ਇਲਤੁਤਮਿਸ਼ ਦਿੱਲੀ ਸਲਤਨਤ ਵਿੱਚ ਗ਼ੁਲਾਮ ਵੰਸ਼ ਦਾ ਇੱਕ ਮੁੱਖ ਸ਼ਾਸਕ ਸੀ। ਅਸਲ ਵਿੱਚ ਗੁਲਾਮ ਵੰਸ਼ ਦੀ ਨੀਂਹ ਕੁਤਬਉੱਦੀਨ ਐਬਕ ਨੇ ਰੱਖੀ। ਪਰ ਐਬਕ ਦੇ ਬਾਅਦ ਉਹ ਉਹਨਾਂ ਸ਼ਾਸਕਾਂ ਵਿੱਚੋਂ ਸੀ ਜਿਸਦੇ ਨਾਲ ਦਿੱਲੀ ਸਲਤਨਤ ਦੀ ਨੀਂਹ ਮਜ਼ਬੂਤ ਹੋਈ।ਇਸ ਕਰਕੇ ਇਲਤੁਤਮਿਸ ਨੂੰ ਦਿੱਲੀ ਸਲਤਨਤ ਦਾ ਮੋਢੀ ਮੰਨਿਆ ਜਾਂਦਾ ਹੈ। ਉਹ ਐਬਕ ਦਾ ਜੁਆਈ ਵੀ ਸੀ। ਉਸਨੇ 1211 ਈਸਵੀ ਤੋਂ 1236 ਇਸਵੀ ਤੱਕ ਰਾਜ ਕੀਤਾ।
ਇਸਦਾ ਪੂਰਾ ਨਾਮ ਸ਼ਮਸ-ਉਦ-ਦੀਨ ਇਲਤੁਤਮਿਸ਼ ਸੀ।ਇਲਤੁਤਮਿਸ਼ ਮੱਧ ਏਸ਼ੀਆ ਦੇ ਇਲਬਾਰੀ ਕਬੀਲੇ ਦਾ ਇੱਕ ਤੁਰਕ ਸੀ ਜਿਸਨੂੰ ਕੁਤਬੁੱਦੀਨ ਐਬਕ ਨੇ ਖਰੀਦਿਆ ਸੀ। ਇਸ ਤਰ੍ਹਾਂ ਉਹ ਜਨਮ ਤੋਂ ਹੀ ਗੁਲਾਮ ਸੀ। ਉਹ ਬਚਪਨ ਤੋਂ ਹੀ ਬਹੁਤ ਹੌਂਸਲੇ ਵਾਲਾ ਸੀ। ਉਹ ਹੌਲੀ-ਹੌਲੀ ਤਰੱਕੀ ਕਰਦਾ ਗਿਆ ਅਤੇ ਇਕ ਤੋਂ ਬਾਅਦ ਇਕ ਉੱਚੇ ਅਹੁਦੇ ਹਾਸਲ ਕਰਦਾ ਗਿਆ। ਕੁਤਬੁੱਦੀਨ ਨੇ ਵੀ ਆਪਣੀ ਧੀ ਦਾ ਵਿਆਹ ਉਸ ਨਾਲ ਕਰ ਦਿੱਤਾ ਅਤੇ ਉਸ ਨੂੰ ਬਦਾਯੂੰ ਦਾ ਗਵਰਨਰ ਬਣਾ ਦਿੱਤਾ। ਅੰਤ ਵਿੱਚ, ਕੁਤੁਬੁੱਦੀਨ ਦੀ ਮੌਤ ਤੋਂ ਬਾਅਦ, ਉਹ ਵੀ 1211 ਈਸਵੀ ਵਿੱਚ ਸੁਲਤਾਨ ਬਣਿਆ।ਇਹ ਪਹਿਲਾ ਮੁਸਲਿਮ ਸਮਰਾਟ ਸੀ ਜਿਸਨੇ ਸਾਰੇ ਉੱਤਰੀ ਭਾਰਤ ਵਿੱਚ ਇਕ ਦ੍ਰਿੜ੍ਹ ਸਾਮਰਾਜ ਦੀ ਸਥਾਪਨਾ
ਕੀਤੀ।ਉਸਨੇ ਵਿਦਰੋਹੀ ਸਰਦਾਰਾ ਅਤੇ ਮੰਗੋਲਾ ਤੋਂ ਸਾਮਰਾਜ ਨੂੰ ਸੁਰੱਖਿਅਤ ਰੱਖਿਆ।ਇਲਤੁਤਮਿਸ਼ ਦੇ ਦੋ ਮੁੱਖ ਵਿਰੋਧੀ ਸਨ - ਤਾਜੁਦਦੀਨ ਯਲਦੌਜ ਅਤੇ ਨਾਸੀਰੁੱਦੀਨ ਕੁਬਾਚਾ।
ਇਲਤੁਤਮਿਸ਼ ਨੇ ਲਾਹੌਰ ਦੀ ਬਜਾਏ ਦਿੱਲੀ ਨੂੰ ਆਪਣੀ ਰਾਜਧਾਨੀ ਬਣਾਇਆ ਅਤੇ ਸਾਮਰਾਜ ਨੂੰ ਦਿੱਲੀ ਸਲਤਨਤ ਦਾ ਦਰਜਾ ਦਿੱਤਾ।
ਇਲਤੁਤਮਿਸ਼ ਸ਼ੁੱਧ ਅਰਬੀ ਸਿੱਕੇ ਪੇਸ਼ ਕਰਨ ਵਾਲਾ ਪਹਿਲਾ ਸੁਲਤਾਨ ਸੀ। ਉਸ ਨੂੰ ਸਲਤਨਤ ਕਾਲ ਦੇ ਦੋ ਮਹੱਤਵਪੂਰਨ ਸਿੱਕੇ ‘ਚਾਂਦੀ ਦਾ ਟਕਾ’ (ਲਗਭਗ 175 ਦਾਣੇ) ਅਤੇ ‘ਤਾਂਬਾ’ ਦਾ ‘ਜੀਤਲ’ ਚਲਾਇਆ। ਇਲਤੁਤਮਿਸ਼ ਨੇ ਸਿੱਕਿਆਂ ਉੱਤੇ ਟਕਸਾਲ ਦਾ ਨਾਮ ਉਕਰਾਉਣ ਦੀ ਪਰੰਪਰਾ ਸ਼ੁਰੂ ਕੀਤੀ। ਸਿੱਕਿਆਂ 'ਤੇ ਇਲਤੁਤਮਿਸ਼ ਨੇ ਆਪਣੇ ਆਪ ਨੂੰ ਖਲੀਫਾ ਦਾ ਪ੍ਰਤੀਨਿਧ ਦੱਸਿਆ ਹੈ।ਗਵਾਲੀਅਰ ਦੀ ਜਿੱਤ ਤੋਂ ਬਾਅਦ, ਇਲਤੁਤਮਿਸ਼ ਨੇ ਆਪਣੇ ਸਿੱਕਿਆਂ 'ਤੇ ਕੁਝ ਮਾਣ ਵਾਲੇ ਸ਼ਬਦ ਲਿਖੇ, ਜਿਵੇਂ ਕਿ "ਸ਼ਕਤੀਸ਼ਾਲੀ ਸੁਲਤਾਨ", "ਸਾਮਰਾਜ ਅਤੇ ਧਰਮ ਦਾ ਸੂਰਜ", "ਸ਼ਰਧਾਲੂਆਂ ਦੇ ਨਾਇਕ ਦਾ ਸਹਾਇਕ"।ਉਸਦੇ ਸਿੱਕਿਆ ਉਪਰ ਅਰਬੀ ਭਾਸ਼ਾ ਵਿਚ ਸੁਲਤਾਨ ਦਾ ਨਾਂ ਲਿਖਿਆ ਗਿਆ
1215 ਅਤੇ 1217 ਈਸਵੀ ਦੇ ਵਿਚਕਾਰ ਇਲਤੁਤਮਿਸ਼ ਨੂੰ ਆਪਣੇ ਦੋ ਮਜ਼ਬੂਤ ਵਿਰੋਧੀਆਂ 'ਅਲਦੂਜ' ਅਤੇ 'ਨਸੀਰੂਦੀਨ ਕਬਾਚਾ' ਨਾਲ ਲੜਨਾ ਪਿਆ। ਇਲਤੁਤਮਿਸ਼ ਨੇ 1215 ਈਸਵੀ ਵਿੱਚ ਅਲਦੌਜ ਨੂੰ ਹਰਾਇਆ। 1217 ਈਸਵੀ ਵਿੱਚ ਇਲਤੁਤਮਿਸ਼ ਨੇ ਲਾਹੌਰ ਨੂੰ ਕੁਬਚਾ ਤੋਂ ਖੋਹ ਲਿਆ ਅਤੇ 1228 ਵਿੱਚ ਉਚਚ ਉੱਤੇ ਕਬਜ਼ਾ ਕਰ ਲਿਆ ਅਤੇ ਕੁਬਾਚਾ ਨੂੰ ਬਿਨਾਂ ਸ਼ਰਤ ਆਤਮ ਸਮਰਪਣ ਕਰਨ ਲਈ ਕਿਹਾ। ਅੰਤ ਵਿੱਚ, ਕੁਬਚਾ ਨੇ ਸਿੰਧੂ ਨਦੀ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਇਸ ਤਰ੍ਹਾਂ ਇਨ੍ਹਾਂ ਦੋ ਮਜ਼ਬੂਤ ਵਿਰੋਧੀਆਂ ਦਾ ਅੰਤ ਹੋ ਗਿਆ।
ਇਲਤੁਤਮਿਸ਼ ਦੇ ਨਾਗਦਾ ਦੇ ਗੁਹਿਲੋਤਾ ਅਤੇ ਗੁਜਰਾਤ ਚਲੁਕਿਆ ਉੱਤੇ ਹਮਲੇ ਅਸਫਲ ਰਹੇ। ਇਲਤੁਤਮਿਸ਼ ਦੀ ਆਖਰੀ ਮੁਹਿੰਮ ਬਾਮਿਯਾਨ ਦੇ ਵਿਰੁੱਧ ਸੀ। ਫਰਵਰੀ 1229 ਵਿੱਚ, ਇਲਤੁਤਮਿਸ਼ ਨੇ ਬਗਦਾਦ ਦੇ ਖਲੀਫਾ ਤੋਂ ਸਨਮਾਨ ਵਿੱਚ 'ਖਿਲਾਤ' ਅਤੇ ਸਰਟੀਫਿਕੇਟ ਪ੍ਰਾਪਤ ਕੀਤਾ। ਖਲੀਫ਼ਾ ਨੇ ਇਲਤੁਤਮਿਸ਼ ਨੂੰ ਉਨ੍ਹਾਂ ਸਾਰੇ ਇਲਾਕਿਆਂ ਵਿੱਚ ਪੁਸ਼ਟੀ ਕੀਤੀ ਜੋ ਉਸਨੇ ਜਿੱਤੇ ਸਨ। ਇਸ ਦੇ ਨਾਲ ਹੀ ਖਲੀਫਾ ਨੇ ਉਸ ਨੂੰ 'ਸੁਲਤਾਨ-ਏ-ਆਜ਼ਮ' (ਮਹਾਨ ਸ਼ਾਸਕ) ਦੀ ਉਪਾਧੀ ਵੀ ਪ੍ਰਦਾਨ ਕੀਤੀ।ਇਲਤੁਤਮਿਸ਼ ਦਿੱਲੀ ਸਲਤਨਤ ਦਾ ਸੁਤੰਤਰ ਰਾਜਾ ਬਣ ਗਿਆ। ਇਸ ਪ੍ਰਵਾਨਗੀ ਨੇ ਇਲਤੁਤਮਿਸ਼ ਨੂੰ ਸੁਲਤਾਨ ਦੀ ਪਦਵੀ ਨੂੰ ਵਿਰਾਸਤੀ ਬਣਾਉਣ ਅਤੇ ਦਿੱਲੀ ਦੇ ਗੱਦੀ 'ਤੇ ਆਪਣੇ ਵੰਸ਼ਜਾਂ ਦਾ ਅਧਿਕਾਰ ਸੁਰੱਖਿਅਤ ਕਰਨ ਵਿਚ ਮਦਦ ਕੀਤੀ। ਖਾਲਤ ਪ੍ਰਾਪਤ ਕਰਨ ਤੋਂ ਬਾਅਦ, ਇਲਤੁਤਮਿਸ਼ ਨੇ 'ਨਾਸਿਰ ਅਮੀਰ-ਉਲ-ਮੋਮਿਨੀਨ' ਦੀ ਉਪਾਧੀ ਧਾਰਨ ਕੀਤੀ।
ਇਲਤੁਤਮਿਸ਼ ਪਹਿਲਾ ਸੁਲਤਾਨ ਸੀ ਜਿਸ ਨੇ ਦੁਆਬ ਦੇ ਆਰਥਿਕ ਮਹੱਤਵ ਨੂੰ ਸਮਝਿਆ ਅਤੇ ਇਸ ਵਿੱਚ ਸੁਧਾਰ ਕੀਤਾ।ਉਸਨੇ ਭਾਰਤੀ ਰਾਜ ਪ੍ਰਬੰਧ ਵਿੱਚ ਇਸਲਾਮੀ ਸੰਸਥਾਵਾਂ ਦੀ ਨੀਂਹ ਰੱਖੀ।ਉਸਨੇ ਇਕਤਾਦਰੀ ਪ੍ਰਥਾ ਆਰੰਭ ਕੀਤੀ ।ਇਕਤਾ ਦਾ ਅਰਥ ਹੈ ਹਿੱਸਾ ਜਾਂ ਟੁਕੜਾ।ਜਿਸ ਅਨੁਸਾਰ ਵੱਖ ਵੱਖ ਪ੍ਰਦੇਸ਼ਾ ਦਾ ਭੂਮੀ ਕਰ ਦੀ ਜ਼ਿੰਮੇਦਾਰੀ ਤੁਰਕ ਸਰਦਾਰਾ ਨੂੰ ਸੌਂਪ ਦਿੱਤੀ।
ਤੁਰਕਨ-ਏ-ਚਿਹਲਗਾਨੀ (ਚਾਲੀਸ)40 ਸਰਦਾਰਾਂ ਦਾ ਇੱਕ ਸਮੂਹ ਸੀ, ਜਿਸ ਨੂੰ ਇਲਤੁਤਮਿਸ਼, ਗੁਲਾਮ ਰਾਜਵੰਸ਼ ਦੇ ਅਤੇ ਦਿੱਲੀ ਸਲਤਨਤ ਦੇ ਸ਼ਾਸਕ, ਦੁਆਰਾ ਬਣਾਇਆ ਗਿਆ ਸੀ, ਜੋ ਇਲਤੁਤਮਿਸ਼ ਦੇ ਭਰੋਸੇਮੰਦ ਗੁਲਾਮ ਸਨ। ਇਹ ਪਾਰਟੀ ਇਲਤੁਤਮਿਸ਼ ਦੁਆਰਾ ਬਾਗੀ ਸਰਦਾਰਾਂ ਨਾਲ ਨਜਿੱਠਣ ਅਤੇ ਆਪਣੇ ਰਾਜ ਨੂੰ ਕੁਸ਼ਲਤਾ ਨਾਲ ਚਲਾਉਣ ਲਈ ਬਣਾਈ ਗਈ ਸੀ। ਇਸ ਪਾਰਟੀ ਨੂੰ ਗ਼ੁਲਾਮ ਖ਼ਾਨਦਾਨ ਦੇ ਇੱਕ ਹੋਰ ਸ਼ਾਸਕ ਗਿਆਸੂਦੀਨ ਬਲਬਨ ਨੇ ਦਬਾ ਦਿੱਤਾ ਸੀ।
ਇਲਤੂਤਮਿਸ਼ ਨਿਆ ਪ੍ਰੇਮੀ ਸੁਲਤਾਨ ਸੀ।ਉਸਨੇ ਕਲਾ ਅਤੇ ਸਾਹਿਤ ਦੀ ਸਰਪ੍ਰਸਤੀ ਕੀਤੀ।ਉਸਨੇ ਕੁਤਬ ਮੀਨਾਰ ਜਿਸਨੂੰ ਕੁਤਬਦੀਨ ਨੇ ਸ਼ੁਰੂ ਕੀਤਾ ਸੀ, ਦੇ ਅਧੂਰੇ ਕੰਮ ਨੂੰ ਪੂਰਾ ਕੀਤਾ।ਇਸ ਤੋਂ ਇਲਾਵਾ ਨਾਸਿਰਉੱਦੀਨ ਦਾ ਮਕਬਰਾ, ਮਦਰੱਸੇ, ਖ਼ਾਨਕਾਂਹਾ ਅਤੇ ਤਲਾਬਾਂ ਦੀ ਉਸਾਰੀ ਕਰਵਾਈ।
ਮਿਨਹਾਜ਼ ਉਸ ਸਿਰਾਜ ,
ਤਾਜੁਓਦੀਨ ਦਬੀਰ,ਖਵਾਜਾ ਅਬੂ ਨਾਸਿਰੀ ਉਸਦੇ ਦਰਬਾਰ ਦੇ ਪ੍ਰਸਿੱਧ ਵਿਦਵਾਨ ਸਨ। ਇਲਤੁਤਮਿਸ ਸਮੇਂ ਦਿੱਲੀ ਇਸਲਾਮਿਕ ਸੰਸਕ੍ਰਿਤੀ ਦਾ ਮਸ਼ਹੂਰ ਕੇਂਦਰ ਬਣ ਗਈ ਸੀ।
ਸਿਹਤ ਖਰਾਬ ਹੋਣ ਕਾਰਣ 30ਅਪ੍ਰੈਲ 1236 ਈ. ਨੂੰ ਉਸਦੀ ਮੌਤ ਹੋ ਗਈ।
ਪ੍ਰੋ: ਕੁਰੈਸ਼ੀ ਅਨੁਸਾਰ "ਇਲਤੁਤਮਿਸ ਨੇ ਟੁੱਟੇ ਫੁੱਟੇ ਅਤੇ ਵਿਖਰੇ ਹੋਏ ਸਾਮਰਾਜ ਨੂੰ ਇਕ ਚੰਗਾ ਤੇ ਠੋਸ ਪ੍ਰਸ਼ਾਸ਼ਨ ਪ੍ਰਦਾਨ ਕਰਕੇ ਆਪ ਲੋਕਪ੍ਰਿਯਤਾ ਪ੍ਰਾਪਤ ਕੀਤੀ।"
ਪੂਜਾ 9815591967
ਰਤੀਆ