ਧਰਤੀ ਦੀ ਅਸੀਂ, ਕਰੀ ਸਵਾਰੀ
ਘੁੰਮਦੀ ਰਹਿੰਦੀ,ਲਗਾਤਾਰ ਵਿਚਾਰੀ
ਕਈ ਮੌਸਮਾਂ ਵਿਚ,ਲਾਵੇ ਤਾਰੀ
ਜੀਵਨ ਮੌਲਦਾ, ਵੱਜਦੀ ਕਿਲਕਾਰੀ
ਕਦੇ ਵੜ ਜਾਂਦੀ ,ਠੰਡ ਵਿਚ ਕਰਾਰੀ
ਧੁੱਪ 'ਚ ਪਹੁੰਚੇ , ਜਾਵੇ ਪਿੰਡਾ ਸਾੜੀ
ਕੁਝ ਕੁ ਮੌਸਮਾਂ ਵਿਚ, ਅਨੰਦ ਹੈ ਭਾਰੀ
ਸਭ ਤੋਂ ਚੰਗੀ ਲੱਗੇ, ਬਸੰਤ ਪਿਆਰੀ
ਬਰਸਾਤ ਜੇ ਥੋੜ੍ਹੀ,ਤਾਂ ਜਾਵੇ ਸਤਿਕਾਰੀ
ਹੜ੍ਹ ਜਦੋਂ ਆਵੇ, ਬਣ ਜਾਏ ਲਾਚਾਰੀ
ਪੱਤਝੜ ਤਾਂ, ਪੱਤੇ ਜਾਵੇ ਖਿਲਾਰੀ
ਹੁੰਦੀ ਇਉਂ, ਨਵੇਂ ਪੱਤਿਆਂ ਦੀ ਤਿਆਰੀ
ਖੁਸ਼ਕ ਹਵਾ ਦੱਸੇ, ਹੁਣ ਠੰਢ ਤੇ ਬਿਮਾਰੀ
ਹੌਲੀ ਹੌਲੀ ਠੰਢ, ਬਣੇ ਧੁੰਦ ਤੇ ਗੜੇਮਾਰੀ
ਹਰ ਇਕ ਰੁੱਤ ਦੀ, ਆਪਣੀ ਸਰਦਾਰੀ
ਉਤਸ਼ਾਹ ਨਾਲ ਭਰਦੀਆਂ, ਨਰ ਤੇ ਨਾਰੀ
"ਮਾਵੀ " ਨੂੰ ਮਿਲੀ,ਇਹ ਨੇਹਮਤ ਭਾਰੀ
ਕੁਦਰਤ ਦੇ ਖੇਲ ਤੋਂ, ਮੈਂ ਜਾਵਾਂ ਵਾਰੀ
ਗੁਰਦਰਸ਼ਨ ਸਿੰਘ ਮਾਵੀ
1571 ਸੈਕਟਰ 51ਬੀ ਚੰਡੀਗੜ੍ਹ ਫੋਨ 9814851298