰੀਮਤੀ ਕੁਮੂਦ ਚਾਵਲਾ ਨੇ ਸਲਾਨਾ ਅਥਲੈਟਿਕ ਮੀਟ ਦੀਆਂ ਵੱਖ ਵੱਖ ਗਤੀਵਿਧੀਆਂ ਵਿਚ ਭਾਗ ਲੈਣ ਵਾਲੀ ਹਰੇਕ ਵਿਦਿਆਰਥਣ ਦੀ ਪ੍ਰਸ਼ੰਸਾ ਕੀਤੀ ਅਤੇ ਵਿਦਿਆਰਥਣਾਂ ਨੂੰ ਖੇਡਾਂ ਵਿਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਤਾਂ ਜੋ ਭਵਿੱਖ ਵਿੱਚ ਉਹ ਉੱਚੀਆਂ ਬੁਲੰਦੀਆਂ ਨੂੰ ਛੂਹ ਸਕਣ।
ਪ੍ਰੋਗਰਾਮ ਦੇ ਅੰਤ ਵਿਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਹੌਂਸਲਾ ਅਫਜ਼ਾਈ ਕੀਤੀ ਗਈ।