ਜਗਰਾਉ 30 ਮਾਰਚ(ਅਮਿਤਖੰਨਾ)ਜਗਰਾਓਂ ਵਿਧਾਨ ਸਭਾ ਹਲਕੇ ਤੋਂ ਦੂਜੀ ਵਾਰ ਜਿੱਤੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਵੱਲੋਂ ਅੱਜ ਹਲਕੇ ਦੇ ਧੰਨਵਾਦੀ ਦੌਰ ਦਾ ਆਗਾਜ਼ ਕੀਤਾ ਗਿਆ। ਉਨਾਂ੍ਹ ਦੇ ਇਸ ਦੌਰੇ ਦੌਰਾਨ ਹਰ ਪਿੰਡ ਵਿਚ ਸਮਰਥਕਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਮੰਗਲਵਾਰ ਨੂੰ ਵਿਧਾਇਕਾ ਮਾਣੂੰਕੇ ਨੇ ਪਿੰਡਾਂ ਗਗੜਾ, ਮੀਰਪੁਰ ਹਾਂਸ, ਬਾਰਦੇਕੇ, ਸਿੱਧਵਾਂ ਕਲਾਂ, ਸਿੱਧਵਾਂ ਖੁਰਦ, ਅਲੀਗੜ੍ਹ, ਸੰਗਤਪੁਰਾ, ਮਲਕ, ਚੀਮਨਾ, ਬੁਜਗਰ, ਗਿੱਦੜਪਿੰਡੀ ਦਾ ਦੌਰਾ ਕਰਦਿਆਂ ਦੂਸਰੀ ਵਾਰ ਸ਼ਾਨਦਾਰ ਜਿੱਤ ਦਿਵਾਉਣ 'ਤੇ ਹਲਕੇ ਦੇ ਵੋਟਰਾਂ ਦਾ ਧੰਨਵਾਦ ਕੀਤਾ। ਉਨਾਂ੍ਹ ਕਿਹਾ ਕਿ ਪਿਛਲੇ 5 ਸਾਲ ਸਰਕਾਰ ਨਾ ਹੋਣ ਕਾਰਨ ਹਲਕੇ ਦੇ ਵਿਕਾਸ ਲਈ ਜੋ ਨਹੀਂ ਕਰ ਸਕੇ, ਉਹ ਇਸ ਵਾਰ ਜੀਜਾਨ ਲਗਾ ਦੇਣਗੇ। ਇਸ ਮੌਕੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਹਲਕੇ ਦੇ ਲੋਕਾਂ ਨੇ ਉਹਨਾਂ ਨੂੰ ਦੂਜੀ ਵਾਰ ਵਿਸ਼ਵਾਸ਼ ਕਰਕੇ 40 ਹਜ਼ਾਰ ਦੇ ਲਗਭਗ ਵੱਡੀ ਲੀਡ ਨਾਲ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਿਆ ਹੈ, ਜਿਸ ਦੇ ਉਹ ਹਮੇਸ਼ਾ ਰਿਣੀ ਰਹਿਣਗੇ। ਉਹਨਾਂ ਆਖਿਆ ਕਿ ਹੁਣ ਲੋਕਾਂ ਦੀ ਆਪਣੀ ਸਰਕਾਰ ਪੰਜਾਬ ਵਿੱਚ ਸਥਾਪਿਤ ਹੋ ਗਈ ਹੈ ਅਤੇ ਲੋਕਾਂ ਦੀਆਂ ਮੁੱਢਲੀਆਂ ਸਮੱਸਿਆਵਾਂ ਪਹਿਲ ਪੱਧਰ ਤੇ ਹੱਲ ਕੀਤੀਆਂ ਜਾਣਗੀਆਂ। ਉਹਨਾਂ ਆਖਿਆ ਕਿ ਅਕਾਲੀਆਂ ਤੇ ਕਾਂਗਰਸ ਦੇ ਰਾਜ ਵਿੱਚ ਨਸ਼ੇ ਦਾ ਛੇਵਾਂ ਦਰਿਆ ਵਗਣਾ ਸ਼ੁਰੂ ਹੋ ਗਿਆ ਸੀ, ਜਿਸਦੀ ਦਲਦਲ ਵਿੱਚ ਫਸਕੇ ਸਾਡੇ ਧੀਆਂ-ਪੁੱਤ ਹਰ ਰੋਜ਼ ਮੌਤ ਦੇ ਮੂੰਹ ਪੈ ਰਹੇ ਹਨ, ਇਸ ਤੋਂ ਵੱਡਾ ਸ਼ਰਾਪ ਸਾਡੇ ਲਈ ਕੀ ਹੋ ਸਕਦਾ ਹੈ। ਉਹਨਾਂ ਲੋਕਾਂ ਤੋਂ ਮੰਗ ਕੀਤੀ ਕਿ ਆਪਾਂ ਸਾਰੇ ਰਲਕੇ ਆਪਣੇ ਧੀਆਂ-ਪੁੱਤਰਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਉਪਰਾਲਾ ਕਰੀਏ। ਉਹਨਾਂ ਆਖਿਆ ਕਿ ਲੋਕ ਚਿੱਟੇ ਦੇ ਸਮਗਲਰਾਂ ਦੀ ਪਛਾਣ ਕਰਨ ਅਤੇ ਪੁਲਿਸ ਹਵਾਲੇ ਕਰਵਾਉਣ ਵਿੱਚ ਸਰਕਾਰ ਦੀ ਸਹਾਇਤਾ ਕਰਨ ਅਤੇ ਪੰਜਾਬ ਸਰਕਾਰ ਵੱਲੋਂ ਚਿੱਟਾ ਵੇਚਣ ਵਾਲਿਆਂ ਨੂੰ ਜੇਲਾਂ ਵਿੱਚ ਡੱਕਣ ਲਈ ਉਹ ਖੁਦ ਅੱਗੇ ਹੋ ਕੇ ਲੋਕਾਂ ਦੇ ਨਾਲ ਚੱਟਾਨ ਵਾਂਗ ਖੜਨਗੇ। ਇਸ ਮੌਕੇ ਪੋ੍ਫੈਸਰ ਸੁਖਵਿੰਦਰ ਸਿੰਘ ਸੁਖੀ, ਪ੍ਰਰੀਤਮ ਸਿੰਘ ਅਖਾੜਾ, ਕੁਲਵਿੰਦਰ ਸਿੰਘ ਕਾਲਾ ਸਾਬਕਾ ਕੌਂਸਲਰ, ਸਾਜਨ ਮਲਹੋਤਰਾ, ਸਾਬਕਾ ਸਰਪੰਚ ਸੁਰਜੀਤ ਸਿੰਘ ਜਨੇਤਪੁਰਾ, ਅਮਰਦੀਪ ਸਿੰਘ ਟੂਰੇ, ਸਨੀ ਬੱਤਰਾ, ਿਛੰਦਰਪਾਲ ਸਿੰਘ ਮੀਨੀਆਂ, ਕਾਕਾ ਕੋਠੇ ਅੱਠ ਚੱਕ, ਤਰਸੇਮ ਸਿੰਘ ਹਠੂਰ, ਰਾਮ ਜਗਰਾਓਂ, ਪੱਪੂ ਭੰਡਾਰੀ, ਸੁਰਜੀਤ ਸਿੰਘ ਧਾਪਾ, ਤਰਸੇਮ ਸਿੰਘ ਅਲੀਗੜ੍ਹ, ਸੁਰਜੀਤ ਸਿੰਘ ਗਿੱਲ, ਜਸਪ੍ਰਰੀਤ ਸਿੰਘ ਅਲੀਗੜ੍ਹ, ਦਿਲਬਾਗ ਸਿੰਘ ਨੰਬਰਦਾਰ, ਗੁਰਦੇਵ ਸਿੰਘ ਚਕਰ, ਸੁਰਿੰਦਰ ਸਿੰਘ ਲੱਖਾ, ਹਰਮੀਤ ਸਿੰਘ ਕਾਉਂਕੇ, ਜਗਦੇਵ ਸਿੰਘ ਗਿੱਦੜਪਿੰਡੀ, ਹਰਪ੍ਰਰੀਤ ਸਿੰਘ ਸਰਬਾ, ਗੁਰਪ੍ਰਰੀਤ ਸਿੰਘ ਗੋਪੀ ਆਦਿ ਵੀ ਹਾਜ਼ਰ ਸਨ।