You are here

ਤਲਵੰਡੀ ਮੱਲ੍ਹੀਆਂ ਵਿਖੇ ਸ਼ਹੀਦ ਜਸਪ੍ਰੀਤ ਸਿੰਘ ਜੱਸੀ ਦੀ ਦੂਸਰੀ ਬਰਸੀ ਮਨਾਈ,ਕੋਈ ਰਾਜਨੀਤਿਕ ਆਗੂ ਨਹੀ ਆਇਆ ਸਰਧਾਂਜਲੀ ਭੇਟ ਕਰਨ

ਸਿੱਧਵਾਂ ਬੇਟ(ਜਸਮੇਲ ਗਾਲਿਬ)ਨੇੜਲੇ ਪਿੰਡ ਤਲਵੰਡੀ ਮੱਲੀਆਂ (ਮੋਗਾ)ਦੇ ਸ਼ਹੀਦ ਜਸਪ੍ਰੀਤ ਸਿੰਘ ਜੱਸੀ ਸਿੱਧੂ ,ਜੋ 18 ਜੁਲਾਈ 2017 ਨੂੰ ਜੁੰਮ ਕਸਮੀਰ ਦੇ ਪੰਚਕੂਲਾ ਕਸਬੇ ਵਿੱਚ ਅੱਤਵਦੀਆਂ ਵੱਲੋਂ ਸਕੂਲ ਉਪਰ ਕੀਤੇ ਹਮਲੇ ਦੌਰਾਨ ਸਕੂਲ ਦੇ ਬੱਚਿਆਂ ਨੂੰ ਬਚਾਉਂਦੇਂ ਹੋਏ ਸ਼ਹੀਦ ਹੋਏ ਸਨ।ਉਨ੍ਹਾਂ ਦੀ ਅੱਜ ਸਾਲਾਨਾ ਦੂਜੀ ਬਰਸੀ ਸਮੂਜ ਪਰਵਾਰਿਕ ਮੈਂਬਰਾਂ ਵੱਲੋਂ ਗ੍ਰਾਂਮ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸਰਧਾ-ਭਾਵਨਾ ਨਾਲ ਮਨਾਈ ਗਈ।ਇਸ ਸਮਾਗਮ ਦੌਰਾਨ ਪਰਵਾਰਿਕ ਮੈਬਰਾਂ ਅਤੇ ਪੰਤਵੰਤਿਆਂ ਤੋਂ ਬਿਨ੍ਹਾਂ ਇਲਾਕੇ ਦੇ ਹੋਰ ਕਿਸੇ ਵੀ ਰਾਜਨੀਤਿਕ ਆਗੂ ਤੇ ਸਮਾਜ ਸੇਵੀ ਸਖਸੀਅਤਾਂ ਨੇ ਦੇਸ ਲਈ ਚੜ੍ਹਦੀ ਜਵਾਨੀ ਆਪਣੀ ਸਹਾਦਤ ਦੇਣ ਵਾਲੇ ਸ਼ਹੀਦ ਦੀ ਯਾਦ 'ਚ ਰੱਖੇ ਸਮਾਗਮ ਵਿੱਚ ਆਉਣ ਜਰੂਰੀ ਨਹੀਂ ਸਮਝਿਆ।ਸਿਰਫ ਪਰਵਾਰ ਵੱਲੋਂ ਸ਼ਹੀਦ ਜਸਪ੍ਰੀਤ ਸਿੰਘ ਦੀ ਯਾਦ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਸਹਿਜਪਾਠਾ ਦੇ ਭੋਗ ਪਾਏ ਤੇ ਸਮੂਹ ਸੰਗਤਾਂ ਨੇ ਸਮੂਹਿਕ ਤੌਰ ਤੇ ਅਰਦਾਸ ਕੀਤੀ।ਅੱਠ ਸਿਖਲਾਈ ਆਰਮੀ ਜਿਸ ਵਿੱਚ ਸ਼ਹੀਦ ਜਸਪ੍ਰੀਤ ਸਿੰਘ ਤੈਨਾਤ ਸਨ,ਉਨ੍ਹਾਂ ਦੇ ਅਧਿਕਾਰੀਆਂ ਨੇ ਉਚੇਚੇ ਤੌਰ ਤੇ ਆ ਕੇ ਸ਼ਹੀਦ ਦੀ ਸਹਾਦਤ ਨੂੰ ਸਿਜਦਾ ਕੀਤਾ ਤੇ ਦੇਸ ਦਾ ਤਿਰੰਗਾਂ ਝੰਡਾ ਲਹਿਰਾਇਆ।ਉਨ੍ਹਾਂ ਨੇ ਸਰਧਾਜਲੀ ਭੇਟ ਕਰਦਿਆਂ ਕਿ ਸਹੀਦ ਕੌਮ ਤੇ ਦੇਸ ਦਾ ਸਰਮਾਇਆ ਹੁੰਦੇ ਹਨ,ਦੋ ਦਿਨ-ਰਾਤ ਦੇਸ ਦੀਆਂ ਸਰਹੱਦਾਂ ਦੇ ਜਾਗਕੇ ਰਾਖੀ ਕਰਦੇ ਹਨ,ਸਹੀਦਾਂ ਦੀਆਂ ਯਾਦਾਂ ਨੂੰ ਯਾਦ ਰੱਖਣ ਲਈ ਨੌਜਵਾਨੀ ਵਿੱਚ ਸੂਰਬੀਰਤਾ,ਨਿਡੱਰਤਾ,ਅਣਖ ਤੇ ਜਜਬਾਂ ਪੈਦਾ ਹੁੰਦਾ ਹੈ।ਇਸ ਸਮੇਂ ਸ਼ਹੀਦ ਜਸਪ੍ਰੀਤ ਸਿੰਘ ਦੀ ਸਤਿਕਾਰਯੋਗ ਮਾਤਾ ਹਰਜਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਦੇ ਸ਼ਹੀਦ ਹੋਣ ਤੋਂ ਬਾਅਦ ਮੰਗ ਕੀਤੀ ਗਈ ਕਿ ਉਨ੍ਹਾਂ ਦੇ ਇੱਕ ਬੇਟੇ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ,ਪਰ ਪਰਵਾਰ ਵੱਲੋਂ ਸਰਕਾਰ ਤੇ ਰਾਜੀਨਿਤਕ ਆਗੂਆਂ ਤੱਕ ਪਹੁੰਚਣ ਕਰਨ ਉਪਰੰਤ ਕਾਫੀ ਖੱਜਲ-

ਖੁਆਰੀ ਤੋਂ ਬਾਅਦ ਉਨ੍ਹਾਂ ਦੇ ਬੇਟੇ ਨੂੰ ਕੈਂਪ ਵਿੱਚ ਸਿਖਲਾਈ ਲਈ ਭੇਜਿਆ ਗਿਆ ਹੈ ਤੇ ਅਸੀ ਮੰਗ ਕਰਦੇ ਹਾਂ ਕਿ ਉਸਨੂੰ ਜਲਦੀ ਨੌਕਰੀ ਤੇ ਨਿਯੁਕਤ ਕੀਤਾ ਜਾਵੇ।ਇਸ ਸਮੇ ਸਰਵਣ ਸਿੰਘ ਭੂਰਾ,ਕੁਲਦੀਪ ਸਿੰਘ,ਵੀਰਪਾਲ ਕੌਰ ,ਗੁਰਦੁਆਰਾ ਪ੍ਰਧਾਨ ਸੰਤੋਖ ਸਿੰਘ ਸਿੱਧੂ ,ਨਾਜਰ ਸਿੰਘ ਮੱਲ੍ਹੀ ,ਜੰਗ ਸਿੰਘ ,ਪਰਮਜੀਤ ਕੌਰ ,ਮਲਕੀਤ ਸਿੰਘ ,ਤੇਜਾ ਸਿੰਘ ਆਦਿ ਹਾਜ਼ਰ ਸਨ।