ਹਠੂਰ,12,ਮਈ-(ਕੌਸ਼ਲ ਮੱਲ੍ਹਾ)-ਪਿਛਲੇ 48 ਦਿਨਾ ਤੋ ਪੰਜਾਬ ਪੁਲਿਸ ਥਾਣਾ ਸਿੱਟੀ ਜਗਰਾਓ ਦੇ ਮੁੱਖ ਗੇਟ ਤੇ ਚੱਲ ਰਹੇ ਰੋਸ ਧਰਨੇ ਨੂੰ ਹੋਰ ਮਜਬੂਤ ਕਰਨ ਲਈ ਅੱਜ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਣ ਸਿੰਘ ਝੋਰੜਾ ਦੀ ਅਗਵਾਈ ਹੇਠ ਪਿੰਡ ਰਸੂਲਪੁਰ,ਮੱਲ੍ਹਾ,ਲੱਖਾ ਅਤੇ ਬੁਰਜ ਕੁਲਾਰਾ ਦੇ ਲੋਕਾ ਨੂੰ ਸ਼ੰਘਰਸ ਵਿਚ ਸਾਮਲ ਹੋਣ ਲਈ ਲਾਮਵੰਦ ਕੀਤਾ ਗਿਆ।ਇਸ ਮੌਕੇ ਸੰਬੋਧਨ ਕਰਦਿਆ ਇਕਾਈ ਪ੍ਰਧਾਨ ਗੁਰਚਰਨ ਸਿੰਘ ਰਸੂਲਪੁਰ,ਕਾਮਰੇਡ ਅਵਤਾਰ ਸਿੰਘ ਰਸੂਲਪੁਰ ਅਤੇ ਕਾਮਰੇਡ ਨਿਰਮਲ ਸਿੰਘ ਨੇ ਕਿਹਾ ਕਿ ਸਮੇਂ-ਸਮੇਂ ਦੀਆ ਸਰਕਾਰਾ ਲੋਕਾ ਦੇ ਜਜਬਾਤਾ ਨਾਲ ਖੇਡਦੀਆ ਆ ਰਹੀਆ ਹਨ।ਉਨ੍ਹਾ ਕਿਹਾ ਕਿ ਮ੍ਰਿਤਕ ਕੁਲਵੰਤ ਕੌਰ ਰਸੂਲਪੁਰ ਤੇ ਹੋਏ ਅੱਤਿਆਚਾਰ ਖਿਲਾਫ ਸੂਬੇ ਦੀਆ ਇਨਸਾਫਪਸੰਦ ਜੱਥੇਬੰਦੀਆ ਦਿਨ-ਰਾਤ ਸੰਘਰਸ ਕਰ ਰਹੀਆ ਹਨ ਅਤੇ ਅਨੇਕਾ ਵਾਰ ਪੁਲਿਸ ਦੇ ਉੱਚ ਅਧਿਕਾਰੀਆ ਦੇ ਦਫਤਰਾ ਅੱਗੇ ਰੋਸ ਧਰਨੇ ਵੀ ਦਿੱਤੇ ਜਾ ਚੁੱਕੇ ਹਨ ਪਰ ਸਮੇਂ-ਸਮੇਂ ਦੀਆ ਸਰਕਾਰਾ ਅਤੇ ਪੰਜਾਬ ਪੁਲਿਸ ਤਫਤੀਸ ਦਾ ਬਹਾਨਾ ਬਣਾ ਕੇ ਦੋਸੀਆ ਨੂੰ ਬਚਾਉਣ ਦੇ ਯਤਨ ਕਰਕੇ ਲੋਕਤੰਤਰ ਦੀਆ ਧੱਜੀਆ ਉਡਾ ਰਹੇ ਹਨ,ਇਸ ਕਰਕੇ ਇਨਸਾਫ ਪਸੰਦ ਜੱਥੇਬੰਦੀਆ ਕੁਲਵੰਤ ਕੌਰ ਰਸੂਲਪੁਰ ਤੇ ਅੱਤਿਆਚਾਰ ਕਰਨ ਵਾਲੇ ਪੁਲਿਸ ਅਫਸਰਾ ਨੂੰ ਇੱਕ ਦਿਨ ਜਰੂਰ ਜੇਲ ਦੀਆ ਸੀਖਾ ਵਿਚ ਜਾਣਾ ਪਵੇਗਾ।ਇਸ ਮੌਕੇ ਉਨ੍ਹਾ ਕਿਹਾ ਕਿ ਜਗਰਾਓ ਪੁਲਿਸ ਖਿਲਾਫ ਅਤੇ ਪੰਜਾਬ ਸਰਕਾਰ ਖਿਲਾਫ 14 ਮਈ ਦਿਨ ਸਨਿੱਚਰਵਾਰ ਨੂੰ ਵਿਸਾਲ ਮੋਟਰਸਾਇਕਲ ਮਾਰਚ ਕੱਢਿਆ ਜਾ ਰਿਹਾ ਹੈ।ਇਹ ਮੋਟਰਸਾਇਕਲ ਮਾਰਚ ਸਵੇਰੇ ਦਸ ਵਜੇ ਪੰਜਾਬ ਪੁਲਿਸ ਸਿੱਟੀ ਥਾਣਾ ਜਗਰਾਓ ਦੇ ਮੁੱਖ ਗੇਟ ਤੋ ਰਵਾਨਾ ਹੋ ਕੇ ਨਾਨਕਸਰ,ਕਾਉਕੇ ਕਲਾਂ,ਕਾਉਕੇਖੋਸਾ,ਡੱਲਾ,ਰਸੂਲਪੁਰ,ਮੱਲ੍ਹਾ,ਮਾਣੂੰਕੇ,ਜੱਟਪੁਰਾ,ਲੰਮਾ,ਸੱਤੋਵਾਲ,ਝੋਰੜਾ,ਬੱਸੀਆ, ਇਤਿਹਾਸਕ ਗੁਰਦੁਆਰਾ ਸ੍ਰੀ ਟਾਹਲੀਆਣਾ ਸਾਹਿਬ ਰਾਏਕੋੋਟ ਵਿਖੇ ਸਮਾਪਤ ਹੋਵੇਗਾ।ਉਨ੍ਹਾ ਕਿਹਾ ਕਿ ਜੇਕਰ ਕੁਲਵੰਤ ਕੌਰ ਰਸੂਲਪੁਰ ਦੇ ਦੋਸੀਆ ਨੂੰ ਜਲਦੀ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾ ਵਿਚ ਸੰਘਰਸ ਨੂੰ ਹੋਰ ਤਿੱਖਾ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾ ਨਾਲ ਕਾਮਰੇਡ ਗੁਰਚਰਨ ਸਿੰਘ ਰਸੂਲਪੁਰ,ਗੁਰਮੀਤ ਸਿੰਘ ਸਿੱਧੂ,ਕਾਮਰੇਡ ਸੁਖਮੰਦਰ ਸਿੰਘ,ਸਵਰਨਜੀਤ ਸਿੰਘ,ਬੂਟਾ ਸਿੰਘ,ਨਿਰਮਲ ਸਿੰਘ,ਅਜੈਬ ਸਿੰਘ,ਸੂੱਖਾ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:-ਪਿੰਡ ਰਸੂਲਪੁਰ ਵਿਖੇ ਮੀਟਿੰਗ ਕਰਦੇ ਹੋਏ ਪ੍ਰਧਾਨ ਤਰਲੋਚਣ ਸਿੰਘ ਝੋਰੜਾ,ਗੁਰਚਰਨ ਸਿੰਘ ਰਸੂਲਪੁਰ ਅਤੇ ਹੋਰ।