ਜਗਰਾਉ 23 ਅਗਸਤ (ਅਮਿਤਖੰਨਾ)ਸਪਰਿੰਗ ਡਿਊ ਪਬਲਿਕ ਸਕੂਲ ਵਲੋਂ ਸਾਲ 2022 ਸੀ.ਬੀ.ਐਸ.ਈ ਬੋਰਡ ਕਲਾਸਾਂ ਵਿੱਚ ਅੱਵਲ ਰਹਿਣ ਵਾਲੇ ਵਿਿਦਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਇਸ ਸਮਾਗਮ ਦੀ ਪ੍ਰਧਾਨਗੀ ਪ੍ਰਿੰਸੀਪਲ ਨਵਨੀਤ ਚੌਹਾਨ ਵਲੋਂ ਕੀਤੀ ਗਈ।ਉਹਨਾਂ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਸਕੂਲ ਦਾ ਬੋਰਡ ਕਲਾਸਾਂ ਦਾ ਰਿਜਲਟ ਸ਼ਾਨਦਾਰ ਰਿਹਾ ਸੀ।ਜਿਸ ਲਈ ਵਿਿਦਆਰਥੀਆਂ ਨੂੰ ਸਨਮਾਨਿਤ ਅਤੇ ਹੋਸਲਾਂ ਅਫਜਾਈ ਲਈ ਸੈਰੇਮਨੀ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਬਾਰਵੀਂ ਕਲਾਸ ਦੇ ਵਿਿਦਆਰਥੀ ਜਸ਼ਨਪ੍ਰੀਤ ਸਿੰਘ ਨੂੰ ਪਹਿਲੇ ਸਥਾਨ, ਅਰਸ਼ਦੀਪ ਸਿੰਘ ਨੂੰ ਦੂਸਰੇ ਅਤੇ ਨਵਨੀਤ ਕੌਰ ਨੂੰ ਸਥਾਨ ਹਾਸਿਲ ਕਰਨ ਲਈ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ-ਨਾਲ ਜਸਪ੍ਰੀਤ ਕੌਰ, ਰਮਨਪ੍ਰੀਤ ਕੌਰ, ਪਰਨੀਤ ਕੌਰ, ਕਰਮਿੰਦਰ ਕੌਰ, ਸਿਮਰਜੀਤ ਕੌਰ, ਪ੍ਰਭਦੀਪ ਸਿੰਘ, ਦੀਪਇੰਦਰ ਸਿੰਘ, ਗੁਰਨੂਰ ਸਿੰਘ, ਅਤੇ ਸਿਮਰਨਪ੍ਰੀਤ ਕੌਰ, ਜੋ ਕਿ ਬਾਂਰਵੀ ਕਲਾਸ ਵਿੱਚ 80 ਫੀਸਦੀ ਜਾਂ 70 ਫੀਸਦੀ ਤੋ ਵੱਧ ਨੰਬਰ ਲਿਆਏ ਸਨ ਉਹਨਾਂ ਦੀ ਵੀ ਹੋਸਲਾ ਅਫਜਾਈ ਕੀਤੀ ਗਈ।ਇਸ ਮੌਕੇ ਤੇ ਪ੍ਰਬੰਧਕੀ ਕਮੇਟੀ ਵਲੋਂ ਚੇਅਰਮੈਨ ਬਲਦੇਵ ਬਾਵਾ, ਪ੍ਰਧਾਨ ਮਨਜੋਤ ਕੁਮਾਰ, ਮੈਨੈਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ, ਡਾਇਰੈਕਟਰ ਹਰਜੀਤ ਸਿੰਘ ਸਿੱਧੂ ਵਲੋਂ ਬਾਂਰਵੀ ਦੇ ਨਾਲ-ਨਾਲ ਦਸਵੀਂ ਕਲਾਸ ਵਿੱਚ ਅੱਵਲ ਆਏ ਵਿਿਦਆਰਥੀਆਂ ਨੂੰ ਸ਼ਾਬਾਸ਼ੀ ਦਿੰਦੇ ਹੋਏ ਸਨਮਾਨਿਤ ਕੀਤਾ ਗਿਆ।ਸਮਾਗਮ ਦੀ ਸ਼ੁਰੂਆਤ ਵਿੱਚ ਪ੍ਰਿੰਸੀਪਲ ਨਵਨੀਤ ਚੌਹਾਨ ਵਲੋਂ ਸਾਰੇ ਮਹਿਮਾਨਾਂ ਨੂੰ ਜੀ ਆਇਆ ਆਖਿਆ ਗਿਆ।ਦਸਵੀਂ ਕਲਾਸ ਵਲੋਂ ਜੈਸਮੀਨ ਕੌਰ, ਨਵਦੀਪ ਕੌਰ, ਖੁਸ਼ਪਿੰਦਰ ਕੌਰ, ਨੂੰ ਕ੍ਰਮਵਾਰ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਲਈ ਅਤੇ ਰਾਜਵੀਰ ਕੌਰ, ਅਮਨ ਕੁਮਾਰ, ਪਵਨਪ੍ਰੀਤ ਕੌਰ, ਸਤਵੰਤ ਸਿੰਘ, ਤਰਨਵੀਰ ਸਿੰਘ, ਹਰਲੀਨ ਕੌਰ, ਸੁਖਲੀਨ ਕੌਰ, ਅਰਮਾਨਦੀਪ ਸਿੰਘ ਅਤੇ ਨਾਜਪ੍ਰੀਤ ਕੌਰ ਨੂੰ 80 ਫੀਸਦੀ ਤੋ ਵੱਧ ਨੰਬਰਾਂ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਤ ਵਿਿਦਆਰਥੀਆਂ ਵਲੋਂ ਪੇਸ਼ਕਾਰੀ ਵੀ ਕੀਤੀ ਗਈ।ਸਮਾਗਮ ਦੇ ਅੰਤ ਵਿੱਚ ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ ਅਤੇ ਮਨਦੀਪ ਚੌਹਾਨ ਵਲੋਂ ਸਾਰੇ ਮਹਿਮਾਨਾਂ ਅਤੇ ਮਾਤਾਪਿਤਾ ਸਾਹਿਬਾਨ ਦਾ ਧੰਨਵਾਦ ਕੀਤਾ ਗਿਆ। ।ਇਸ ਮੌਕੇ ਤੇ ਮੈਡਮ ਮੋਨਿਕਾ ਚੌਹਾਨ, ਬਲਜੀਤ ਕੌਰ, ਸਤਿੰਦਰਪਾਲ ਕੌਰ, ਅੰਜੂ ਬਾਲਾ, ਵੀ ਹਾਜਿਰ ਸਨ।