You are here

'ਆਲ ਇੰਡੀਆ ਭਾਰਤ ਵਿਕਾਸ ਨੌਜਵਾਨ ਸਭਾ 'ਵੱਲੋਂ ਸ਼ਹੀਦੀ ਦਿਹਾੜੇ ਸਮਰਪਿਤ ਸ਼ਰਧਾ ਦੇ ਫੁੱਲ ਭੇਂਟ ਕੀਤੇ

ਜਗਰਾਉ 23 ਮਾਰਚ (ਅਮਿਤ ਖੰਨਾ) ਅੱਜ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ 'ਆਲ ਇੰਡੀਆ ਭਾਰਤ ਵਿਕਾਸ ਨੌਜਵਾਨ ਸਭਾ 'ਵੱਲੋਂ ਇਕ ਵਿਸ਼ੇਸ਼ ਪ੍ਰੋਗਰਾਮ ਕੀਤਾ ਗਿਆ। ਜਿਸ ਵਿੱਚ ਨੌਜਵਾਨਾਂ ਵੱਲੋਂ ਸ਼ਿਰਕਤ ਕੀਤੀ ਗਈ। ਇਸ ਅਵਸਰ ਤੇ ਡੀ.ਏ.ਵੀ ਸੈਟੇਨਰੀ ਪਬਲਿਕ ਸਕੂਲ ਦੇ ਪ੍ਰਿੰਸੀਪਲ ਸਾਹਿਬ ਸ੍ਰੀ ਬਿ੍ਜ  ਮੋਹਨ ਬੱਬਰ ਜੀ ਨੂੰ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਸਾਹਿਬ ਸ੍ਰੀ ਬਿ੍ਜ ਮੋਹਨ ਬੱਬਰ  ਜੀ ਨੇ ਖਟਕੜ ਕਲਾਂ ਵਿੱਚ ਜਨਮੇ ਸ਼ੇਰ-ਦਿਲ ਸ਼ਹੀਦ ਜਿਸ ਨੇ ਇਨਕਲਾਬ ਨੂੰ ਇਕ ਨਵੀਂ ਸੋਚ ਪ੍ਰਦਾਨ ਕੀਤੀ ਸੀ ਉਸ ਨੂੰ ਆਪਣੀ ਸ਼ਰਧਾ ਦੇ ਫੁੱਲ ਅਰਪਨ ਕੀਤੇ ਅਤੇ ਨੌਜਵਾਨਾਂ ਨੂੰ  ਭਗਤ ਸਿੰਘ ਦੇ ਨਕਸ਼ੇ ਕਦਮ ਤੇ ਚੱਲ ਕੇ ਨਿਘੱਰ ਰਹੀ ਮਾਨਸਿਕ ਸੋਚ ਨੂੰ ਬੁਲੰਦੀ ਤੇ ਮਾਰਗ ਤੇ ਲਿਆਉਣ ਲਈ ਪ੍ਰੇਰਿਆ। ਉਹਨਾਂ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ 91 ਸਾਲ ਬਾਅਦ ਵੀ ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਨੂੰ ਯਾਦ ਕੀਤਾ ਜਾਂਦਾ ਹੈ ।ਸਮਾਜ ਨੂੰ  ਆਪਣੀ ਨੌਜਵਾਨ ਪੀੜ੍ਹੀ ਦੇ ਸੁਰੱਖਿਅਤ ਭਵਿੱਖ ਲਈ ਸੋਚ ਵਿਚ ਇਨਕਲਾਬ ਲਿਆਉਣ ਦੀ ਲੋੜ ਹੈ। ਇਸ ਸ਼ਹੀਦੀ ਦਿਵਸ ਮੌਕੇ ਸਭਾ ਦੇ ਚੇਅਰਮੈਨ ਸਾਹਿਬ ਸ਼੍ਰੀ ਸੰਜੇ ਕੁਮਾਰ ਬੱਬਾ ਜੀ ਦੀ ਅਗਵਾਈ ਹੇਠ ਸੁਖਜਿੰਦਰ ਸਿੰਘ ਸੁੱਖੀ, ਆਤਮਜੀਤ ,ਏਕਮਪ੍ਰੀਤ ਸਿੰਘ, ਦਿਨੇਸ਼ ਕੁਮਾਰ ,ਅਮਨਪ੍ਰੀਤ, ਮਨਜੀਤ ,ਸੰਜੀਵ ,ਰਾਧੇ, ਬਿੱਟੂ, ਸੋਨੂੰ, ਰਿੰਕੂ, ਸਾਂਭੀ ਅਤੇ ਹੋਰ ਕਈ ਮੈਂਬਰ ਵੀ ਹਾਜ਼ਰ ਸਨ।