You are here

ਬੇਈਮਾਨ ਤੇ ਢਿੱਡ ਦੇ ਖੋਟੇ ✍️  ਸ਼ਿਵਨਾਥ ਦਰਦੀ

ਸ਼ੋਹਰਤ ਦੇਖ ਸੜਦੇ ਏਥੇ ,

ਲਾਉਣਾ ਚਾਹੁੰਦੇ ਯਾਰੋ ਖੂੰਜੇ ,

ਬੇਈਮਾਨ ਤੇ ਢਿੱਡ ਦੇ ਖੋਟੇ ,

ਸੁੱਟਣਾ ਚਹੁੰਦੇ ਯਾਰੋ ਭੁਜੇ ।

ਬੇ ਅਕਲਾਂ ਨੂੰ ਮਾਰ ਪੈਂਦੀ ਹੈ ,

ਅਕਲ ਵਾਲੇ ਬਚ ਜਾਂਦੇ ਨੇ ,

ਲਾਈਲੱਗ , ਚੁਗਲਖੋਰਾਂ ਨੂੰ ,

ਸੱਚੀ ਪੂਰੇ ਪੂਰੇ ਜੱਚ ਜਾਂਦੇ ਨੇ ,

ਮਿਲਦੇ ਨਾ , ਓਹ ਫੇਰ ਦੁਬਾਰਾ

ਕੂੜੇ ਵਾਂਗ ਜਿਹੜੇ ਜਾਂਦੇ ਹੂੰਝੇ ।

ਬੇਈਮਾਨ ਤੇ ਢਿੱਡ ਦੇ ..........

ਮੂੰਹ ਤੇ ਮਿੱਠੀਆਂ ਗੱਲਾਂ ਕਰਦੇ ,

ਪਰ ਅੰਦਰੋਂ ਪੂਰੇ ਪੂਰੇ ਖੋਟੇ ,

ਸਕੇ , ਭਰਾਵਾਂ ਨੂੰ ਲੜਾ ਕੇ ,

ਘਰ ਕਰਦੇ ਨੇ ,  ਟੋਟੇ 

ਰੌਣਕ ਘਰ ਦੀ ਖੋਹ ਲੈਂਦੇ ,

ਨਾ ਖੁਸ਼ੀ ਕੋਈ ਓਥੇ ਗੂੰਜੇ ।

ਬੇਈਮਾਨ ਤੇ ਢਿੱਡ ਦੇ .......

ਜੁੱਤੀ ਥੱਲੇ ਰੱਖ ਕੇ ਯਾਰਾਂ ,

ਆਕੜ ਭੰਨਣਾ ਚਹੁੰਦੇ ,

ਏਹਦੀ ਕਰਤੀ ,ਓਹਦੀ ਕਰਤੀ 

ਕੀਤੇ , ਬਿਨਾਂ ਨਾ ਕਦੇ ਸੌਦੇ ,

ਅੱਖਾਂ ਭਰ ਭਰ ਰੋਂਦੇ , ਫਿਰਦੇ

ਦਿੱਤੇ ਅੱਥਰੂ ਕੋਈ ਨਾ ਪੂੰਝੇ ।

ਬੇਈਮਾਨ ਤੇ ਢਿੱਡ ਦੇ .........

ਚਤੁਰ ,ਚਲਾਕਾਂ ਦੀ ਦੁਨੀਆਂ ,

ਠਿੱਬੀ ਪਈ ਲਾਉਂਦੀ ,

ਲਾਸ਼ਾਂ ਉੱਤੇ ਪੈਰ ਧਰ ਕੇ ,

ਸਿਕੰਦਰ ਬਨਣਾ ਚਾਹੁੰਦੀ ,

ਆਪਣੇ ਹੱਥੀਂ ਦੇ ਕੇ ਆਪੇ ,

ਦਰਦੀ ਖੋਹ ਲੈਂਦੇ ਨੇ ,ਰੂੰਗੇ ।

ਬੇਈਮਾਨ ਤੇ ਢਿੱਡ ਦੇ ........।

             ਸ਼ਿਵਨਾਥ ਦਰਦੀ 

     ਸੰਪਰਕ :9855155392