ਬੰਦੀ ਸਿੰਘਾਂ ਨਾਲ ਬੇਗਾਨਗੀ ਦਾ ਅਹਿਸਾਸ ਕਿਉਂ ਕਰਵਾਇਆ ਜਾ ਰਿਹਾ ਹੈ-ਸੰਤ ਬਾਬਾ ਅਮੀਰ ਸਿੰਘ
ਲੁਧਿਆਣਾ 22 ਜਨਵਰੀ (ਕਰਨੈਲ ਸਿੰਘ ਐੱਮ.ਏ.)- ਗੁਰਮਤਿ ਪ੍ਰਚਾਰ-ਪਸਾਰ ਲਈ ਕਾਰਜ਼ਸ਼ੀਲ ਸੱਚਖੰਡਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਵਲੋਂ ਸਿਰਜਿਤ ਜਵੱਦੀ ਟਕਸਾਲ ਵਿਖੇ ਹਫਤਵਾਰੀ ਨਾਮ ਸਿਮਰਨ ਸਮਾਗਮ ਹੋਏ। ਸਮਾਗਮਾਂ ਦੌਰਾਨ ਦੀ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਨਾਮ ਸਿਮਰਨ ਕਰਵਾਇਆ ਅਤੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਊਦਿਆਂ ਮਾਘ ਮਹੀਨੇ ਦੇ ਮਹੱਤਵ ਅਤੇ ਗੁਰਮਤਿ ਦੀ ਰੌਸ਼ਨੀ ਵਿਚ ਗੁਰਬਾਣੀ ਨਾਮ ਸਿਮਰਨ ਦੇ ਉੱਤਮ ਮਹੱਤਵ ਨੁੰ ਸਮਝਦਿਆਂ ਜੋਰ ਦਿੱਤਾ ਕਿ “ਆਤਮਾ ਨੂੰ ਲੱਗੀ ਵਿਕਾਰਾਂ ਦੀ ਰੂਪੀ ਮੈਲ”ਵਿਸ਼ੇ ਤੇ ਗੁਰਬਾਣੀ ਦੇ ਹਵਾਲਿਆਂ ਰਾਹੀ ਸਮਝਾਇਆ ਕਿ ਪ੍ਰਭੂ-ਨਾਮ ਦੇ ਸਿਮਰਨ ਦੁਆਰਾ ਮਹਾ-ਰਸ ਪੀਣ ਦਾ ਜੋ ਉਪਦੇਸ਼ ਗੁਰਬਾਣੀ ਸਾਨੂੰ ਸਮਝਾਉਦੀ ਹੈ, ਉਸ ਅਨੁਸਾਰ ਹੀ ਜੀਵਨ ਨੂੰ ਸਫਲਾ ਕਰੀਏ, ਨਾ ਕਿ ਫੋਕਟ ਕਰਮ-ਕਾਂਢਾਂ ਵਿਚ ਉਲਝੀਏ। ਉਨ੍ਹਾਂ ਜੋਰ ਦਿੱਤਾ ਕਿ ਜਿਨ੍ਹਾਂ ਜੀਵਾਂ ਨੂੰ ਯੁੱਗਾਂ ਤੋਂ ਵਿਆਪਕ ਸਰਵ-ਵਿਆਪੀ ਪ੍ਰਮਾਤਮਾਂ ਦੀ ਹੋਂਦ ਦੇ ਕਣ-ਕਣ ਵਿਚ ਭਰਪੂਰ ਹੋਣ ਦੀ ਸੋਝੀ ਪ੍ਰਾਪਤ ਹੋ ਜਾਂਦੀ ਹੈ, ਉਹ ਜੀਵ ਪ੍ਰਭੂ ਪ੍ਰੇਮ ਦੇ ਪਾਤਰ ਬਣ ਜਾਂਦੇ ਹਨ, ਜੋ ਕਿ ਸਰਵ ਉਤਮ ਇਸ਼ਨਾਨ ਹੈ। ਮਾਘ ਮਹੀਨੇ ਦੇ ਨਾਮ ਸਿਮਰਨ ਸਮਾਗਮ ਦੌਰਾਨ ਟਕਸਾਲ ਦਾ ਕੇਦਰੀ ਅਸਥਾਨ ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਸਾਹਿਬ ਜੁਗਿਆਸੂਆਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਦੱਸ ਦੇਈਏ ਕਿ ਨਾਮ ਸਿਮਰਨ ਸਮਾਗਮ ਦੌਰਾਨ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਗਰਬਾਣੀ ਦੀ ਰੋਸ਼ਨੀ ਚ ਗੁਰਮਤਿ ਵਿਚਾਰਾਂ ਦੀ ਸਾਝ ਪਾਉਦੇ ਹਨ। ਅੱਜ ਦੇ ਸਮਾਗਮ ਦੌਰਾਨ ਮਹਾਂਪੁਰਸ਼ਾਂ ਨੇ ਅਜੋਕੇ ਸਿੱਖ ਸਘਰਸ਼ ਦੌਰਾਨ ਸਜਾਵਾਂ ਰੂਰੀਆਂ ਕਰਨ ਦੇ ਬਾਵਜ਼ੂਦ ਵੀ ਸਰਕਾਰਾਂ ਦੀ ਬਦ-ਨੀਅਤੀ ਕਾਰਨ ਵਰਿ?ਹਆਂ ਤੋਂ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਦੀਆਂ ਸਿਲਾਖਾ ਪਿੱਛੇ ਜੀਵਨ ਦੇ ਬਚਦੇ ਦਿਨ ਗੁਜਾਰਦੇ ਸਿੰਘਾਂ ਦੀ ਰਿਹਾਈ ਲਈ ਸਰਕਾਰਾਂ ਦੀ ਬਦ-ਨੀਅਤੀ ‘ਤੇ ਵਰਦਿਆਂ ਕਿਹਾ ਕੀ ਉਨ੍ਹਾਂ ਨਾਲ ਬੇਗਾਨਗੀ ਦਾ ਅਹਿਸਾਸ ਕਿਉਂ ਕਰਵਾਇਆ ਜਾ ਰਿਹਾ ਹੈ। ਜਦਕਿ ਇਨ੍ਹਾਂ ਤੋਂ ਵੱਡੇ ਜੁਰਮਾਂ ਵਾਲਿਆਂ ਨੂੰ ਕਈ ਤਰ੍ਹਾਂ ਦੀਆਂ ਰਿਆਇਤਾਂ ਵੀ ਦਿੱਤੀਆਂ ਜਾਂਦੀਆਂ ਦੀਆਂ ਖਬਰਾਂ ਨਸ਼ਰ ਹੋ ਰਹੀਆਂ ਹਨ। ਮਹਾਂਪੁਰਸ਼ਾਂ ਨੇ ਖੁਦ ਦਸਖਤ ਕਰਕੇ ਸ਼?ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਰੰਭੀ ਦਸਖ਼ਤ ਮੁਹਿੰਮ ਵਿਚ ਆਪੋ-ਆਪਣੇ ਦਸਖਤ ਕਰਨ ਲਈ ਪ੍ਰੇਰਿਆ ਤਾਂ ਜੋ ਸਰਕਾਰ ‘ਤੇ ਦਬਾਅ ਪਾਇਆ ਜਾ ਸਕੇ। ਜਿਕਰ ਕਰਨਯੋਗ ਹੈ ਕਿ ਜਵੱਦੀ ਟਕਸਾਲ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਹਸਤਾਖਰ ਮੁਹਿੰਮ ਵਾਸਤੇ ਇਕ ਵਿਸ਼ੇਸ਼ ਕਾਉਟਰ ਵੀ ਲਗਾਇਆ ਗਿਆ। ਜਿਸ ਵਿਚ ਸੰਗਤਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਹਸਤਾਖਰ ਕੀਤੇ।