-ਵਾਤਾਵਰਨ ਨੂੰ ਬਚਾਉਣ ਲਈ
ਵਧੇਰੇ ਰੁੱਖ ਲਗਾਉਣਾ ਸਮੇਂ ਦੀ ਲੋੜ- ਦਲਜੀਤ ਸਿੱਧੂ
ਫਿਰੋਜ਼ਪੁਰ , 21 ਮਈ (ਮਨੋਜ ਕੁਮਾਰ ਨਿੱਕੂ ਧਰਮਕੋਟ)ਸਾਡੇ ਵਾਤਾਵਰਨ ਵਿੱਚ ਲਗਾਤਾਰ ਵੱਧਦਾ ਪ੍ਰਦੂਸ਼ਣ ਗੰਭੀਰ ਚਿੰਤਾ ਦਾ ਵਿਸ਼ਾ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਮਾਜਸੇਵੀ ਦਿਲਜੀਤ ਸਿੰਧੂ ਤੇ ਉਹਨਾਂ ਦੇ ਸਹਿਜੋਗੀ ਮਿੱਤਰ ਸਮਾਜ ਸੇਵਕ ਰਾਏਵੀਰ ਸਿੰਘ ਕਚੂਰਾ ਨੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕੀਤਾ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਇਕ ਮਨੁੱਖ ਨੂੰ ਆਪਣੇ ਜੀਵਨ ਵਿੱਚ ਇਕ ਇੱਕ ਰੁੱਖ ਦਾ ਪੌਦਾ ਜਰੂਰ ਲਗਾਉਣਾ ਚਾਹੀਦਾ ਹੈ ਤੇ ਨਾਲ ਦੀ ਨਾਲ ਪੂਰੀ ਸਾਂਭ ਸੰਭਾਲ ਵੀ ਕਰਨੀ ਚਾਹੀਦੀ ਹੈ ਤਾਂ ਜੋ ਵਾਤਾਵਰਣ ਹਰਿਆ ਭਰਿਆ ਰਹੇ ਇਸ ਮੌਕੇ ਦਿਲਜੀਤ ਸਿੰਘ ਸਿੱਧੂ ਜੋਂ ਕਿ ਇੰਗਲੈਂਡ ਦੇ ਵਿੱਚ ਰਹਿ ਰਹੇ ਹਨ ਉਨ੍ਹਾਂ ਨੇ ਵੀਡਿਓ ਕਾਲ ਦੌਰਾਨ ਸਾਡੀ ਪੱਤਰਕਾਰ ਟੀਮ ਨਾਲ ਗੱਲਬਾਤ ਕਰਦਿਆ ਕਿਹਾ ਕਿ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਰੁੱਖਾਂ ਦਾ ਹੋਣਾਂ ਜ਼ਰੂਰੀ ਹੈ ਪਿਛਲੇ ਸਮੇਂ ਵਿਚ ਰੁੱਖਾਂ ਦੀ ਅੰਨੇਵਾਹ ਹੋਈ ਕਟਾਈ ਕਾਰਨ ਸਾਨੂੰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਜੂਝਣਾ ਪੈ ਰਿਹਾ ਹੈ ਉਨ੍ਹਾਂ ਨੇ ਕਿਹਾ ਕਿ ਰੁੱਖ ਜੋ ਕਿ ਸਾਨੂੰ ਆਕਸੀਜ਼ਨ ਪ੍ਰਦਾਨ ਕਰਦੇ ਹਨ। ਰੁੱਖਾਂ ਤੋਂ ਬਿਨ੍ਹਾਂ ਮਨੁੱਖ ਦੀ ਜਿੰਦਗੀ ਅਧੂਰੀ ਹੈ। ਇਸ ਮੌਕੇ ਪੰਜਾਬ ਵਾਸੀ ਸਮਾਜ ਸੇਵੀ ਰਾਏਵੀਰ ਸਿੰਘ ਕਚੂਰਾ ਨੇ ਕਿਹਾ ਕਿ ਅਸੀ ਇਸ ਨੂੰ ਦੇਖਦੇ ਹੋਏ ਇੱਕ ngo ਨੂੰ ਸਥਾਪਿਤ ਕਰਨ ਜਾ ਰਹੇ ਹਾਂ ਜਿਸ ਵਿੱਚ ਸਭ ਤੋਂ ਵੱਡਾ ਸਹਿਜੋਗ ਐਨ ਆਈ ਆਰ ਵੀਰਾ ਦਾ ਹੋਵੇਗਾ ਜੋ ਨਰਸਰੀ ਤੋ ਲੈ ਕੇ ਹਰ ਤਰ੍ਹਾਂ ਦਾ ਸਹਿਜੋਗ ਪੁੱਜਦੇ ਸਾਰ ਕਰਨਗੇ ਜਿਸ ਨਰਸਰੀ ਵਿੱਚ ਮਹਿਗੇ ਰੁੱਖ ਤੇ ਲੰਬੀ ਉਮਰ ਤੱਕ ਸੀਮਤ ਰਹਿਣ ਵਾਲਿਆ ਦੀ ਪੁਨਰ ਕੀਤੀ ਜਾਵੇ ਗੀ ਜਿਵੇਂ ਸਫੈਦ ਚੰਦਨ ਤੋਂ ਲੈ ਕੇ ayurvedic ਨਾਲ ਸੰਬੰਧਿਤ ਬੂਟੇਆ ਦਾ ਪੁਨਰ ਕੀਤਾ ਜਾਵੇ ਗਾ ਤੇ ਜੋਂ ਲੋਕਾਂ ਨੂੰ ਵਧੇਰੇ ਉਤੇਜਿਤ ਕਰਨ ਗੇ ਜਿੱਸ ਨੂੰ ਲੋਕ ਸੌਕ ਤੇ ਸ਼ਰਧਾ ਨਾਲ਼ ਲਾਉਣ ਗੇ ਤੇ ਪਾਲਣ ਪੋਸ਼ਣ ਕਰਨਗੇ ਇਸ ਮੌਕੇ ਉਹਨਾਂ ਨੇ ਗੱਲਬਾਤ ਕਰਦਿਆ ਕਿਹਾ ਕਿ ਹਰੇਕ ਇਨਸਾਨ ਦਾ ਫਰਜ਼ ਬਣਦਾ ਹੈ ਕਿ ਵਾਤਾਵਰਣ ਨੂੰ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਲਗਾ ਕੇ ਉਨ੍ਹਾਂ ਦੀ ਸਾਂਭ ਸੰਭਾਲ ਨੂੰ
ਵੀ ਯਕੀਨੀ ਬਣਾਇਆ ਜਾਵੇ।