ਆਖ਼ਰ ਪੰਜਾਬ ਸਰਕਾਰ ਦੇ ਜਾਮਨ ਬਣ ਕੇ ਆਏ ਵਿਧਾਇਕ ਵੀ ਆਪਣਾ ਵਾਅਦਾ ਭੁੱਲੇ : ਮਾਸਟਰ ਦਰਸਨ ਸਿੰਘ ਰਕਬਾ
ਮੁੱਲਾਂਪੁਰ ਦਾਖਾ, 2 ਜੁਲਾਈ ( ਸਤਵਿੰਦਰ ਸਿੰਘ ਗਿੱਲ)ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 132ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਸਹਿਯੋਗੀ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਅੱਡਾ ਚੌਕੀ ਮਾਨ ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾ,ਕੈਪਟਨ ਕੁਲਰਾਜ ਸਿੰਘ ਸਿੱਧਵਾਂ ਖੁਰਦ,ਮਾਸਟਰ ਮਕੁੰਦ ਸਿੰਘ ਚੌਕੀਮਾਨ,ਮਾਸਟਰ ਆਤਮਾ ਸਿੰਘ ਚੌਕੀਮਾਨ,ਮਾਸਟਰ ਬਲਤੇਜ ਸਿੰਘ ਚੌਂਕੀਮਾਨ,ਮਾਸਟਰ ਗੁਰਮਿੰਦਰ ਸਿੰਘ ਦਾਖਾ,ਹਰਬੰਸ ਸਿੰਘ ਚੌਕੀਮਾਨ,ਮੋਹਨ ਸਿੰਘ ਪੱਬੀਆਂ ਬਹਾਦਰ ਸਿੰਘ ਪੱਬੀਆਂ ਧਰਮਪਾਲ ਸਿੰਘ ਪੱਬੀਆਂ ਅਵਤਾਰ ਸਿੰਘ ਪੱਬੀਆਂ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਅੱਜ ਪੰਥਕ ਇਕੱਤਰਤਾ ਮੌਕੇ ਸਿੱਖ ਚਿੰਤਕ ਕੌਂਸਲ ਦਰਸ਼ਨ ਸਿੰਘ ਰਕਬਾ ਨੇ ਸੰਬੋਧਨ ਕਰਦਿਆਂ ਆਖਿਆ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਚੱਲ ਰਹੇ ਪੰਥਕ ਮੋਰਚੇ ''ਚ 24 ਮਈ ਨੂੰ ਸ਼ਹੀਦ ਸਰਾਭਾ ਦੇ ਜਨਮ ਦਿਹਾੜੇ ਮੌਕੇ ਲੁਧਿਆਣਾ ਦੇ ਵਿਧਾਇਕ ਅਸ਼ੋਕ ਪ੍ਰੈਸ਼ਰ ਪੱਪੀ ਲੁਧਿਆਣਾ ਬਕਾਇਦਾ ਹਾਜ਼ਰੀ ਲਵਾਉਣ ਲਈ ਪਹੁੰਚੇ ਸਨ। ਜਿਨ੍ਹਾਂ ਨੇ ਪੰਥਕ ਮੋਰਚੇ ਦੇ ਪ੍ਰਬੰਧਕ ਨਾਲ ਇਹ ਵਾਅਦਾ ਕੀਤਾ ਸੀ ਕਿ ਮੈਂ ਪੰਜਾਬ ਸਰਕਾਰ ਦਾ ਜਾਮਨ ਬਣ ਕੇ ਆਪ ਜੀ ਦੇ ਵਿੱਚ ਆਇਆ ਹਾਂ ਅਤੇ ਜੋ ਵੀ ਤੁਹਾਡੀਆਂ ਮੰਗਾਂ ਹਨ ਮੈਂ ਉਹ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੇ ਧਿਆਨ ਵਿੱਚ ਲਿਆਵਾਂਗਾ।ਨਾਲ ਹੀ ਉਨ੍ਹਾਂ ਨੇ ਇਹ ਵਾਅਦਾ ਕੀਤਾ ਕਿ ਜੋ ਭਾਈਬਾਲਾ ਚੌਕ ਲੁਧਿਆਣਾ ਤੋਂ ਰਾਏਕੋਟ ਨੂੰ ਜਾਣ ਵਾਲੇ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਦੀ ਖਸਤਾ ਹਾਲਤ ਹੈ । ਜਿਵੇਂ ਕਿ ਫੁੱਲਾਂਵਾਲ ਚੌਂਕ ਤੋਂ ਸਰਾਭਾ ਪਿੰਡ ਦੇ ਭੱਠੇ ਤੱਕ ਬਣਾਉਣ ਲਈ ਕੱਲ੍ਹ 25 ਮਈ ਸ਼ਾਮ ਤੱਕ ਆਪ ਜੀ ਨੂੰ ਫੋਨ ਆਵੇਗਾ। ਪਰ ਵਿਧਾਇਕ ਵੱਲੋਂ ਕੀਤਾ ਵਾਅਦਾ ਇਕ ਦਿਨ ਤਾਂ ਕੀ ਇਕ ਮਹੀਨਾ ਬੀਤਣ ਤੇ ਵੀ ਫੋਨ ਨਹੀਂ ਆਇਆ ਅਤੇ ਨਾ ਹੀ ਕੋਈ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਦਾ ਕੋਈ ਰਿਪੇਅਰਿੰਗ ਦਾ ਕੰਮ ਸ਼ੁਰੂ ਹੋਇਆ। ਆਖ਼ਰ ਪੰਜਾਬ ਸਰਕਾਰ ਦੇ ਜਾਮਨ ਬਣ ਕੇ ਆਏ ਵਿਧਾਇਕ ਵੀ ਆਪਣਾ ਵਾਅਦਾ ਭੁੱਲੇ । ਸੋ ਅਸੀਂ ਅਸ਼ੋਕ ਪ੍ਰੈਸ਼ਰ ਪੱਪੂ ਲੁਧਿਆਣਾ ਜੀ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੇ ਕੀਤੇ ਵਾਅਦੇ ਤੇ ਫੁੱਲ ਚੜ੍ਹਾਉਣ। ਬਾਕੀ ਸਾਡੀਆਂ ਮੰਗਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਅਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕਰਵਾਉਣ ਲਈ ਪੰਜਾਬ ਸਰਕਾਰ ਕੋਲ ਵਾਅਦੇ ਮੁਤਾਬਕ ਜਾਮਨ ਬਣ ਕੇ ਸਾਡੀਆਂ ਮੰਗਾਂ ਪਹੁੰਚ ਦੀਆਂ ਕਾਰਨ ।ਇਸ ਮੌਕੇ ਦਸਮੇਸ਼ ਕਿਸਾਨ,ਮਜ਼ਦੂਰ ਯੂਨੀਅਨ ਅੱਡਾ ਚੌਕੀ ਮਾਨ ਦੇ ਆਗੂ ਕੈਪਟਨ ਕੁਲਰਾਜ ਸਿੰਘ ਸਿੱਧਵਾਂ ਖੁਰਦ, ਮਾਸਟਰ ਮਕੁੰਦ ਸਿੰਘ ਚੌਕੀਮਾਨ,ਮਾਸਟਰ ਆਤਮਾ ਸਿੰਘ ਚੌਕੀਮਾਨ ਨੇ ਆਖਿਆ ਕਿ ਆਖ਼ਰ ਦੇਸ਼ ਦੀਆਂ ਸਰਕਾਰਾਂ ਚਾਹੁੰਦੀਆਂ ਕਿ ਨੇ ਉਹ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦੇ ਬਣਦੇ ਭਾਅ ਦੇਣ ਨੂੰ ਤਿਆਰ ਨਹੀ ਅਤੇ ਮਜ਼ਦੂਰਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦੇਣ ਨੂੰ ਤਿਆਰ ਨਹੀ ਤੇ ਨੌਜਵਾਨ ਵੇ ਪੜ੍ਹ ਕੇ ਡਿਗਰੀਆਂ ਹੱਥ ਵਿੱਚ ਫੜ ਕੇ ਸੜਕਾਂ ਤੇ ਰੁਲਦੇ ਫਿਰਦੇ ਹਨ।ਜਦ ਕਿ ਪੰਜਾਬ ਸਰਕਾਰ ਸਿਰਫ਼ ਲੋਕਾਂ ਦੇ ਖ਼ੂਨ ਪਸੀਨੇ ਦੀ ਕਮਾਈ ਆਪਣੀ ਮਸ਼ਹੂਰੀ ਲਈ ਅਖ਼ਬਾਰਾਂ 'ਚ ਇਸਤਿਹਾਰ ਦੇ ਕੇ ਬਰਬਾਦ ਕਰ ਰਹੇ ਹਨ ।ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕਰਦੇ ਹਾਂ ਕਿ ਉਹ ਬਾਣੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਜਲਦ ਸਜ਼ਾਵਾਂ ਦੇਣ ਤੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਲਈ ਕੇਂਦਰ ਸਰਕਾਰ ਨੂੰ ਮਤਾ ਪਾ ਕੇ ਭੇਜਣ । ਉਨ੍ਹਾਂ ਅੱਗੇ ਆਖਿਆ ਕਿ ਸਰਾਭਾ ਵਿਖੇ ਪੰਥਕ ਮੋਰਚੇ 'ਚ 15 ਜੁਲਾਈ ਨੂੰ ਹੋ ਰਿਹਾ ਪੰਥ ਇਕੱਠ ਵਿਚ ਵੱਧ ਚਡ਼੍ਹ ਕੇ ਸਹਿਯੋਗ ਵੀ ਕਰਾਂਗੇ।ਇਸ ਸਮੇਂ ਟੈਂਪੂ ਯੂਨੀਅਨ ਦੇ ਸਾਬਕਾ ਪ੍ਰਧਾਨ ਗੁਰਦੀਪ ਸਿੰਘ ਦੀਪਾ ਕਨੇਚ ਤੇ ਸੇਰ ਸਿੰਘ ਕਨੇਚ ਨੇ ਆਖਿਆ ਕਿ ਅਸੀਂ ਇਨਸਾਫ਼ ਪਸੰਦ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਸਰਾਭਾ ਪੰਥਕ ਮੋਰਚੇ ਚ ਵੱਧ ਚਡ਼੍ਹ ਕੇ ਸਹਿਯੋਗ ਕਰਨ ਅਤੇ ਆਪਣੀ ਹਾਜ਼ਰੀ ਲਗਾਉਣ ਤਾਂ ਜੋ ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕਰਵਾ ਸਕੀਏ।ਇਸ ਮੌਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਨਾਨਕੇ ਪਿੰਡ ਮਹੋਲੀ ਖੁਰਦ ਤੋਂ ਪਰਿਵਾਰਕ ਮੈਂਬਰ ਬਾਬਾ ਬੰਤਾ ਸਿੰਘ ਮਹੋਲੀ ਖੁਰਦ, ਸਿੱਖ ,ਢਾਡੀ ਦਵਿੰਦਰ ਸਿੰਘ ਭਨੋਹਡ਼,ਹਰਦੀਪ ਸਿੰਘ ਦੀਪਾ ਪ੍ਰਧਾਨ ਕਨੇਰ,ਤਰਲੋਚਨ ਸਿੰਘ ਕਨੇਚ,ਸ਼ੇਰ ਸਿੰਘ ਕਨੇਚ, ਅਜੈਬ ਸਿੰਘ ਕਨੇਚ, ਗੁਰਮੀਤ ਸਿੰਘ ਢੱਟ,ਪਰਮਜੀਤ ਕੌਰ ਹੰਬੜਾ,ਬਲਦੇਵ ਸਿੰਘ ਈਸਨਪਰ,ਰਾਜਬੀਰ ਸਿੰਘ ਲੋਹਟਬੱਦੀ ,ਕੁਲਦੀਪ ਸਿੰਘ ਬਿੱਲੂ ਕਿਲਾ ਰਾਇਪੁਰ,ਅੱਛਰਾ ਸਿੰਘ ਸਰਾਭਾ,ਸੁਖਦੇਵ ਸਿੰਘ ਸਰਾਭਾ ਆਦਿ ਹਾਜ਼ਰੀ ਭਰੀ