ਗੋਲਡੀ ਵਰਗੇ ਧੜੱਲੇਦਾਰ ਲੀਡਰਾਂ ਨੂੰ ਚੁਣ ਕੇ ਪਾਰਲੀਮੈਂਟ ਭੇਜਣਾ ਸਮੇਂ ਦੀ ਮੁੱਖ ਲੋੜ-ਸੁਖਪਾਲ ਖਹਿਰਾ
ਬਰਨਾਲਾ /ਮਹਿਲ ਕਲਾਂ,15 ਜੂਨ (ਗੁਰਸੇਵਕ ਸਿੰਘ ਸੋਹੀ)-ਲੋਕ ਸਭਾ ਜ਼ਿਮਨੀ ਚੋਣ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਦਲਵੀਰ ਸਿੰਘ ਗੋਲਡੀ ਨੇ ਹਲਕੇ ਦੇ ਪਿੰਡ ਗੁਰਮ, ਠੁੱਲੀਵਾਲ,ਵਜੀਦਕੇ ਕਲਾਂ, ਵਜੀਦਕੇ ਖੁਰਦ, ਠੀਕਰੀਵਾਲ, ਰਾਏਸਰ, (ਪੰਜਾਬ),ਰਾਏਸਰ (ਪਟਿਆਲਾ), ਭੋਤਨਾ, ਟੱਲੇਵਾਲ,ਬੀਹਲਾ ਅਤੇ ਮਹਿਲ ਕਲਾਂ ਵਿਖੇ ਆਪਣੇ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਲੋਕਾਂ ਤੋਂ ਆਪਣੇ ਲਈ ਝੋਲੀ ਅੱਡ ਕੇ ਵੋਟਾਂ ਦੇ ਭਰਵੇਂ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਪੁੱਜ ਚੁੱਕੀ ਹੈ। ਕਿਉਂਕਿ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਪੰਜਾਬ ਵਾਸੀਆਂ ਨੂੰ ਗਾਰੰਟੀ ਦੇਣ ਦਾ ਵਾਅਦਾ ਕੀਤਾ ਸੀ ਕਿ ਤੁਸੀਂ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਦਿਓ ਅਸੀਂ ਸਰਕਾਰ ਬਣਨ ਉਪਰੰਤ ਹਰ ਇਕ ਪਰਿਵਾਰ ਨੂੰ 300 ਯੂਨਿਟ ਬਿਜਲੀ ਮੁਫ਼ਤ, 1000 ਰੁਪਏ ਹਰ ਇਕ ਔਰਤ ਨੂੰ , ਨੌਜਵਾਨਾਂ ਨੂੰ ਨੌਕਰੀਆਂ, ਰੇਤਾ, ਬਜਰੀ ਸਸਤਾ, ਪੰਜਾਬ ਭਿ੍ਸ਼ਟਾਚਾਰ ਤੇ ਨਸ਼ਾ ਮੁਕਤ ਕਰ ਦੇਵਾਂਗੇ, ਪਰ ਹੁਣ ਪੰਜਾਬ ਵਾਸੀ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਜੇਕਰ ਲੋਕ ਸਭਾ ਹਲਕਾ ਸੰਗਰੂਰ ਦੇ ਲੋਕਾਂ ਨੇ ਮੈਨੂੰ ਤਾਕਤ ਦੇ ਕੇ ਪਾਰਲੀਮੈਂਟ ਵਿੱਚ ਭੇਜਿਆ ਤਾਂ ਹਰ ਵਰਗ ਦੇ ਲੋਕਾ ਦੀ ਆਵਾਜ਼ ਨੂੰ ਪਾਰਲੀਮੈਂਟ ਵਿੱਚ ਬੁਲੰਦ ਕਰਾਂਗਾ ਤੇ ਹਰ ਪਰਿਵਾਰ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋਣ ਦੇ ਨਾਲ ਨਾਲ ਕੇਂਦਰ ਸਰਕਾਰ ਦੀ ਹੈ ਵੱਖ ਵੱਖ ਸਕੀਮਾਂ ਪਿੰਡ ਪੱਧਰ ਤੇ ਕੈਂਪ ਲਗਾ ਕੇ ਰੁੱਖਾਂ ਨੂੰ ਪਹਿਲ ਦੇ ਅਧਾਰ ਤੇ ਸਹੂਲਤਾਂ ਦਵਾਈਆਂ ਜਾਣਗੀਆ ਸੰਗਰੂਰ ਦੀ ਜ਼ਿਮਨੀ ਚੋਣ ਵਿਚ ਉਨ੍ਹਾਂ ਕਾਂਗਰਸ ਪਾਰਟੀ ਨੂੰ ਵੋਟ ਦੇਣ ਦੀ ਅਪੀਲ ਕੀਤੀ । ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਆਗੂ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਨਵੇਂ ਬਦਲਾਅ ਤੇ ਗੁਮਰਾਹ ਕਰਨ ਪ੍ਰਚਾਰ ਦੇ ਪ੍ਰਭਾਵ ਥੱਲੇ ਆ ਕੇ ਰਾਜ ਅੰਦਰ ਆਮ ਆਦਮੀ ਪਾਰਟੀ ਦੇ 92 ਵਿਧਾਇਕ ਚੁਣ ਕੇ ਸਰਕਾਰ ਬਣਾਈ ਸੀ ਪਰ ਸੱਤਾ ਉੱਤੇ ਕਾਬਜ਼ ਹੁੰਦਿਆਂ ਤਿੰਨ ਮਹੀਨਿਆਂ ਦੇ ਕਾਰਜਕਾਲ ਦੌਰਾਨ ਰਾਜ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਤਾਂ ਕਰਨੇ ਕੀ ਸੀ ਸਗੋਂ ਪੰਜਾਬ ਦਾ ਮਾਹੌਲ ਪੂਰੀ ਤਰ੍ਹਾਂ ਖ਼ਰਾਬ ਕਰਕੇ ਰੱਖ ਦਿੱਤਾ ਮੌਕੇ ਲਗਾਤਰ ਲੁੱਟਾਂ ਖੋਹਾਂ ਕਤਲ ਅਤੇ ਗੁੰਡਾਗਰਦੀ ਕਿ ਨੰਗੇ ਨਾਚ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਉਨ੍ਹਾਂ ਕਿਹਾ ਕਿ ਅੱਜ ਸਾਨੂੰ ਤਜਰਬੇਕਾਰ ਅਤੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਲੋਕ ਸਭਾ ਹਲਕਾ ਸੰਗਰੂਰ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੂੰ ਆਉਂਦੀ 23 ਜੂਨ ਨੂੰ ਪੰਜੇ ਦੇ ਚੋਣ ਨਿਸ਼ਾਨ ਦਾ ਬਟਨ ਦਬਾ ਕੇ ਵੋਟਾਂ ਪਾ ਕੇ ਕਾਮਯਾਬ ਕਰਨ ਦੀ ਅਪੀਲ ਕੀਤੀ। ਇਸ ਮੌਕੇ ਕਾਂਗਰਸੀ ਆਗੂ ਇਹ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਸਾਬਕਾ ਵਿਧਾਇਕ ਹਰਵਿੰਦਰ ਸਿੰਘ ਗਿੱਲ, ਸਾਬਕਾ ਵਿਧਾਇਕ ਬਲਦੇਵ ਸਿੰਘ ਜੈਤੋ, ਗੁਰਪ੍ਰੀਤ ਸਿੰਘ ਵਿੱਕੀ ਮਾਨਸਾ, ਕੁਲਵੰਤ ਸਿੰਘ ਟਿੱਬਾ ,ਐਡਵੋਕੇਟ ਜਸਬੀਰ ਸਿੰਘ ਖੇੜੀ, ਸਿਮਰਜੀਤ ਸਿੰਘ ਜੌਹਲ ਪੰਡੋਰੀ,ਪੰਚ ਗੁਰਮੀਤ ਕੌਰ ਵਜੀਦਕੇ ਕਲਾਂ, ਬਲਜਿੰਦਰ ਸਿੰਘ ਮਿਸ਼ਰਾ, ਅਸ਼ੋਕ ਕੁਮਾਰ ਅਗਰਵਾਲ ਤਪੇ ਵਾਲੇ ,ਨਾਜ਼ਰ ਸਿੰਘ ਵਜੀਦਕੇ ਖੁਰਦ ,ਸਾਬਕਾ ਸਰਪੰਚ ਸ਼ਿੰਗਾਰਾ ਸਿੰਘ ਜਰਨੈਲ ਸਿੰਘ ਠੁੱਲੀਵਾਲ, ਪਰਮਿੰਦਰ ਸਿੰਘ ਠੁੱਲੀਵਾਲ, ਕਲਾਂ ,ਜਸਵਿੰਦਰ ਸਿੰਘ ਮਾਂਗਟ ਹਮੀਦੀ, ਸਾਬਕਾ ਸਰਪੰਚ ਸੂਬੇਦਾਰ ਸੁਦਾਗਰ ਸਿੰਘ ਚੋਪੜਾ,ਮਲਕੀਤ ਸਿੰਘ ਮਾਨ ਠੀਕਰੀਵਾਲਾ, ਪੰਚ ਅਮਰਜੀਤ ਸਿੰਘ ਢੀਂਡਸਾ,ਮਹੰਤ ਗੁਰਮੀਤ ਗੁਰਮੀਤ ਸਿੰਘ ਠੀਕਰੀਵਾਲਾ, ਐਸਸੀ ਸੈੱਲ ਦੇ ਜ਼ਿਲ੍ਹਾ ਚੇਅਰਮੈਨ ਰਜਿੰਦਰ ਸਿੰਘ ਰਾਜੂ , ਜਰਨੈਲ ਸਿੰਘ ਭੁੱਲਰ, ਨਾਹਰ ਸਿੰਘ ਦੇਹੜ, ਮਲਕੀਤ ਸਿੰਘ ਮਾਨ ਨਾਜਮ ਸਿੰਘ ਪੰਚ ਤੋਂ ਇਲਾਵਾ ਸਮਰਥਕ ਹਾਜ਼ਰ ਸਨ |