ਜਗਰਾਉਂ , 22 ਅਪ੍ਰੈਲ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)ਆਯੁਰਵੈਦਿਕ ਵਿਭਾਗ ਪੰਜਾਬ ਹੈਲਥ ਮੇਲਾ 2022 ਅਜ਼ਾਦੀ ਦਾ ਅੰਮ੍ਰਿਤ ਮਹੋਤਸਵ ਆਯੁਰਵੈਦਿਕ ਮੈਡੀਕਲ ਕੈਂਪ ਅੱਜ ਇੱਥੇ ਸਥਾਨਕ ਆਯੁਰਵੈਦਿਕ ਸਵਾਸਥ ਕੇਂਦਰ ਨੇੜੇ ਅੱਡਾ ਰਾਏਕੋਟ ਚੋਂਕ ਸਾਹਮਣੇ ਭਾਰਤ ਆਟੋ, ਜਗਰਾਉਂ ਵਿਖੇ ਲਗਾਇਆ ਗਿਆ, ਜਿਸ ਵਿੱਚ ਜ਼ਿਲਾ ਆਯੁਰਵੈਦਿਕ ਅਫਸਰ ਲੁਧਿਆਣਾ ਡਾਕਟਰ ਪੰਕਜ ਕੁਮਾਰ ਦੀ ਅਗਵਾਈ ਹੇਠ ਲਗਾਇਆ, ਅਤੇ 168 ਮਰੀਜ਼ਾਂ ਨੂੰ ਚੈੱਕ ਅੱਪ ਕਰਕੇ ਦਵਾਈਆਂ ਫ੍ਰੀ ਦਿਤੀਆਂ, ਇਸ ਮੌਕੇ ਡਾਕਟਰ ਵੀਨੂੰ ਖੰਨਾ ਸੀਨੀਅਰ ਫਿਜਿਸ਼ਅਨ, ਡਾਕਟਰ ਮੋਹਿਤ ਖੁਰਾਣਾ, ਡਾਕਟਰ ਬਲਜੀਤ ਕੌਰ, ਡਾਕਟਰ ਹਰਜੀਤ ਕੌਰ ਏ ਐਸ ਓ ਨੇ ਮਰੀਜ਼ਾਂ ਦਾ ਨਿਰਿਖਨ ਕੀਤਾ।ਇਸ ਕੈਂਪ ਵਿੱਚ ਆਯੁਰਵੈਦਿਕ ਪ੍ਰਕਿਰਿਆ ਰਾਹੀਂ ਜਿਵੇਂ ਅਗਨੀ ਕਰਮ,ਵਿੱਦ ਕਰਮ,ਮਰਮ ਚਕਿਸ਼ਤਾ,ਵੇਕਿਉਮ ਕੱਪ ਕਿਰਿਆ, ਅਤੇ ਐਕੂਪਰੈਸ਼ਰ ਦ੍ਵਾਰਾ ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਇਸੇ ਮੌਕੇ ਤੇ ਯੋਗ ਕਰਨ ਬਾਰੇ ਵੀ ਜਾਣਕਾਰੀ ਦਿੱਤੀ ਗਈ।ਇਸ ਕੈਂਪ ਵਿੱਚ ਵਿਨੋਦ ਵਰਮਾ ਉਪ ਵੈਦ ਅਤੇ ਸਟਾਫ ਕਮਲਜੀਤ ਕੌਰ ਨੇ ਵੀ ਸਹਿਯੋਗ ਕਰ ਆਪਣਾ ਯੋਗਦਾਨ ਦਿੱਤਾ। ਡਾਕਟਰ ਵੀਨੂੰ ਖੰਨਾ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਕੈਂਪ ਅੱਗੇ ਵੀ ਸਮੇਂ ਸਮੇਂ ਸਿਰ ਲਗਾਏ ਜਾਂਦੇ ਰਹਿਣਗੇ।