You are here

ਬੀ ਕੇ ਯੂ  ਏਕਤਾ ਉਗਰਾਹਾਂ ਲੁਧਿਆਣਾ ਦੇ ਵਰਕਰਾਂ ਨੇ ਅੱਜ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੂੰ ਦਿੱਤਾ ਮੰਗ ਪੱਤਰ  

ਮੁੱਲਾਂਪੁਰ , 15 ਅਗਸਤ (ਮਨਜਿੰਦਰ ਗਿੱਲ)  ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜ਼ਿਲ੍ਹਾ ਲੁਧਿਆਣਾ ਇਕਾਈ ਵੱਲੋ ਭਾਰਤ ਮਾਲਾ ਪ੍ਰੋਜੈਕਟ ਤਹਿਤ ਸੜਕਾਂ ਲਈ ਜੋ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਕੀਤੀਆਂ ਜਾ ਰਹੀਆਂ ਹਨ ਦੇ ਸੰਬੰਧ ਵਿੱਚ ਇੱਕ ਮੰਗ ਪੱਤਰ ਹਲਕਾ ਦਾਖਾ ਤੋਂ ਵਿਧਾਇਕ ਸਰਦਾਰ ਮਨਪ੍ਰੀਤ ਸਿੰਘ ਇਯਾਲੀ ਨੂੰ ਦਿੱਤਾ ਗਿਆ ਜਿਸ ਵਿੱਚ ਉਨ੍ਹਾਂ ਨੇ ਸਰਕਾਰ ਕੋਲ 6 ਮੰਗਾਂ ਰੱਖੀਆਂ ਹਨ।

1. ਕਲੈਕਟਰ ਰੇਟ ਤੋਂ ਨਿਗੂਣੇ ਰੇਟਾਂ ਤੇ ਕੀਤੇ ਆਰਡਰ ਰੱਦ ਕਰਕੇ ਮਾਰਕੀਟ ਰੇਟ ਤੇ ਨਵੇਂ ਆਰਡਰ ਕੀਤੇ ਜਾਣ।

2. ਦੋਫਾੜ ਹੋਈਆਂ ਜ਼ਮੀਨਾਂ ਦਾ ਵਾਧੂ ਮੁਆਵਜਾ ਦਿੱਤਾ ਜਾਵੇ।

3. ਸੜਕਾਂ, ਰਸਤਿਆਂ ਤੇ ਪਹੀਆਂ ਤੋਂ ਵਿਰਵੀਆਂ ਹੋ ਗਈਆਂ ਜ਼ਮੀਨਾਂ ਲਈ ਰਸਤਿਆਂ ਦਾ ਪ੍ਰਬੰਧ ਕੀਤਾ ਜਾਵੇ।

4. ਸਿੰਚਾਈ ਤੋਂ ਵਿਰਵੀਆਂ ਹੋ ਚੁੱਕੀਆਂ ਜ਼ਮੀਨਾਂ ਲਈ ਪਾਣੀ ਦਾ ਪ੍ਰਬੰਧ ਕੀਤਾ ਜਾਵੇ।

5. ਫਸਲਾਂ ਦੀ ਕਟਾਈ ਲਈ ਕੰਬਾਈਨ ਵਾਸਤੇ ਉੱਚੇ ਤੇ ਖੁੱਲ੍ਹੇ ਰਸਤੇ ਰੱਖੇ ਜਾਣ।

6. ਕੁਦਰਤੀ ਮਾਰਾਂ ਜਿਵੇਂ ਹੜ੍ਹਾਂ ਵਰਗੀ ਸਥਿਤੀ ਨਾਲ ਨਜਿੱਠਣ ਲਈ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ।

ਇਸ ਸਮੇਂ ਹਲਕਾ ਦਾਖਾ ਦੇ ਵਿਧਾਇਕ ਸ ਮਨਪ੍ਰੀਤ ਸਿੰਘ ਇਯਾਲੀ ਨੇ  ਪ੍ਰੈੱਸ ਨਾਲ ਗੱਲਬਾਤ ਕਰਦੇ ਦੱਸਿਆ ਕਿ ਹਰ ਅਸੰਭਵ ਕੋਸ਼ਿਸ਼ ਕਰਕੇ ਕਿਸਾਨ ਵੀਰਾਂ ਦੀ ਹਰ ਮੰਗ ਨੂੰ ਪੰਜਾਬ ਦੇ ਮੁੱਖ ਮੰਤਰੀ ਜੀ ਤੱਕ ਜਰੂਰ ਪਹੁੰਚਾਵਾਂ ਗਾ।