ਜਗਰਾਉ 2 ਅਗਸਤ (ਅਮਿਤਖੰਨਾ.ਅਮਨਜੋਤ ): ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਸੁਰਖੀਆਂ 'ਚ ਆਏ ਗੈਂਗਸਟਰ ਗੋਲਡੀ ਬਰਾੜ ਦੇ ਨਾਂ 'ਤੇ ਪੰਜਾਬ ਭਰ 'ਚ ਫਿਰੌਤੀ ਮੰਗਣ ਦਾ ਸਿਲਸਿਲਾ ਜਾਰੀ ਹੈ। ਇਸੇ ਤਹਿਤ ਜਗਰਾਉਂ ਦੇ ਰਾਇਲ ਵਿਲਾ ਦੇ ਫੋਨ 'ਤੇ ਵਟਸਐਪ ਕਾਲ ਕਰਕੇ ਉਸ ਤੋਂ 10 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ। ਇਸ ਦੇ ਨਾਲ ਹੀ ਪਰਿਵਾਰ ਨੂੰ ਪੈਸੇ ਨਾ ਦੇਣ 'ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਹੈ।ਸ਼ਿਕਾਇਤਕਰਤਾ ਗੁਰਕ੍ਰਿਪਾਲ ਸਿੰਘ ਢਿੱਲੋਂ ਵਾਸੀ ਰਾਇਲਵਾਲਾ ਲੁਧਿਆਣਾ ਰੋਡ ਜਗਰਾਉਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਘਰ ਵਿੱਚ ਮੌਜੂਦ ਸੀ। ਉਸ ਸਮੇਂ ਕਿਸੇ ਨੇ ਉਸ ਦੇ ਮੋਬਾਈਲ 'ਤੇ ਵਟਸਐਪ 'ਤੇ ਕਾਲ ਕੀਤੀ ਅਤੇ ਫਿਰੌਤੀ ਦੀ ਮੰਗ ਕੀਤੀ। ਉਸ ਨੇ ਕਿਹਾ ਕਿ 'ਮੈਂ ਗੋਲਡੀ ਬਰਾੜ ਦਾ ਆਦਮੀ ਬੋਲ ਰਿਹਾ ਹਾਂ, ਮੈਂ ਤੁਹਾਨੂੰ ਬੈਂਕ ਖਾਤਾ ਨੰਬਰ ਦੇਵਾਂਗਾ, ਉਸ ਵਿਚ 10 ਲੱਖ ਰੁਪਏ ਪਾ ਦਿਓ, ਨਹੀਂ ਤਾਂ ਤੁਹਾਡੇ ਨਾਲ ਅਤੇ ਤੁਹਾਡੇ ਪਰਿਵਾਰ ਨਾਲ ਸਿੱਧੂ ਮੂਸੇਵਾਲਾ ਵਰਗਾ ਸਲੂਕ ਕੀਤਾ ਜਾਵੇਗਾ।'
ਅਣਪਛਾਤੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ
ਉਸਨੇ ਕਿਹਾ ਮੈਂ ਘਬਰਾ ਕੇ ਉਸਦਾ ਫ਼ੋਨ ਬੰਦ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਮੈਨੂੰ ਕਈ ਵਾਰ ਵਟ੍ਹਸਐਪ 'ਤੇ ਕਾਲ ਕੀਤੀ। ਫੋਨ ਨਾ ਚੁੱਕਣ 'ਤੇ ਉਸ ਨੇ ਮੈਸੇਜ ਵੀ ਛੱਡ ਦਿੱਤਾ। ਗੁਰਕ੍ਰਿਪਾਲ ਸਿੰਘ ਢਿੱਲੋਂ ਦੀ ਸ਼ਿਕਾਇਤ ’ਤੇ ਥਾਣਾ ਸਿਟੀ ਵਿੱਚ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।