You are here

ਜ਼ਿੰਮੀਦਾਰਾਂ ਦੇ ਮਸਲਿਆਂ ਸਬੰਧੀ ਸੰਸਦ ਮੈਂਬਰ ਡਾ ਅਮਰ ਸਿੰਘ ਐਨ ਐਚ ਏ ਆਈ ਚੇਅਰਮੈਨ ਨੂੰ ਮਿਲੇ

 - ਕਿਹਾ ! ਐਨ ਐਚ ਏ ਆਈ ਚੇਅਰਮੈਨ ਨੂੰ ਨਵੇਂ ਐਕਸਪ੍ਰੈੱਸਵੇਅ ਲਈ ਐਕੁਆਇਰ ਕੀਤੀਆਂ ਜਾਣ ਵਾਲੀਆਂ ਜ਼ਮੀਨਾਂ ਦੇ ਮਾਲਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਕਿਹਾ

 ਰਾਏਕੋਟ (ਲੁਧਿਆਣਾ), ਅਪ੍ਰੈਲ-2021 -( ਜਗਰੂਪ ਸਿੰਘ ਸੁਧਾਰ ਮਨਜਿੰਦਰ ਗਿੱਲ  ) 

 ਡਾ. ਅਮਰ ਸਿੰਘ ਸੰਸਦ ਮੈਂਬਰ ਲੋਕ ਸਭਾ ਹਲਕਾ ਸ਼੍ਰੀ ਫਤਹਿਗੜ ਸਾਹਿਬ ਨੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (ਐਨ.ਐਚ.ਏ.ਆਈ) ਦੇ ਚੇਅਰਮੈਨ ਸ੍ਰ ਸੁਖਬੀਰ ਸਿੰਘ (ਆਈ.ਏ.ਐੱਸ.) ਨਾਲ ਮੁਲਾਕਾਤ ਕੀਤੀ ਅਤੇ ਨਵੇਂ ਗਰੀਨਫੀਲਡ ਸਰਹਿੰਦ-ਮੁਹਾਲੀ ਅਤੇ ਲੁਧਿਆਣਾ - ਬਠਿੰਡਾ ਐਕਸਪ੍ਰੈਸ ਲਈ ਐਕਵਾਇਰ ਕੀਤੀਆਂ ਜਾ ਰਹੀਆਂ ਜ਼ਮੀਨਾਂ ਦੇ ਮਾਲਕ ਕਿਸਾਨਾਂ ਵੱਲੋਂ ਉਠਾਈਆਂ ਜਾ ਰਹੀਆਂ ਵੱਖ ਵੱਖ ਮੰਗਾਂ ਨੂੰ ਪੂਰਾ ਕਰਨ ਦੀ ਅਪੀਲ ਕੀਤੀ।

ਨਵੀਂ ਦਿੱਲੀ ਵਿਖੇ ਹੋਈ ਮੀਟਿੰਗ ਦੌਰਾਨ ਵਿਚਾਰ ਵਟਾਂਦਰੇ ਵਿੱਚ ਵੱਖ-ਵੱਖ ਮੁੱਦਿਆਂ, ਜਿਵੇਂ ਕਿ ਢੁੱਕਵਾਂ ਮੁਆਵਜ਼ਾ, ਅੰਡਰਪਾਸ-ਸਰਵਿਸ ਸੜਕਾਂ ਦੀ ਪਹੁੰਚ ਅਤੇ ਐਕਸਪ੍ਰੈਸਵੇਅ ਕਾਰਨ ਵੰਡੇ ਜਾਣ ਵਾਲੇ ਖੇਤਾਂ ਲਈ ਨਿਰੰਤਰ ਸਿੰਜਾਈ ਸਪਲਾਈ ਨੂੰ ਯਕੀਨੀ ਬਣਾਉਣ ਬਾਰੇ ਚਰਚਾ ਕੀਤੀ ਗਈ।

ਡਾ. ਅਮਰ ਸਿੰਘ ਨੇ ਮੀਟਿੰਗ ਵਿੱਚ ਜ਼ੋਰ ਦੇ ਕੇ ਕਿਹਾ ਕਿ ਸਾਡੇ ਕਿਸਾਨਾਂ ਦੀ ਭਲਾਈ ਤੋਂ ਇਲਾਵਾ ਹੋਰ ਕੁੱਝ ਵੀ ਮਹੱਤਵਪੂਰਨ ਨਹੀਂ ਹੈ ਅਤੇ ਚੇਅਰਮੈਨ ਐਨ.ਐਚ.ਏ.ਆਈ ਨੂੰ ਬੇਨਤੀ ਕੀਤੀ ਗਈ ਹੈ ਕਿ ਜ਼ਿਮੀਂਦਾਰਾਂ ਵੱਲੋਂ ਉਠਾਈਆਂ ਜਾ ਰਹੀਆਂ ਮੰਗਾਂ ਨੂੰ ਜਲਦੀ ਤੋਂ ਜਲਦੀ ਸੀਨੀਅਰ ਅਧਿਕਾਰੀਆਂ ਦੁਆਰਾ ਹੱਲ ਕੀਤਾ ਜਾਵੇ।  ਚੇਅਰਮੈਨ ਐਨ ਐਚ ਏ ਆਈ ਨੇ ਸੰਸਦ ਮੈਂਬਰ ਨੂੰ ਭਰੋਸਾ ਦਿੱਤਾ ਕਿ ਜ਼ਿਮੀਂਦਾਰਾਂ ਵੱਲੋਂ ਉਠਾਏ ਮੁੱਦਿਆਂ ਨੂੰ ਜਲਦੀ ਹੱਲ ਕੀਤਾ ਜਾਵੇਗਾ।