You are here

ਕੋਈ ਵੀ ਕੰਮ ਔਖਾ ਨਹੀ ਬਸ ਇਰਾਦੇ ਮਜਬੂਤ ਹੋਣੇ ਚਾਹੀਦੇ ਹਨ-ਮਠਾੜੂ

ਹਠੂਰ,6,ਅਪ੍ਰੈਲ-(ਕੌਸ਼ਲ ਮੱਲ੍ਹਾ)-ਇਹ ਗੱਲ ਸੱਚ ਹੈ ਕਿ ਜੋ ਇਨਸਾਨ ਸਮੇਂ ਦੀ ਕਦਰ ਕਰਦਾ ਹੈ ਸਮਾਂ ਵੀ ਉਸ ਵਿਅਕਤੀ ਦਾ ਸਾਥ ਦਿੰਦਾ ਹੈ ਅਤੇ ਅੱਜ ਦੇ ਸਮੇ ਵਿਚ ਕੋਈ ਕੰਮ ਔਖਾ ਨਹੀ,ਬਸ ਇਰਾਦੇ ਮਜਬੂਤ ਹੋਣੇ ਚਾਹੀਦੇ ਹਨ।ਇਨ੍ਹਾ ਸਬਦਾ ਦਾ ਪ੍ਰਗਟਾਵਾ ਯੂਨੀਅਨ ਬੈਂਕ ਅਖਾੜਾ ਦੇ ਨਵ ਨਿਯੁਕਤ ਬੈਂਕ ਮੈਨੇਜਰ ਪਰਮਜੀਤ ਸਿੰਘ ਮਠਾੜੂ ਨੇ ਪੱਤਰਕਾਰਾ ਨਾਲ ਕੀਤਾ।ਇਸ ਮੌਕੇ ਬੈਂਕ ਮੈਨੇਜਰ ਮਠਾੜੂ ਨੇ ਆਪਣੀ ਜਿੰਦਗੀ ਦੇ ਲੰਮੇ ਪੈਡੇ ਦੀ ਦਾਸਤਾ ਸੁਣਾਉਦਿਆ ਕਿਹਾ ਕਿ ਮੈ ਮੁੱਢਲੀ ਪੜ੍ਹਾਈ ਖਤਮ ਕਰਕੇ 1982 ਵਿਚ ਦੇਸ ਦੀ ਸੇਵਾ ਕਰਨ ਲਈ ਭਾਰਤੀ ਫੌਜ ਵਿਚ ਬਤੌਰ ਸਿਪਾਹੀ ਭਰਤੀ ਹੋਇਆ ਜਿਥੇ ਉਨ੍ਹਾ 21 ਸਾਲਾ ਬਾਅਦ 2003 ਵਿਚ ਫੌਜ ਵਿਚੋ ਸੇਵਾ ਮੁਕਤ ਹੋ ਕੇ ਆਪਣੀ ਜਨਮ ਭੂੰਮੀ ਪਿੰਡ ਪੁੜੈਣ ਵਿਚ ਆ ਗਏ।ਜਿਥੇ ਉਨ੍ਹਾ ਆਪਣੇ ਪਰਿਵਾਰ ਦੇ ਪਾਲਣ ਪੋਸਣ ਲਈ ਪੰਜ ਸਾਲ ਟੈਕਸੀ ਚਲਾਈ ਅਤੇ 12 ਦਸੰਬਰ 2008 ਵਿਚ ਯੂਨੀਅਨ ਬੈਂਕ ਅਖਾੜਾ ਵਿਚ ਬਤੌਰ ਗੰਨਮੈਨ ਦੀ ਸੇਵਾ ਨਿਭਾਉਣ ਲੱਗੇ ਅਤੇ ਨਾਲ-ਨਾਲ ਤਰੱਕੀ ਕਰਨ ਲਈ ਪੜ੍ਹਾਈ ਵੀ ਜਾਰੀ ਰੱਖੀ।ਉਨ੍ਹਾ ਦੱਸਿਆ ਇਸ ਤੋ ਬਾਅਦ ਇਸੇ ਬੈਂਕ ਵਿਚ ਬਤੌਰ ਕੈਸੀਅਰ,ਡਿਪਟੀ ਬਰਾਚ ਮੈਨੇਜਰ ਦੀ ਸੇਵਾ ਕੀਤੀ ਅਤੇ ਹੁਣ ਮੈ ਬੈਂਕ ਮੈਨੇਜਰ ਦਾ ਟੈਸਟ ਪਾਸ ਕਰਕੇ ਵਿਭਾਗ ਵੱਲੋ ਮੈਨੂੰ 31 ਮਾਰਚ 2022 ਨੂੰ ਯੂਨੀਅਨ ਬੈਂਕ ਅਖਾੜਾ ਦਾ ਹੀ ਬੈਂਕ ਮੈਨੇਜਰ ਨਿਯੁਕਤ ਕੀਤਾ ਹੈ।ਉਨ੍ਹਾ ਕਿਹਾ ਕਿ ਮੈ ਕਦੇ ਵੀ ਸੋਚਿਆ ਨਹੀ ਸੀ ਕਿ ਇਸੇ ਬੈਂਕ ਵਿਚ ਗੰਨਮੈਨ ਦੀ ਨੌਕਰੀ ਕਰਦਾ ਹੋਇਆ ਇਸੇ ਬੈਕ ਵਿਚ ਹੀ ਬਤੌਰ ਮੈਨੇਜਰ ਨਿਯੁਕਤ ਹੋਵਾਗਾ।ਉਨ੍ਹਾ ਕਿਹਾ ਕਿ ਇਸ ਤਰੱਕੀ ਤੇ ਜਿਥੇ ਪ੍ਰਮਾਤਮਾ ਦਾ ਵੱਡਾ ਅਸੀਰਵਾਦ ਹੈ ਉਥੇ ਉਨ੍ਹਾ ਦੇ ਪਰਿਵਾਰ ਦਾ ਵੀ ਇੱਕ ਵੱਡਾ ਯੋਗਦਾਨ ਹੈ।ਇਸ ਤਰੱਕੀ ਲਈ ਬੈਂਕ ਮੈਨੇਜਰ ਪਰਮਜੀਤ ਸਿੰਘ ਮਠਾੜੂ ਨੂੰ ਮੁਬਾਰਕਾ ਦੇਣ ਵਾਲਿਆ ਦਾ ਤਾਤਾ ਲੱਗਿਆ ਹੋਇਆ ਹੈ ਅਤੇ ਪਿੰਡਾ ਦੇ ਮੋਹਤਵਰ ਵਿਅਕਤੀ ਉਨ੍ਹਾ ਦਾ ਸਨਮਾਨ ਕਰ ਰਹੇ ਹਨ।ਇਸ ਮੌਕੇ ਉਨ੍ਹਾ ਦੇ ਨਜਦੀਕੀ ਦੋਸਤ ਪੰਚਾਇਤ ਯੂਨੀਅਨ ਜਿਲ੍ਹਾ ਲੁਧਿਆਣਾ ਦੇ ਸਾਬਕਾ ਪ੍ਰਧਾਨ ਕੈਪਟਨ ਬਲੌਰ ਸਿੰਘ ਸਾਬਕਾ ਸਰਪੰਚ ਭੰਮੀਪੁਰਾ ਕਲਾਂ ਨੇ ਕਿਹਾ ਕਿ ਬੈਂਕ ਮੈਨੇਜਰ ਪਰਮਜੀਤ ਸਿੰਘ ਮਠਾੜੂ ਦੀ ਜਿੰਦਗੀ ਤੋ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸੇਧ ਲੈਣੀ ਚਾਹੀਦੀ ਹੈ ਜਿਨ੍ਹਾ ਨੇ ਸਖਤ ਮਿਹਨਤ ਕਰਕੇ ਆਪਣੀਆ ਮੰਜਲਾ ਸਰ ਕੀਤੀਆ ਹਨ।ਇਸ ਮੌਕੇ ਉਨ੍ਹਾ ਬੈਂਕ ਮੈਨੇਜਰ ਪਰਮਜੀਤ ਸਿੰਘ ਮਠਾੜੂ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ।ਇਸ ਮੌਕੇ ਉਨ੍ਹਾ ਨਾਲ ਯੂਨੀਅਨ ਬੈਂਕ ਅਖਾੜਾ ਦਾ ਸਮੂਹ ਸਟਾਫ ਹਾਜ਼ਰ ਸੀ।
ਫੋਟੋ ਕੈਪਸ਼ਨ:- ਬੈਂਕ ਮੈਨੇਜਰ ਪਰਮਜੀਤ ਸਿੰਘ ਮਠਾੜੂ ਨੂੰ ਸਨਮਾਨਿਤ ਕਰਦੇ ਹੋਏ ਪ੍ਰਧਾਨ ਕੈਪਟਨ ਬਲੌਰ ਸਿੰਘ ਸਾਬਕਾ ਸਰਪੰਚ ਭੰਮੀਪੁਰਾ ਕਲਾਂ ਅਤੇ ਹੋਰ।  
ਫਾਇਲ ਫੋਟੋ:-004