You are here

ਜਗਰਾਉਂ ਦੇ ਗੁਰਦੁਆਰਾ ਅਜੀਤਸਰ ਸਾਹਿਬ 'ਚ ਲੱਗੀ ਅੱਗ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਸਰੂਪ ਅਗਨ ਭੇਟ

ਜਗਰਾਉਂ (ਅਮਿਤ ਖੰਨਾ  ) ਜਗਰਾਓਂ ਦੇ ਰਾਏਕੋਟ ਰੋਡ ਸਥਿਤ ਗੁਰੂਦੁਆਰਾ ਅਜੀਤਸਰ ਸਾਹਿਬ ਵਿਖੇ ਅੱਧੀ ਰਾਤ ਨੂੰ ਸੁੱਖ ਆਸਨ ਵਾਲੇ ਕਮਰੇ ਵਿਚ ਸ਼ਾਰਟ ਸਰਕਟ ਨਾਲ ਲੱਗੀ ਅੱਗ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਈ ਪਾਵਨ ਸਰੂਪ ਸੜ ਗਏ । ਇਸ ਘਟਨਾ ਦਾ ਸਵੇਰੇ ਖੁਲਾਸਾ ਹੁੰਦੇ ਹੀ ਸ਼ਰਧਾਲੂਆਂ ਤੋਂ ਇਲਾਵਾ ਨਿਹੰਗ ਜਥੇਬੰਦੀਆਂ ਵੱਡੀ ਗਿਣਤੀ ਚ ਗੁਰਦੁਆਰਾ ਸਾਹਿਬ ਵਿਖੇ ਪਹੁੰਚੀਆਂ । ਜਿਨ੍ਹਾਂ ਵੱਲੋਂ ਇਸ ਘਟਨਾ ਨੂੰ ਕਿਸੇ ਸ਼ਰਾਰਤੀ ਵੱਲੋਂ ਅੰਜਾਮ ਨਾ ਦਿੱਤਾ ਗਿਆ ਹੋਵੇ ਨੂੰ ਲੈ ਕੇ ਭਾਰੀ ਵਿਰੋਧ ਜਤਾਇਆ ਗਿਆ । ਕਾਫ਼ੀ ਰੌਲਾ ਪੈਣ ਤੇ ਮੌਕੇ ਤੇ ਪੁੱਜੀ ਪੁਲਸ ਨੇ ਇਸ ਘਟਨਾ ਦੀ ਜਾਂਚ ਸ਼ੁਰੂ ਕੀਤੀ ।ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਅੱਧੀ ਰਾਤ ਨੂੰ ਗੁਰਦੁਆਰਾ ਸਾਹਿਬ ਦੇ ਸੁਖ ਆਸਨ ਵਾਲੇ ਕਮਰੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਸਰੂਪਾਂ ਨੂੰ ਲਗਾਏ ਗਏ ਪੱਖੇ ਦੀ ਤਾਰ ਅਚਾਨਕ ਸ਼ਾਰਟ ਹੋ ਗਈ, ਅਤੇ ਇਸ ਸ਼ਾਰਟ ਸਰਕਟ ਨਾਲ ਪੱਖੇ ਦੇ ਨਾਲ ਹੀ ਲਟਕ ਰਹੇ ਸ੍ਰੀ ਸੁੱਖ ਆਸਣ ਸਾਹਿਬ ਵਾਲੇ ਕਮਰੇ ਦੇ ਪਰਦਿਆਂ ਨੂੰ ਅੱਗ ਪੈ ਗਈ , ਜਿਸ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਪਾਵਨ ਸਰੂਪ ਅਤੇ ਦੋ ਪੋਥੀਆਂ ਨੂੰ ਵੀ ਇਸ ਭਿਆਨਕ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ। ਜਦ ਤਕ ਅੱਗ ਦੀਆਂ ਲਪਟਾਂ ਦੇਖ ਕੇ ਗੁਰਦੁਆਰਾ ਸਾਹਿਬ ਦੀ ਸੇਵਾਦਾਰ ਸੁੱਖ ਆਸਨ ਵਾਲੇ ਕਮਰੇ ਤਕ ਪਹੁੰਚਦੇ ਤਦ ਤਕ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਨੂੰ ਭਿਆਨਕ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ । ਕਾਫੀ ਜੱਦੋ ਜਹਿਦ ਅਤੇ ਮੁਸ਼ੱਕਤ ਤੋਂ ਬਾਅਦ ਕਿਸੇ ਤਰ੍ਹਾਂ ਇਸ ਭਿਆਨਕ ਅੱਗ ਤੇ ਕਾਬੂ ਪਾਇਆ ਗਿਆ। ਦਿਨ ਚੜ੍ਹਦਿਆਂ ਹੀ ਇਸ ਘਟਨਾ ਦਾ ਪਤਾ ਲੱਗਦਿਆਂ ਹੀ ਇਲਾਕੇ ਦੀ ਸੰਗਤ, ਸਿੱਖ ਅਤੇ ਨਿਹੰਗ ਜਥੇਬੰਦੀਆਂ ਗੁਰਦੁਆਰਾ ਸਾਹਿਬ ਚ ਵੱਡੀ ਗਿਣਤੀ ਵਿੱਚ ਪਹੁੰਚ ਗਈਆਂ । ਇਸ ਘਟਨਾ ਨੂੰ ਲੈ ਕੇ ਜਥੇਬੰਦੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਸੀ , ਕਿ ਆਖਿਰਕਾਰ ਸ਼ਾਰਟ ਸਰਕਟ ਨਾਲ ਅੱਗ ਦੀਆਂ ਘਟਨਾਵਾਂ ਕਿਉਂ ਵਧ ਰਹੀਆਂ ਹਨ । ਜਿਸ ਤੇ ਉਨ੍ਹਾਂ ਵੱਲੋਂ ਕਈ ਤਰ੍ਹਾਂ ਦੇ ਸ਼ੰਕਾਵਾਂ ਖਡ਼੍ਹੀਆਂ ਕੀਤੀਆਂ ਕਾਫ਼ੀ ਰੌਲਾ ਰੱਪਾ ਪੈਣ ਦੀ ਸੂਚਨਾ ਮਿਲਣ ਤੇ ਡੀ ਐੱਸ ਪੀ ਦਲਜੀਤ ਸਿੰਘ ਵਿਰਕ ਅਤੇ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਹੀਰਾ ਸਿੰਘ ਪੁਲਸ ਫੋਰਸ ਸਮੇਤ ਮੌਕੇ ਤੇ ਪਹੁੰਚੇ। ਉਨ੍ਹਾਂ ਤੁਰੰਤ ਇਸ ਘਟਨਾ ਦੇ ਖੁਲਾਸੇ ਲਈ ਗੁਰਦੁਆਰਾ ਸਾਹਿਬ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਖੰਗਾਲੀ । ਜਿਸ ਵਿਚ ਇਹ ਅੱਗ ਸੁਖ ਆਸਨ ਵਾਲੇ ਕਮਰੇ ਵਿਚ ਲੱਗੇ ਪੱਖੇ ਦੀ ਤਾਰ ਸ਼ਾਰਟ ਹੋਣ ਨਾਲ ਪਾਈ ਗਈ। ਜਿਸ ਤੇ ਪੁਲਸ ਨੇ ਇਕੱਠੇ ਹੋਏ ਇਕੱਠ ਨੂੰ ਸੀਸੀਟੀਵੀ ਕੈਮਰੇ ਵਿੱਚ ਸ਼ਾਰਟ ਸਰਕਟ ਨਾਲ ਅੱਗ ਲੱਗਣ ਦੇ ਖੁਲਾਸੇ ਨੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੂੰ ਸ਼ਾਂਤ ਕੀਤਾ