ਬਰਨਾਲਾ /ਮਹਿਲ ਕਲਾਂ 15 ਜੂਨ (ਗੁਰਸੇਵਕ ਸੋਹੀ /ਸੁਖਵਿੰਦਰ ਬਾਬਲਾ )- ਡਾ ਸੁਨੀਤਾ ਚੈਰੀਟੇਬਲ ਹਸਪਤਾਲ ਵੱਲੋਂ ਵੱਖ ਵੱਖ ਬਿਮਾਰੀਆਂ ਸਬੰਧੀ ਵਿਸਾਲ ਕੈਪ ਲਗਾਇਆ ਗਿਆ। ਜਿਸ ਵਿੱਚ ਲੋਕ ਭਲਾਈ ਵੇਲਫੈਅਰ ਸੁਸਾਇਟੀ (ਰਜਿ) ਵੱਲੋਂ ਫਿੱਟ ਲਾਈਫ ਹਰਬਲ ਦਵਾਖਾਨਾ ਦੀ ਟੀਮ ਨੇ ਡਾ ਪਰਮਿੰਦਰ ਸਿੰਘ ਹਮੀਦੀ ਦੀ ਅਗਵਾਈ ਹੇਠ ਨਸਾ ਛਡਾਉ ਜਾਗਰੁਕਤਾ ਕੈਪ ਲਗਾਇਆ ਗਿਆ। ਇਸ ਕੈਪ ਵਿੱਚ ਵੱਡੀ ਗਿਣਤੀ ਲੋਕਾਂ ਨੇ ਨਸਿਆ ਬਾਰੇ ਜਾਣਕਾਰੀ ਹਾਸਲ ਕੀਤੀ ਤੇ ਮੁਫਤ ਦਵਾਈ ਪ੍ਰਾਪਤ ਕੀਤੀ। ਇਸ ਮੌਕੇ ਜਾਣਕਾਰੀ ਦਿੰਦਿਆਂ ਲੋਕ ਭਲਾਈ ਵੈਲਫੇਅਰ ਸੁਸਾਇਟੀ (ਰਜਿ) ਮਹਿਲ ਕਲਾਂ ਦੇ ਪ੍ਰਧਾਨ ਪਰਮਿੰਦਰ ਸਿੰਘ ਹਮੀਦੀ ਨੇ ਦੱਸਿਆ ਕਿ ਫਿੱਟ ਲਾਈਫ ਹਰਬਲ ਦਵਾਖਾਨਾ ਵੱਲੋਂ ਸੈਕੜੇ ਲੜਕੀਆਂ ਅਤੇ ਲੜਕਿਆ ਦਾ ਨਸਾ ਛੁਡਾਇਆ ਜਾ ਚੁੱਕਾ ਹੈ ਤੇ ਦਵਾਈ ਲੈ ਰਹੇ ਹਨ। ਇਹ ਇੱਕ ਅਜਿਹੀ ਸੰਸਥਾ ਹੈ ਜੋ ਲੋਕਾਂ ਨੂੰ ਸਮਾਜਿਕ ਕੁਰੀਤੀਆਂ ਖਿਲਾਫ਼ ਲਾਮਬੰਦ ਕਰਦੀ ਆ ਰਹੀ ਹੈ, ਨਸਿਆਂ ਤੇ ਹੋਰ ਅਲਾਮਤਾ ਨੂੰ ਰੋਕਣ ਲਈ ਯਤਨਸੀਲ ਹੈ। ਉਹਨਾਂ ਕਿਹਾ ਕਿ ਜੇਕਰ ਕੋਈ ਨਸੇ ਦੀ ਦਲਦਲ ਵਿੱਚ ਫਸ ਚੁੱਕਾ ਹੈ ਉਸ ਸੰਸਥਾ ਨਾਲ ਸੰਪਰਕ ਕਰ ਸਕਦਾ ਹੈ। ਸੰਸਥਾ ਵੱਲੋਂ ਪੰਜਾਬ ਭਰ ਵਿੱਚ ਨਸਿਆ ਦੇ ਖਾਤਮੇ ਲਈ ਲਗਾਤਾਰ ਕੈਪ ਲਗਾਏ ਜਾ ਰਹੇ ਹਨ। ਉਹਨਾਂ ਨੌਜਵਾਨਾ ਨੂੰ ਨਸਿਆ ਦਾ ਖਹਿੜਾ ਛੱਡ ਕੇ ਸਮਾਜ ਦੀ ਭਲਾਈ ਲਈ ਕੰਮ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸੁਨੀਤਾ ਚੈਰੀਟੇਬਲ ਟਰੱਸਟ ਵੱਲੋਂ ਡਾ ਪਰਮਿੰਦਰ ਸਿੰਘ ਹਮੀਦੀ ਤੇ ਸਮੁੱਚੀ ਟੀਮ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਕੈਂਪ ਦੌਰਾਨ ਗੁਰੂ ਕਿ੍ਪਾ ਬਲੱਡ ਸੈਂਟਰ ਰੌਪੜ ਦੀ ਡਾਕਟਰੀ ਟੀਮ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ,ਜਿਸ ਵਿੱਚ ਸੈਕੜੇ ਲੋਕਾਂ ਨੇ ਖੂਨਦਾਨ ਕੀਤਾ। ਇਸ ਸਮੇਂ ਬੀੜ ਬਲਾਚੌਰ ਜੰਗਲ ਸੇਵਾ ਸੁਸਾਇਟੀ ਵੱਲੋਂ ਲੋਕਾਂ ਨੂੰ ਬੂਟੇ,ਪਾਣੀ ਵਾਲੇ ਕਟੋਰੇ ਤੇ ਪੰਝੀਆਂ ਲਈ ਆਲਣੇ ਵੀ ਵੰਡੇ ਗਏ।ਕੈਂਪ ਵਿੱਚ ਡਾ ਸੁਨੀਤਾ ਸਰਮਾਂ,ਚੇਅਰਮੈਨ ਅਮਨ ਵਰਮਾਂ, ਪੰਜਾਬੀ ਐਕਟਰ ਤੇ ਸਮਾਜ ਸੇਵੀ ਪੰਮੀ ਸਿੱਧੂ, ਅਰੌੜਾ ਪੀ ਪੀ (ਪੰਜਾਬ ਪੁਲਸ), ਮੱਖਣ ਸਿੰਘ, ਆਮ ਆਦਮੀ ਪਾਰਟੀ ਦੇ ਸੂਬਾ ਵਾਇਸ ਪ੍ਰਧਾਨ ਤੇ ਬੁਲਾਰੇ ਸਤਨਾਮ ਸਿੰਘ, ਕਿਸਾਨ ਵਿੰਗ ਦੇ ਬਲਾਕ ਪ੍ਰਧਾਨ ਕੁਲਵੰਤ ਸਿੰਘ, ਗੁਰਦੇਵ ਸਿੰਘ ਮੀਰਪੁਰ, ਬਲਾਕ ਪ੍ਰਧਾਨ ਆਤਮਾ ਰਾਮ, ਮੈਡਮ ਰਾਜ ਰਾਣੀ,ਲੇਖਕ ਯਤਿੰਦਰ ਕੌਰ ਮਾਹਲ ਰੌਪੜ, ਸੁਖਵੰਤ ਸਿੰਘ ਖਾਲਸਾ, ਕੁਲਦੀਪ ਕੁਮਾਰ, ਜਸਵੀਰ ਸਿੰਘ, ਬੀੜ ਬਲਾਚੌਰ ਜੰਗਲ ਸੇਵਾ ਦੇ ਸਮੂਹ ਅਹੁਦੇਦਾਰ,ਡਾ ਸੱਤਪਾਲ ਸਿੰਘ ਲੁਧਿਆਣਾ, ਵੈਦ ਜਰਨੈਲ ਸਿੰਘ ਸੋਨੀ,ਬਲਜਿੰਦਰ ਕੌਰ ਮਾਂਗੇਵਾਲ ਆਦਿ ਹਾਜਰ ਸਨ।