You are here

ਯੂ ਕੇ ਦੇ ਸ਼ਹਿਰ ਲੈਸਟਰ ਵਿੱਚ ਮਿਲਾਪ ਗਰੁੱਪ ਵੱਲੋਂ “ਕੁਈਨ ਪਲੈਟੀਨਮ ਜੁਬਲੀ” ਬੜੀ ਧੂਮ-ਧਾਮ ਨਾਲ ਮਨਾਈ ਗਈ


ਲੈਸਟਰ (ਖਹਿਰਾ ) ਇਸ ਹਫ਼ਤੇ ਯੂ ਕੇ ਵਿੱਚ “ਕੁਈਨ ਪਲੈਟੀਨਮ ਜੁਬਲੀ 2022”ਥਾਂ ਥਾਂ ਤੇ ਬੜੀ ਧੂਮ- ਧਾਮ ਨਾਲ ਮਨਾਈ ਜਾ ਰਹੀ ਹੈ। ਯੂ ਕੇ ਦੀ ਰਾਣੀ ਏਲਿਜ਼ਬੈਥ ਨੇ ਸਭ ਤੋਂ ਲੰਬਾ ਸਮਾਂ 70 ਸਾਲ ਯੂ ਕੇ ਵਿੱਚ ਰਾਜ ਕੀਤਾ ਹੈ। ਇਸ ਲਈ ਇਹ ਸਪੈਸ਼ਲ ਸਮਾਂ ਇਸ ਹਫ਼ਤੇ ਧੂਮ- ਧਾਮ ਨਾਲ ਮਨਾਇਆ ਗਿਆ। ਸਾਡੇ ਮਿਲਾਪ ਗਰੁੱਪ ਦੇ ਮਹੀਨਾਵਾਰੀ ਸੈਸ਼ਨ ਵਿੱਚ ਵੀ ਲੇਡੀਜ਼ ਵੱਲੋਂ ਧੂਮ-ਧਾਮ ਨਾਲ ਮਨਾਇਆ ਗਿਆ। ਜਿੱਥੇ ਅਸੀਂ ਆਪਣੇ ਦਿਨ ਤਿਉਹਾਰ ਹਮੇਸ਼ਾਂ ਧੂਮ ਧਾਮ ਨਾਲ ਮਨਾਉਂਦੇ ਹਾਂ,ਉੱਥੇ ਅਸੀਂ ਸੋਚਿਆ ਕਿ ਯੂ ਕੇ ਦੇ ਵਸਨੀਕ ਹੋਣ ਦੇ ਨਾਤੇ ਮਹਾਰਾਣੀ ਦੀ ਖੁਸ਼ੀ ਵਿੱਚ ਵੀ ਥੋੜਾ ਬਹੁਤਾ ਹਿੱਸਾ ਪਾਉਣਾ ਬਣਦਾ ਹੈ। ਸਾਨੂੰ ਕਦੇ ਬੇਗਾਨਾ ਪਣ ਨਹੀਂ ਮਹਿਸੂਸ ਹੋਣ ਦਿੱਤਾ। ਹਰ ਸਹੂਲਤ ਇੱਥੋਂ ਦੀ ਸਰਕਾਰ ਨੇ ਸਾਨੂੰ ਵੀ ਦਿੱਤੀ ਹੈ। ਯੂ ਕੇ ਵਿੱਚ ਲੰਬੇ ਅਰਸੇ ਤੋਂ ਵੱਸ ਰਹੇ ਬਹੁਤ ਸਾਰੀਆਂ ਵੱਖਰੀਆਂ ਕਮਿਊਨਟੀਆਂ ਨੇ ਵੀ ਇਸ ਨੂੰ ਆਪਣੇ ਆਪਣੇ ਤਰੀਕੇ ਨਾਲ ਮਨਾਇਆ। ਸਟ੍ਰੀਟ ਪਾਰਟੀਆਂ ਕੀਤੀਆਂ ਗਈਆਂ। ਸਜਾਵਟ ਕੀਤੀ ਗਈ। ਮਿਲਾਪ ਗਰੁੱਪ ਦੇ ਐਡਮਨ ਸਟਾਫ਼ ਲ਼ੇਖਿਕਾ ਜਸਵੰਤ ਕੌਰ ਬੈਂਸ, ਕਮਲਜੀਤ ਕੌਰ ਨੱਤ, ਰਾਜਵੀਰ ਕੌਰ, ਗੁਰਬਖਸ਼ ਕੌਰ, ਰਣਜੀਤ ਕੌਰ, ਕੁਲਦੀਪ ਕੌਰ ਨੇ ਪ੍ਰੋਗ੍ਰਾਮ ਦੀ ਰੂਪ ਰੇਖਾ ਉਲੀਕੀ। ਅਤੇ ਮਿਲਾਪ ਗਰੁੱਪ ਵੱਲੋਂ ਵੀ “ ਕੁਈਨ ਪਲੈਟੀਨਮ ਜੁਬਲੀ 2022 ਮਨਾਈ ਗਈ। ਸੈਸ਼ਨ ਦੀ ਸ਼ੁਰੂਆਤ ਧਾਰਮਿਕ ਪ੍ਰੋਗਰਾਮ ਨਾਲ ਸ਼ੁਰੂ ਕੀਤੀ ਗਈ। ਬਾਅਦ ਵਿੱਚ ਯੂ ਕੇ ਮਲਕਾ ਦੀ ਤਸਵੀਰ ਵਾਲੇ ਲੇਡੀਜ਼ ਨੇ ਕਾਰਡ ਬਣਾਏ, ਪਾਰਟੀ ਕਰਾਊਨ ਵੀ ਬਣਾਏ। ਫੇਰ ਇਕੱਠੇ ਹੋ ਕੇ ਕੇਕ ਕੱਟਿਆ, ਅਤੇ ਗੀਤ ਸੰਗੀਤ ਕੀਤਾ।  ਐਕਸਰਸਾਈਜ਼ ਸੈਸ਼ਨ ਵੀ ਸਿਹਤਯਾਬੀ ਲਈ ਕੀਤਾ ਗਿਆ। ਬਾਅਦ ਵਿੱਚ ਮਿਲ ਕੇ ਸਭ ਨੇ ਖਾਣਾ ਖਾਧਾ। ਇਸ ਗਰੁੱਪ ਵਿੱਚ ਇਕੱਠੇ ਹੋਕੇ ਪੰਜਾਬੀ ਮਾਂ ਬੋਲੀ, ਸਾਹਿਤ ਸੱਭਿਆਚਾਰ , ਸਮਾਜਿਕ ਗੱਲਾਂ, ਦਿਨ ਤਿਉਹਾਰ ਲੇਡੀਜ਼ ਵੱਲੋਂ ਮਨਾਏ ਜਾਂਦੇ ਹਨ। ਇਸ ਵਾਰ ਲੰਬੇ ਸਮੇਂ ਤੋਂ ਯੂ ਕੇ ਦੇ ਵਸਨੀਕ ਹੋਣ ਤੇ ਨਾਤੇ ਅਤੇ ਰਾਣੀ ਦੇ ਰਾਜ ਵਿੱਚ ਜੀਵਨ ਬਤੀਤ ਕਰਦੇ ਹੋਏ ਹਰ ਤਰਾਂ ਦੀਆਂ ਸਹੂਲਤਾਂ ਪੰਜਾਬੀਆਂ ਨੂੰ ਵੀ ਇਸ ਮੁਲਕ ਵਿੱਚ ਪ੍ਰਦਾਨ ਕੀਤੀਆਂ ਗਈਆਂ। ਇਹ ਚੰਗਾ ਸੋਚ ਕੇ ਲੇਡੀਜ਼ ਨੇ ਸੋਚਿਆ ਸਾਡਾ ਵੀ ਥੋੜਾ ਬਹੁਤਾ ਸੈਲੀਬਰੇਸ਼ਨ ਵਿੱਚ ਹਿੱਸਾ ਲੈਣਾ ਬਣਦਾ ਹੈ। ਇਸ ਲਈ ਸਭ ਨੇ ਰਲ ਮਿਲ ਕੇ ਆਪਣੇ ਤਰੀਕੇ ਨਾਲ ਮਨਾਇਆ। ਜਸਵੰਤ ਕੌਰ ਬੈਂਸ ਨੇ ਸਾਰੀਆਂ ਲੇਡੀਜ਼ ਦਾ ਧੰਨਵਾਦ ਕੀਤਾ ਅਤੇ ਅਖੀਰ ਵਿੱਚ ਇੱਕ ਧਾਰਮਿਕ ਸ਼ਬਦ ਨਾਲ ਸਰਬੱਤ ਦਾ ਭਲਾ ਮੰਗਦੇ ਹੋਏ ਪ੍ਰੋਗਰਾਮ ਦੀ ਸਮਾਪਤੀ ਕੀਤੀ।

ਲੈਸਟਰ ਵਿਖੇ ਕਿਊਨ ਪਲਾਟੀਨਮ ਜੁਬਲੀ ਮਨਾਉਂਦੀਆਂ ਹੋਈਆਂ ਪੰਜਾਬਣਾਂ

ਮਿਲਾਪ ਗਰੁੱਪ ਨੇ ਵੀ ਬਹੁਤ ਹੀ ਧੂਮਧਾਮ ਨਾਲ ਮਨਾਇਆ ਕਿਊਨ ਪਲਾਟੀਨਮ ਜੁਬਲੀ ਵੀ ਸੂਬਾਈ