ਪੰਥਕ ਦਲ ਪੰਜਾਬ ਅਤੇ ਬੰਦੀ ਸਿੰਘ ਰਿਹਾਈ ਮੋਰਚਾ ਦੇ ਆਗੂਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਆਪਣੇ ਨਿਜੀ ਸ਼ਾਸਤਰ ਲੈ ਕੇ ਜਾਣ ਤੇ ਰੋਕ ਉੱਪਰ ਸਵਾਲ ਵੀ ਚੁੱਕੇ ਸਵਾਲ
ਲੁਧਿਆਣਾ , 23 ਮਈ (ਮਨਜਿੰਦਰ ਗਿੱਲ ) ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਤਾਗੱਦੀ ਦੇ ਪਵਿੱਤਰ ਦਿਹਾੜੇ ਤੇ ਅਕਾਲ ਤਖਤ ਸਾਹਿਬ ਜੀ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਦਿੱਤੇ ਬਿਆਨ ਕਿ ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ ਹਰ ਸਿੱਖ ਨੂੰ ਲਾਇਸੰਸੀ ਹਥਿਆਰ ਰੱਖਣਾ ਚਾਹੀਦਾ । ਅਸੀਂ ਪੰਥਕ ਦਲ ਪੰਜਾਬ ( ਬੰਦੀ ਸਿੰਘ ਰਿਹਾਈ ਮੋਰਚਾ )ਵੱਲੋਂ ਸੁਆਗਤ ਕਰਦੇ ਹਾਂ । ਅੱਜ ਭਾਈ ਜੰਗ ਸਿੰਘ ਅਤੇ ਭਵਨਦੀਪ ਸਿੰਘ ਸਿੱਧੂ ਵੱਲੋਂ ਪੱਤਰਕਾਰਾਂ ਨਾਲ ਗੱਲ-ਬਾਤ ਕਰਦੇ ਹੋਏ ਕਿਹਾ ਕਿ ਅੱਜ ਦੇ ਦਿਨ ਹੀ ਛੇਵੇਂ ਪਾਤਸ਼ਾਹ ਸਿਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਨੇ ਦੇਸ਼ ਕੌਮ ਤੇ ਧਰਮ ਦੀ ਰਾਖੀ ਲਈ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਸੀ ਤੇ ਹਰ ਗੁਰੂ ਦੇ ਸਿੱਖ ਨੂੰ ਇਹ ਹੁਕਮਨਾਮਾ ਜਾਰੀ ਕੀਤਾ ਕਿ ਜਿਹੜਾ ਵੀ ਗੁਰਸਿੱਖ ਸਾਡੇ ਦਰਸ਼ਨਾਂ ਨੂੰ ਆਵੇ ਉਹ ਪੂਰੀ ਤਰਾਂ ਤਿਆਰ ਬਰ ਤਿਆਰ ਤੇ ਵਧੀਆ ਤੋਂ ਵਧੀਆ ਸ਼ਸਤਰ ਤੇ ਵਧੀਆ ਤੋਂ ਵਧੀਆ ਘੋੜਾ ਲੈ ਕੇ ਆਵੇ । ਉਸ ਸਿੱਖ ਤੇ ਸਾਡੀਆਂ ਵਿਸ਼ੇਸ਼ ਖੁਸ਼ੀਆਂ ਹੋਣਗੀਆਂ । ਪਰ ਤੁਹਾਡੇ ਧਿਆਨ ਚ ਅਸੀਂ ਇਹ ਗੱਲ ਲਿਆਉਣਾ ਜ਼ਰੂਰੀ ਸਮਝਦੇ ਹਾਂ ਕਿ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਕ ਮੂੰਹ ਬੋਲਿਆ ਗੁਪਤ ਹੁਕਮ ਲਾਗੂ ਕੀਤਾ ਹੋਇਆ ਕਿ ਕੋਈ ਵੀ ਗੁਰਸਿੱਖ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼ਸ਼ਤਰ ਲੈ ਕੇ ਨਹੀਂ ਜਾ ਸਕਦਾ । ਕਿਉਂਕਿ ਪਿਛਲੇ ਦਿਨੀਂ ਜਦੋਂ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਾਹਿਬ ਵੱਲੋਂ ਇਕ ਪੰਥਕ ਇਕੱਠ ਮਿਤੀ 3/5/ 2022 ਨੂੰ ਸੱਦਿਆ ਗਿਆ ਸੀ ਤਾਂ ਸਾਨੂੰ ਵੀ ਸ਼ਸਤਰ ਲੈ ਕੇ ਅੰਦਰ ਜਾਣ ਤੋਂ ਰੋਕਿਆ ਗਿਆ ਤੇ ਸਾਡੇ ਨਾਲ ਦੇ ਸਿੰਘਾ ਨਾਲ ਬੇ ਵਜ੍ਹਾ ਬਹਿਸ ਕੀਤੀ ਗਈ ਜੋ ਬਹੁਤ ਮੰਦਭਾਗਾ ਸੀ । ਸੋ ਬੇਨਤੀ ਹੈ ਕਿ ਸ਼ਿਰੋਮਣੀ ਕਮੇਟੀ ਨੂੰ ਗੁਰੂ ਸਾਹਿਬ ਦੇ ਹੁਕਮ ਦੀ ਅਵੱਗਿਆ ਕਰਨ ਤੋਂ ਸਖ਼ਤੀ ਨਾਲ ਰੋਕਿਆ ਜਾਵੇ ਤੇ sgpc ਦੇ ਪ੍ਰਧਾਨ ਸਾਹਿਬ ਤੇ ਇਸ ਅੱਵਗਿਆ ਬਦਲੇ ਸਖ਼ਤ ਕਾਰਵਾਈ ਕੀਤੀ ਜਾਵੇ ।ਫੋਟੋ ਭਾਈ ਜੰਗ ਸਿੰਘ