ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਕਰਨੇ ਵੱਡਾ ਪੁੰਨ: ਕਲੇਰ/ ਗਰੇਵਾਲ
ਜਗਰਾਉਂ (ਅਮਿਤ ਖੰਨਾ ) : ਸਰਦਾਰ ਸਿੰਘ ਯੂ ਕੇ ਅਤੇ ਡਾ ਹਰਬੰਸ ਸਿੰਘ ਅਤੇ ਗੁਰਦੁਆਰਾ ਭਜਨਗੜ੍ਹ ਸਾਹਿਬ ਦੇ ਪ੍ਰਬੰਧਕਾਂ ਤੇ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਐਤਕੀਂ ਵੀ ਖ਼ਾਲਸਾ ਸਾਜਨਾ ਦਿਵਸ ਵਿਚ(ਵਿਸਾਖੀ) ਪੁਰਬ ਦੀ ਖੁਸ਼ੀ ਵਿਚ ਗੁਰਦੁਆਰਾ ਭਜਨਗੜ੍ਹ ਸਾਹਿਬ ਵਿਖੇ ਚਾਰ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਹੱਥ ਪੀਲੇ ਕੀਤੇ ਗਏ। ਆਈਆਂ ਬਰਾਤਾਂ ਦਾ ਪ੍ਰਬੰਧਕਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਚਾਰ ਜੋੜਿਆਂ ਦੇ ਵਿਆਹ ਪੂਰਨ ਗੁਰ ਮਰਿਆਦਾ ਅਨੁਸਾਰ ਗੁਰਦੁਆਰਾ ਸਾਹਿਬ ਦੇ ਹੈੱਡਗ੍ਰੰਥੀ ਪਰਮਵੀਰ ਸਿੰਘ ਮੋਤੀ ਵੱਲੋਂ ਲਾਵਾਂ ਦਾ ਪਾਠ ਪੜ੍ਹਿਆ ਗਿਆ। ਭਾਈ ਹਰਨੇਕ ਸਿੰਘ, ਭਾਈ ਕੁਲਜੀਤ ਸਿੰਘ ਦੇ ਜਥੇ ਵੱਲੋਂ ਲਾਵਾਂ ਦੇ ਪਾਠ ਨੂੰ ਸੰਗੀਤਬਦ ਕਰ ਕੇ ਗਾਇਨ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਜੋਡ਼ਿਆਂ ਨੂੰ ਅਸ਼ੀਰਵਾਦ ਦੇਣ ਪਹੁੰਚੇ ਸਾਬਕਾ ਅਕਾਲੀ ਵਿਧਾਇਕ ਵੱਲੋਂ ਬੱਚਿਆਂ ਨੂੰ ਪੱਲਾ ਫੜਾਉਣ ਦੀ ਰਸਮ ਕਰਕੇ ਇਕ ਅਨੂਠੀ ਮਿਸਾਲ ਪੇਸ਼ ਕੀਤੀ। ਇਸ ਮੌਕੇ ਵਿਆਹ ਬੰਧਨ ਵਿੱਚ ਬੱਝ ਰਹੇ ਜੋੜਿਆਂ ਨੂੰ ਅਸ਼ੀਰਵਾਦ ਦੇਣ ਪਹੁੰਚੇ ਸਾਬਕਾ ਵਿਧਾਇਕ ਐੱਸ ਆਰ ਕਲੇਰ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਆਖਿਆ ਕਿ ਗ੍ਰਹਿਸਤੀ ਜੀਵਨ ਸਭ ਤੋਂ ਉੱਤਮ ਜੀਵਨ ਹੈ। ਗ੍ਰਹਿਸਥ ਦੀ ਗੱਡੀ ਦੋ ਪਹੀਆਂ ਵਾਂਗ ਹੋਇਆ ਕਰਦੀ ਹੈ ਤੇ ਜੇ ਗੱਡੀ ਦੇ ਦੋਨੇਂ ਪਹੀਏ ਠੀਕ ਠਾਕ ਹੋਣ ਤਾਂ ਜੀਵਨ ਦੀ ਗੱਡੀ ਪਟੜੀ ਤੇ ਨਿਰੰਤਰ ਦੌੜਦੀ ਰਹਿੰਦੀ ਹੈ। ਇਸ ਕਰਕੇ ਜੀਵਨ ਦੀ ਗੱਡੀ ਨੂੰ ਠੀਕ ਠਾਕ ਤੋਰਨ ਵਾਸਤੇ ਆਪਸੀ ਇਤਫ਼ਾਕ ਜ਼ਰੂਰੀ ਹੈ। ਤਾਂ ਕਿ ਜ਼ਿੰਦਗੀ ਦੀ ਗੱਡੀ ਨਿਰੰਤਰ ਚਲਦੀ ਰਹੇ। ਇਸ ਮੌਕੇ ਗੁਰਦੁਆਰਾ ਭਜਨਗੜ੍ਹ ਸਾਹਿਬ ਦੇ ਪ੍ਰਬੰਧਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਵਿਆਹ ਜੋੜੀਆਂ ਨੂੰ ਸਾਰਾ ਘਰੇਲੂ ਸਾਮਾਨ ਅਲਮਾਰੀ, ਡਬਲ ਬੈੱਡ, ਸੂਟ, ਪੱਖੇ ਵਗੈਰਾ ਵੀ ਦਿੱਤੇ ਗਏ। ਵੱਡੀ ਗਿਣਤੀ ਵਿੱਚ ਸੰਗਤਾਂ ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦੇਣ ਪਹੁੰਚੀਆਂ। ਪ੍ਰਬੰਧਕਾਂ ਵੱਲੋਂ ਬਰਾਤੀਆਂ ਵਾਸਤੇ ਵਧੀਆ ਭੋਜਨ ਤੇ ਮਿਸ਼ਥਾਨ ਦੇ ਪ੍ਰਬੰਧ ਕੀਤੇ ਗਏ ਸਨ। ਇਸ ਮੌਕੇ ਦਵਿੰਦਰਜੀਤ ਸਿੰਘ ਸਿੱਧੂ, ਕਰਮਜੀਤ ਸਿੰਘ ਕੈਂਥ, ਇਸ਼ਟਪ੍ਰੀਤ ਸਿੰਘ, ਜਾਨਪ੍ਰੀਤ ਸਿੰਘ, ਸੁਖਵਿੰਦਰ ਸਿੰਘ ਭਸੀਨ, ਦੀਪਇੰਦਰ ਸਿੰਘ ਭੰਡਾਰੀ, ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਜਗਦੀਪ ਸਿੰਘ ਮੋਗੇ ਵਾਲੇ, ਰਜਿੰਦਰ ਸਿੰਘ, ਅਮਰੀਕ ਸਿੰਘ, ਜਤਿੰਦਰ ਜੀ ਪੀ, ਕੁਲਵਿੰਦਰ ਕੱਕੜ ਤੇ ਬੀਬੀ ਅਮਰਜੀਤ ਕੌਰ ਆਦਿ ਹਾਜ਼ਰ ਸਨ।