ਬਾਣੀ ਦੀ ਬੇਅਦਬੀ ਕਰਨ ਵਾਲੀਆਂ ਨੂੰ ਸਜ਼ਾ ਦਿਵਾਉਣ ਲਈ ਇਕੱਠੇ ਹੋਣ 'ਚ ਦੇਰੀ ਕਿਉਂ -ਦੇਵ ਸਰਾਭਾ
ਸਰਾਭਾ 23 ਸਤੰਬਰ ( ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 215ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਸਹਿਯੋਗੀ ਪਿੰਡ ਟੂਸੇ ਤੋਂ ਸਾਬਕਾ ਸਰਪੰਚ ਜਸਬੀਰ ਸਿੰਘ ਟੂਸੇ,ਬਾਬਾ ਬਲਰਾਜ ਸਿੰਘ ਟੂਸੇ,ਅਮਰ ਸਿੰਘ ਟੂਸੇ,ਤੋਤਾ ਸਿੰਘ ਟੂਸੇ,ਦੁੱਲਾ ਸਿੰਘ ਟੂਸੇ,ਗੁਰਦੇਵ ਸਿੰਘ ਟੂਸੇ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ।ਪੱਤਰਕਾਰਾਂ ਦੇ ਸਨਮੁੱਖ ਹੁੰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਅਸੀਂ ਸਰਾਭਾ ਪੰਥਕ ਮੋਰਚੇ ਤੋਂ ਸਮੁੱਚੀ ਸਿੱਖ ਕੌਮ ਦੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਨ ਵਾਲੇ ਸੰਘਰਸ਼ੀ ਯੋਧਿਆਂ ਦੀ ਚਡ਼੍ਹਦੀ ਕਲਾ ਲਈ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿਣ ਤੇ ਸਾਡੇ ਬੰਦੀ ਸਿੰਘ ਜਲਦ ਰਿਹਾਅ ਹੋ ਕੇ ਆਪਣੇ ਪਰਿਵਾਰ ਵਿਚ ਪਰਤਣ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਵਾਲੇ ਨੂੰ ਸਜ਼ਾਵਾਂ ਦਿਵਾਉਣ ਲਈ ਸੰਘਰਸ਼ ਕਰਨ ਵਾਲੇ ਬੱਬਰ ਸ਼ੇਰ ਕਦੇ ਸਰਕਾਰੀ ਭੇਡਾਂ ਦਾ ਗੁੱਸਾ ਨਹੀਂ ਕਰਿਆ ਕਰਦੇ। ਕਿਉਂਕਿ ਪ੍ਰਮਾਤਮਾ ਹਮੇਸ਼ਾਂ ਹਰ ਇੱਕ ਦੀ ਡਿਊਟੀ ਲਗਾ ਕੇ ਭੇਜਦਾ ਹਨ ਕਿਸੇ ਨੂੰ ਹੱਕ ਸੱਚ ਲਈ ਸੰਘਰਸ਼ ਕਰਨ ਤੇ ਕਿਸੇ ਨੂੰ ਸਿਰਫ਼ ਸੰਘਰਸ਼ੀ ਜੁਝਾਰੂਆਂ ਦੀਆਂ ਲੱਤਾਂ ਖਿੱਚਣ ਲਈ । ਜੇਕਰ ਪੂਰੀ ਸਿੱਖ ਕੌਮ ਹੱਕੀ ਮੰਗਾਂ ਲਈ ਇਕਜੁੱਟ ਹੋ ਕੇ ਸੰਘਰਸ਼ ਕਰਨ ਤਾਂ ਮਸਲਾ ਫਤਿਹ। ਉਨ੍ਹਾਂ ਅੱਗੇ ਆਖਿਆ ਕਿ ਸਾਨੂੰ ਗੁਰੂ ਵੱਲੋਂ ਮਿਲੀ ਸੇਵਾ ਅਸੀਂ ਤਨ ਦੇ ਨਾਲ ਨਿਭਾਉਣ ਦਾ ਉਪਰਾਲਾ ਕਰ ਰਹੇ ਹਾਂ। ਬਾਕੀ ਆਪਣੀ ਸਮੁੱਚੀ ਸਿੱਖ ਕੌਮ ਦੀਆਂ ਹੱਕੀ ਮੰਗਾਂ ਲਈ ਮੋਰਚੇ ਤੇ ਡਟੇ ਹੋਏ ਹਾਂ। ਸਾਨੂੰ ਕੋਈ ਚੰਗਾ ਕਹੇ ਜਾਂ ਭਲਾ ਕੋਈ ਪਰਵਾਹ ਨਹੀਂ ਕਰਦੇ ਕਿਉਂਕਿ ਅਸੀਂ ਕਿਸੇ ਨੂੰ ਕੋਈ ਜਵਾਬਦੇਹ ਨਹੀਂ । ਅਸੀਂ ਆਪਣਾ ਫ਼ਰਜ਼ ਨਿਭਾਅ ਰਹੇ ਹਾਂ। ਜਦ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਿੱਖ ਆਪਣਾ ਗੁਰੂ ਤਾਂ ਮੰਨਦੇ ਹਨ । ਪਰ ਸਿੱਖ ਬਾਣੀ ਦੀ ਬੇਅਦਬੀ ਕਰਨ ਵਾਲੀਆਂ ਨੂੰ ਸਜ਼ਾ ਦਿਵਾਉਣ ਲਈ ਇਕੱਠੇ ਹੋਣ 'ਚ ਦੇਰੀ ਕਿਉਂ । ਇਸ ਸਮੇਂ ਬਾਬਾ ਬਲਰਾਜ ਸਿੰਘ ਟੂਸੇ ਤੇ ਸਾਬਕਾ ਸਰਪੰਚ ਜਸਵੀਰ ਸਿੰਘ ਟੂਸੇ ਨੇ ਆਖਿਆ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਜੁਝਾਰੂ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਤੋਂ ਇਲਾਵਾ ਏਅਰਪੋਰਟ ਹਲਵਾਰੇ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਨਾਮ ਤੇ ਕਰਵਾਉਣ ਲਈ ਪਿੰਡ ਸਰਾਭੇ ਤੋਂ ਹਲਵਾਰਾ ਹਵਾਈ ਅੱਡੇ ਤਕ ਇਕ ਰੋਸ ਮਾਰਚ ਮਿਤੀ 9 ਅਕਤੂਬਰ ਦਿਨ ਐਤਵਾਰ ਕੱਢਿਆ ਜਾਵੇਗਾ ।ਸੋ ਆਖ਼ਰ ਵਿੱਚ ਅਸੀਂ ਸਮੁੱਚੀ ਕੌਮ ਨੂੰ ਅਪੀਲ ਕਰਦੇ ਹਾਂ ਕਿ ਹੱਕੀ ਮੰਗਾਂ ਲਈ ਸਰਾਭਾ ਵਿਖੇ ਮੋਰਚੇ 'ਚ ਹਾਜ਼ਰੀ ਜ਼ਰੂਰ ਭਰੋ । ਇਸ ਮੌਕਾ ਖਜ਼ਾਨਚੀ ਪਰਵਿੰਦਰ ਸਿੰਘ ਟੂਸੇ,ਨੰਬਰਦਾਰ ਜਸਮੇਰ ਸਿੰਘ ਜੰਡ,ਬੱਚੀ ਪ੍ਰਨੀਤ ਕੌਰ ਜੰਡ,ਤੇਜਾ ਸਿੰਘ ਟੂਸੇ,ਅੱਛਰਾ ਸਿੰਘ ਸਰਾਭਾ, ਬਲਦੇਵ ਸਿੰਘ ਈਸ਼ਨਪੁਰ,ਕੁਲਦੀਪ ਸਿੰਘ ਕਿਲਾ ਰਾਏਪੁਰ,ਅਮਰਜੀਤ ਸਿੰਘ ਚਮਿੰਡਾ,ਬਾਬਾ ਬਲਜਿੰਦਰ ਸਿੰਘ ਮੋਹੀ,ਬੰਤ ਸਿੰਘ ਸਰਾਭਾ,ਹਰਬੰਸ ਸਿੰਘ ਪੰਮਾ ਹਿੱਸੋਵਾਲ ਆਦਿ ਹਾਜ਼ਰੀ ਭਰੀ।