ਜਗਰਾਓ,ਹਠੂਰ,31,ਮਈ-(ਕੌਸ਼ਲ ਮੱਲ੍ਹਾ)- ਦੇਸ ਵਿਆਪੀ ਸੱਦੇ ਤੇ ਅੱਜ ਸੀ ਪੀ ਆਈ (ਐਮ) ਤਹਿਸੀਲ ਜਗਰਾਓ ਦੇ ਸਕੱਤਰ ਕਾਮਰੇਡ ਗੁਰਦੀਪ ਸਿੰਘ ਕੋਟਉਮਰਾ ਦੀ ਅਗਵਾਈ ਹੇਠ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖਿਲਾਫ ਜਗਰਾਓ ਵਿਖੇ ਰੋਸ ਪ੍ਰਦਰਸਨ ਕੀਤਾ ਗਿਆ ਅਤੇ ਜੰਮ ਕੇ ਨਾਅਰੇਬਾਜੀ ਕੀਤੀ।ਇਸ ਰੋਸ ਪ੍ਰਦਰਸਨ ਨੂੰ ਸੰਬੋਧਨ ਕਰਦਿਆ ਕਾਮਰੇਡ ਗੁਰਦੀਪ ਸਿੰਘ ਕੋਟਉਮਰਾ,ਜਨਵਾਦੀ ਇਸਤਰੀ ਸਭਾ ਜਗਰਾਓ ਦੀ ਸਕੱਤਰ ਗੁਰਮੀਤ ਕੌਰ ਭੂੰਦੜੀ ਅਤੇ ਅਜੀਤ ਸਿੰਘ ਨੇ ਕਿਹਾ ਕਿ ਅੱਜ ਦੇਸ ਵਿਚ ਮਹਿੰਗਾਈ ਨੇ ਗਰੀਬਾ ਦਾ ਲੱਕ ਤੋੜ ਦਿੱਤਾ ਹੈ ਪਰ ਸਮੇਂ-ਸਮੇਂ ਦੀਆ ਸਰਕਾਰਾ ਮਹਿੰਗਾਈ ਨੂੰ ਕੰਟਰੋਲ ਕਰਨ ਵਿਚ ਨਾਕਾਮਜਾਬ ਰਹੀਆ ਹਨ।ਉਨ੍ਹਾ ਕਿਹਾ ਕਿ ਅੱਜ ਰਸੋਈ ਗੈਸ ਸਿਲੰਡਰ 1029 ਰੁਪਏ ਮਿਲ ਰਿਹਾ ਹੈ ਅਤੇ ਰੋਜਾਨਾ ਵਰਤੋ ਵਿਚ ਆਉਣ ਵਾਲੀਆ ਘਰੇਲੂ ਵਸਤੂ ਦੀਆ ਕੀਮਤਾ ਵੀ ਅਸਮਾਨ ਛੂਹ ਰਹੀਆ ਹਨ ਜਿਸ ਕਰਕੇ ਸੂਬੇ ਦਾ ਮਿਹਨਤਕਸ ਵਰਗ ਦੋ ਵਕਤ ਦੀ ਰੋਟੀ ਖਾਣ ਤੋ ਵੀ ਮੁਥਾਜ ਹੁੰਦਾ ਹਾ ਰਿਹਾ ਹੈ।ਉਨ੍ਹਾ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰੱਤੀ ਕਿ ਜੇਕਰ ਵੱਧਦੀ ਮਹਿੰਗਾਈ ਤੇ ਜਲਦੀ ਕੰਟਰੋਲ ਨਾ ਕੀਤਾ ਤਾਂ ਸੀ ਪੀ ਆਈ (ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਦੀ ਸਰਪ੍ਰਸਤੀ ਹੇਠ ਸ਼ੰਘਰਸ ਦੀ ਅਗਲੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ।ਇਸ ਮੌਕੇ ਉਨ੍ਹਾ ਨਾਲ ਕਰਮਜੀਤ ਸਿੰਘ ਮੰਗੂ ਭੰਮੀਪੁਰਾ,ਨਿਰਮਲ ਸਿੰਘ ਧਾਲੀਵਾਲ,ਭਰਪੂਰ ਸਿੰਘ ਛੱਜਾਵਾਲ,ਸਰੂਪ ਸਿੰਘ ਹਾਸ,ਪ੍ਰਕਾਸ ਸਿੰਘ,ਮੁਖਤਿਆਰ ਸਿੰਘ ਢੋਲਣ,ਪ੍ਰੀਤਮ ਸਿੰਘ ਕਮਾਲਪੁਰਾ,ਬੂਟਾ ਸਿੰਘ ਹਾਸ,ਜੀਵਨ ਸਿੰਘ,ਮਨਜੀਤ ਸਿੰਘ,ਬਲਦੇਵ ਸਿੰਘ,ਬਲਵੀਰ ਸਿੰਘ,ਸੁਖਦੀਪ ਸਿੰਘ,ਰੂਪ ਸਿੰਘ,ਜੀਵਨ ਸਿੰਘ, ਪਾਲ ਸਿੰਘ ਭੰਮੀਪੁਰਾ,ਜਗਜੀਤ ਸਿੰਘ ਡਾਗੀਆ,ਮਲਕੀਤ ਸਿੰਘ,ਗਿਆਨ ਸਿੰਘ,ਸਰੂਪ ਸਿੰਘ,ਕੁਲਵੰਤ ਕੌਰ,ਬਿੰਦਰ ਕੌਰ,ਮਹਿੰਦਰ ਸਿੰਘ,ਚਰਨੋ ਕੌਰ,ਗੁਲਜਾਰ ਸਿੰਘ ਆਦਿ ਹਾਜ਼ਰ ਸਨ।