You are here

ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੇ ਵੰਡੇ ਲੱਡੂ

ਜਗਰਾਓਂ 20 ਸਤੰਬਰ (ਅਮਿਤ ਖੰਨਾ): ਦੇਸ਼ ਦੀ ਅਜਾਦੀ ਤੋਂ ਲੇ ਕੇ ਹੁਣ ਤੱਕ ਪੰਜਾਬ ਦੀ ਸੱਤਾ ਵਿੱਚ ਕਾਬਜ ਰਹੀ ਕਾਂਗਰਸ ਪਾਰਟੀ ਵੱਲੋਂ ਪਹਿਲੀ ਵਾਰ ਦਲਿਤ ਭਾਈਚਾਰੇ ਨਾਲ ਸਬੰਧਿਤ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੱਡਾ ਮਾਣ ਦਿੰਦੇਂ ਹੋਏ ਮੁੱਖ ਮੰਤਰੀ ਬਣਾਉਣਾ ਬੁਹਤ ਹੀ ਸਲਾਘਯੋਗ ਕਦਮ þ| ਉਕਤ ਸਬਦਾਂ ਦਾ ਪ੍ਰਗਟਾਵਾ ਸਾਬਕਾ ਕੌਂਸਲਰ ਕਰਮਜੀਤ ਸਿੰਘ ਕੈਂਥ, ਸਮਾਜਸੇਵੀ ਬਲਦੇਵ ਸਿੰਘ, ਦਰਸ਼ਨ ਸਿੰਘ ਕਾਲੀਆ, ਮਾ.ਸਿੰਗਾਰਾਂ ਸਿੰਘ ਨੇ ਸਥਾਨਕ ਮੁਹੱਲਾ ਰਵਿਦਾਸ ਪੁਰਾ ਵਿੱਚ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੇ ਲੱਡੂ ਵੱਡਣ ਸਮੇਂ ਕੀਤਾ| ਇਸ ਦੋਰਾਨ ਲੱਡੂ ਵੰਡਣ ਤੋਂ ਪਹਿਲਾ ਮੁਹੱਲੇ ਦੇ ਗੁਰਦੁਆਰਾ ਸਾਹਿਬ ਵਿੱਚ ਸੂਬੇ ਦੇ ਨਵ-ਨਿਯੁਕਤ ਮੁੱਖ ਮੰਤਰੀ ਸ.ਚਰਨਜੀਤ ਸਿੰਘ ਚੰਨੀ ਦੇ ਚੰਗੇ ਭਵਿੱਖ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਵੀ ਲਿਆ| ਇਸ ਸਮੇਂ ਉਕਤ ਆਗੂਆਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਕੌਂਸ਼ਲਰ, ਨਗਰ ਕੌਂਸ਼ਲ ਪ੍ਰਧਾਨ, ਵਿਧਾਇਕ ਅਤੇ ਕੈਬਨਿਟ ਮੰਤਰੀ ਦਾ ਸਫਰ ਤੈਅ ਕਰਦੇ ਹੋਏ ਚਰਨਜੀਤ ਸਿੰਘ ਚੰਨੀ ਦੇ ਅੱਜ ਮੁੱਖ ਮੰਤਰੀ ਬਣਨ ਨਾਲ ਦੇਸ਼ ਦੇ ਸੰਵਿਧਾਨ ਨਿਰਮਾਤਾ ਡਾ.ਭੀਮ ਰਾਓ ਅੰਬੇਦਕਰ ਜੀ ਵੱਲੋਂ ਦਲਿਤ ਵਰਗ ਦੀ ਬੇਹਤਰੀ ਲਈ ਵੇਖਿਆ ਗਿਆ ਸੁਪਨਾ ਸੱਚ ਹੋਇਆ þ| ਇਸ ਦੋਰਾਨ ਨਵ-ਨਿਯੁਕਤ ਮੁੱਖ ਮੰਤਰੀ ਸ.ਚੰਨੀ ਤੋਂ ਉਮੀਦ ਪ੍ਰਗਟਾਈ ਕਿ ਉਹ ਪੰਜਾਬ ਦੇ ਦਲਿਤ ਭਾਈਚਾਰੇ ਦੇ ਲੋਕਾਂ ਦੀ ਬੇਹਤਰੀ ਅਤੇ ਸੂਬੇ ਦੇ ਸਰਵਪੱਖੀ ਵਿਕਾਸ ਵੱਲ ਵਿਸ਼ੇਸ ਧਿਆਨ ਦੇਣ, ਤਾਂ ਜੋ ਸੰਵਿਧਾਨ ਨਿਰਮਾਤਾ ਡਾ.ਭੀਮ ਰਾਓ ਅੰਬੇਦਕਰ ਜੀ ਵੱਲੋਂ ਦੇਖੇ ਗਏ ਇੱਕ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ| ਅੰਤ ਵਿੱਚ ਉਨਾਂ ਸੀਨੀਅਰ ਕਾਂਗਰਸ ਲੀਡਰਸਿੱਪ ਸ੍ਰੀਮਤੀ ਸੋਨੀਆਂ ਗਾਂਧੀ, ਰਾਹੁਲ ਗਾਂਧੀ, ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਅਤੇ ਸੂਬਾ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਨਿਯੁਕਤੀ ਲਈ ਦਲਿਤ ਭਾਈਚਾਰੇ ਵੱਲੋਂ ਧੰਨਵਾਦ ਕੀਤਾ| ਇਸ ਮੋਕੇ ਦਲਿਤ ਆਗੂ ਦਰਸ਼ਨ ਸਿੰਘ ਕੈਂਥ, ਚੌਧਰੀ ਗੁਰਚਰਨ ਸਿੰਘ, ਰਜਿੰਦਰ ਸਿੰਘ ਬਾਬਾ, ਹਰਪਾਲ ਸਿੰਘ, ਚਰਨਜੀਤ ਸਿੰਘ ਕਾਲੀਆ, ਜਸਪਾਲ ਸਿੰਘ ਚੋਪੜਾ, ਬੁੱਧ ਰਾਜ, ਜਸਵੀਰ ਸਿੰਘ, ਹਰਬੰਸ ਲਾਲ, ਹਰਦੇਵ ਸਿੰਘ, ਅਵਤਾਰ ਸਿੰਘ, ਬਲਵਿੰਦਰ ਸਿੰਘ ਆਦਿ ਹਾਜਿਰ ਸਨ| 
ਕੈਪਸਨ- ਜਗਰਾਉਂ ਦੇ ਮੁਹੱਲਾ ਰਵਿਦਾਸ ਪੁਰਾ ਵਿੱਚ ਕੈਬਨਿਟ ਮੰਤਰੀ ਸ.ਚਰਨਜੀਤ ਸਿੰਘ ਚੰਨੀ ਦੇ ਪੰਜਾਬ ਦਾ ਮੁੱਖ ਮੰਤਰੀ ਬਣਨ ਤੇ ਲੱਡੂ ਵੰਡ ਕੇ ਖੁਸ਼ੀ ਮਨਾਉਂਦੇ ਹੋਏ ਦਲਿਤ ਭਾਈਚਾਰੇ ਲੋਕ|