ਜਗਰਾਉ 16 ਮਈ (ਅਮਿਤਖੰਨਾ) ਜੂਨ 84 ਦੇ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ 'ਤੇ ਹੋਏ ਹਮਲੇ ਦੇ ਦੁਖਾਂਤ ਦੀਆਂ ਨਿਸ਼ਾਨੀਆਂ ਸੰਭਾਲਣਾ ਤੇ ਸਮੁੱਚੇ ਸ਼ਹੀਦਾਂ ਦੇ ਨਾਵਾਂ ਦੀ ਤਰਤੀਬ ਦੇ ਕੇ ਤਸਵੀਰਾਂ ਰਾਹੀਂ ਯਾਦਗਾਰ ਸਥਾਪਿਤ ਕਰਨ ਦੀ ਮੰਗ ਨੂੰ ਲੈ ਕੇ ਸਿੱਖ ਸਟੂਡੈਂਟਸ ਫੈੱਡਰੇਸ਼ਨ ਗਰੇਵਾਲ ਵੱਲੋਂ ਸ਼ੋ੍ਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਦੀ ਅਗਵਾਈ ਹੇਠ ਜਥੇ ਵੱਲੋਂ ਸ਼ੋ੍ਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਯਾਦ ਪੱਤਰ ਸੌਂਪਿਆ। ਇਸ ਸਬੰਧੀ ਜਗਰਾਓਂ ਤੋਂ ਸ਼ੋ੍ਮਣੀ ਕਮੇਟੀ ਮੈਂਬਰ ਤੇ ਫੈੱਡਰੇਸ਼ਨ ਦੇ ਮੁੱਖ ਸੇਵਾਦਾਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਪ੍ਰਧਾਨ ਧਾਮੀ ਨੂੰ ਸੌਂਪੇ ਇਸ ਯਾਦ ਪੱਤਰ 'ਚ ਪ੍ਰਧਾਨ ਐਡਵੋਕੇਟ ਧਾਮੀ ਨੂੰ ਕਿਹਾ ਇਸ ਹਮਲੇ ਦੀ ਦੁੱਖ ਭਰੀ ਦਾਸਤਾਨ ਸਿੱਖਾਂ ਤੇ ਮਨੁੱਖਤਾ ਵਾਲੀ ਸੋਚ ਦੇ ਲੋਕਾਂ ਲਈ ਵੱਡਾ ਦੁਖਾਂਤ ਸੀ। ਭਾਵੇਂ ਸ਼ੋ੍ਮਣੀ ਕਮੇਟੀ ਵੱਲੋਂ ਸ਼ਹੀਦ ਸਿੰਘਾਂ ਦੀ ਯਾਦ 'ਚ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਗਈ ਹੈ। ਅਸੀਂ ਚਾਹੁੰਦੇ ਹਾਂ ਕਿ ਅਗਲੀਆਂ ਪੀੜ੍ਹੀਆਂ ਤੇ ਦੁਨੀਆਂ ਦੇ ਲੋਕਾਂ ਨੂੰ ਸਿੱਖਾਂ 'ਤੇ ਹੋਏ ਉਸ ਜ਼ਬਰ ਦੀ ਕਹਾਣੀ ਨਵੀਂ ਤਕਨੀਕ ਨਾਲ ਰੁਬਰੂ ਕਰਨਾ ਸਮੇਂ ਦੀ ਮੰਗ ਹੈ। ਵਫ਼ਦ 'ਚ ਮਨਪ੍ਰਰੀਤ ਸਿੰਘ ਬੰਟੀ, ਕੁਲਜੀਤ ਸਿੰਘ ਧੰਜਲ, ਗੁਰਪ੍ਰਰੀਤ ਸਿੰਘ ਮਸੌਣ, ਕਮਲਦੀਪ ਸਿੰਘ ਬਹਿਲ, ਗੁਰਦੀਪ ਸਿੰਘ ਬਾਬਾ, ਅਵਤਾਰ ਸਿੰਘ ਚਾਨੀ, ਬਲਜੀਤ ਸਿੰਘ ਸੋਢੀ ਤੇ ਵਿਕਰਮਜੀਤ ਸਿੰਘ ਭਾਊ ਆਦਿ ਹਾਜ਼ਰ ਸਨ।