You are here

ਵਿਸ਼ਵਕਰਮਾ ਸੁਸਾਇਟੀ ਨੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਹਾੜਾ ਮਨਾਇਆ   

ਜਗਰਾਉਂ (ਅਮਿਤ ਖੰਨਾ ): ਇਲਾਕੇ ਦੀ ਸਿਰਕੱਢ ਸੰਸਥਾ ਵਿਸ਼ਵਕਰਮਾ ਵੈਲਫੇਅਰ ਸੁਸਾਇਟੀ (ਸਰਵਸਾਂਝੀ) ਵੱਲੋਂ ਹਰ ਸਾਲ ਦੀ ਤਰ੍ਹਾਂ  ਐਤਕੀਂ ਵੀ ਕੌਮ ਦੇ ਮਹਾਨ ਯੋਧੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ 299 ਵਾਂ ਜਨਮ ਦਿਹਾੜਾ ਬੜੀ ਧੂਮ ਧਾਮ ਨਾਲ  ਮਨਾਇਆ ਗਿਆ। ਗੁਰਦੁਆਰਾ ਰਾਮਗਡ਼੍ਹੀਆ ਸਾਹਿਬ ਨੇੜੇ ਨਗਰ ਕੌਂਸਲ ਵਿਖੇ ਪਾਠਾਂ ਦੇ ਭੋਗ ਉਪਰੰਤ ਭਾਈ ਜਸਵੰਤ ਸਿੰਘ ਦੇ ਜਥੇ ਵੱਲੋਂ ਬਹੁਤ ਹੀ ਰਸ ਭਿੰਨਾ ਕੀਰਤਨ ਕੀਤਾ ਗਿਆ। ਉਪਰੰਤ ਵਿਸ਼ਵਕਰਮਾ ਵੈਲਫੇਅਰ ਸੁਸਾਇਟੀ (ਸਰਬ ਸਾਂਝੀ) ਦੇ ਪ੍ਰਧਾਨ ਪ੍ਰਿਤਪਾਲ ਸਿੰਘ ਮਣਕੂ ਨੇ ਸੰਗਤਾਂ ਨੂੰ ਆਪਣੇ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਹਾੜੇ ਦੀ  ਵਧਾਈ ਦਿੰਦਿਆਂ ਆਖਿਆ ਕਿ ਧਰਤੀ ਤੇ ਉਹੀ ਕੌਮਾਂ ਸੂਰਜ ਵਾਂਗ ਚਮਕਦੀਆਂ ਹਨ ਜੋ ਆਪਣੇ ਸੂਰਬੀਰ,ਯੋਧਿਆਂ ਤੇ ਕੌਮ ਦੇ ਜਰਨੈਲਾਂ ਨੂੰ ਯਾਦ ਰੱਖਦੀਆਂ ਹਨ, ਉਨ੍ਹਾਂ ਦੇ ਜਨਮ ਦਿਹਾੜੇ ਮਨਾਉਂਦੀਆਂ ਹਨ। ਉਨ੍ਹਾਂ ਦੇ ਜਨਮ ਦਿਹਾੜਾ ਮਨਾਉਣਾ ਸਾਡੇ ਫ਼ਰਜ਼ਾਂ ਵਿੱਚ ਸ਼ਾਮਲ ਹੈ। ਉਨ੍ਹਾਂ ਆਖਿਆ ਕਿ ਜੱਸਾ ਸਿੰਘ ਰਾਮਗੜ੍ਹੀਆ ਉਹ ਜਰਨੈਲ ਸਨ ਜਿਨ੍ਹਾਂ ਨੇ ਦਿੱਲੀ ਨੂੰ ਫ਼ਤਹਿ ਕਰ ਕੇ ਉੱਥੇ ਕੇਸਰੀ ਨਿਸ਼ਾਨ ਸਾਹਿਬ ਝੁਲਾਇਆ ਸੀ। ਅਜਿਹੇ ਜਰਨੈਲਾਂ ਕਰਕੇ ਹੀ ਅਸੀਂ ਆਪਣੇ ਆਪ ਨੂੰ ਮਾਣਮੱਤਾ ਮਹਿਸੂਸ ਕਰਦੇ ਹਾਂ। ਇਸ ਮੌਕੇ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨਤ ਵੀ ਕੀਤਾ ਗਿਆ। ਸਟੇਜ ਦੀ ਕਾਰਵਾਈ ਵਿਸ਼ਵਕਰਮਾ ਸੁਸਾਇਟੀ ਦੇ ਜਨਰਲ ਸਕੱਤਰ ਹਰਿੰਦਰਪਾਲ ਸਿੰਘ ਕਾਲਾ ਨੇ ਚਲਾਈ । ਇਸ ਮੌਕੇ ਸੰਗਤਾਂ ਵਿਚ ਪ੍ਰਧਾਨ ਕਰਮ ਸਿੰਘ ਜਗਦੇ, ਗੁਰਦਰਸ਼ਨ ਸਿੰਘ ਸੀਹਰਾ ਕਸ਼ਮੀਰੀ ਲਾਲ, ਪ੍ਰਧਾਨ ਪ੍ਰਿਤਪਾਲ ਸਿੰਘ ਮਣਕੂ, ਜਨਰਲ ਸਕੱਤਰ ਹਰਿੰਦਰਪਾਲ ਸਿੰਘ ਕਾਲਾ, ਹਰਜਿੰਦਰ ਸਿੰਘ ਮਠਾਡ਼ੂ,ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਦੇ ਪ੍ਰਧਾਨ  ਜਿੰਦਰ ਪਾਲ ਧੀਮਾਨ, ਹਰਦਿਆਲ ਸਿੰਘ ਭੰਮਰਾ, ਅਮਰਜੀਤ ਸਿੰਘ ਘਟੌੜੇ, ਸੋਹਣ ਸਿੰਘ ਸੱਗੂ, ਜੱਜ ਸਿੰਘ ਗਾਲਬ, ਹਰਜੀਤ ਸਿੰਘ ਗਾਲਬ, ਗੁਰਮੇਲ ਸਿੰਘ ਮੇਲਾ, ਮੰਗਲ ਸਿੰਘ, ਹਰਦੇਵ ਸਿੰਘ ਕਾਉਂਕੇ, ਪਰਦੀਪ ਸਿੰਘ ਨਾਗੀ, ਬਾਬਾ ਜਸਬੀਰ ਸਿੰਘ ਬੈਰਾਗੀ, ਸੁਖਦੇਵ ਸਿੰਘ ਨਸਰਾਲੀ, ਅਮਰ ਸਿੰਘ ਆਰਟਿਸਟ, ਪ੍ਰੀਤਮ ਸਿੰਘ ਗੈਦੂ, ਕਰਨੈਲ ਸਿੰਘ ਧੰਜਲ, ਪਾਲੀ ਠੇਕੇਦਾਰ ਸੁਰਿੰਦਰ ਸਿੰਘ ਕਾਕਾ, ਮਨਦੀਪ ਸਿੰਘ ਮਨੀ, ਜਸਵਿੰਦਰ ਸਿੰਘ ਮਠਾੜੂ ਤੇ ਬਲਵੀਰ ਸਿੰਘ ਸੌਂਦ ਆਦਿ ਹਾਜ਼ਰ ਸਨ। ਸਮਾਪਤੀ ਉਪਰੰਤ ਚਾਹ ਅਤੇ ਪਕੌੜਿਆਂ ਦੇ ਲੰਗਰ ਅਤੁੱਟ ਵਰਤੇ ।