ਜਗਰਾਉ 23 ਮਾਰਚ (ਅਮਿਤ ਖੰਨਾ) ਸ਼ਹੀਦ ਭਗਤ ਸਿੰਘ ਕਲੱਬ ਵੱਲੋਂ ਸ਼ਹੀਦੀ ਦਿਹਾਡ਼ਾ ਮਨਾਇਆ ਸ਼ਹੀਦਾਂ ਦੀ ਯਾਦ ਚ ਲੰਗਰ ਦੀ ਆਰੰਭਤਾ ਕੰਨਿਆ ਰੋਸ਼ਨੀ ਸ਼ਰਮਾ ਤੋਂ ਕਰਵਾਈ ਕੌਮੀ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦਾ 91 ਵਾਂ ਸ਼ਹੀਦੀ ਦਿਹਾੜਾ ਜਗਰਾਉਂ ਚ ਸ਼ਹੀਦ ਭਗਤ ਸਿੰਘ ਕਲੱਬ ਵੱਲੋਂ ਮਨਾਇਆ ਗਿਆ ਕਲੱਬ ਦੇ ਪ੍ਰਧਾਨ ਕੌਂਸਲਰ ਕਾਮਰੇਡ ਰਵਿੰਦਰਪਾਲ ਰਾਜੂ ਅਤੇ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰ ਪਾਲ ਰਾਣਾ ਦੀ ਅਗਵਾਈ ਚ ਝਾਂਸੀ ਰਾਣੀ ਚੌਕ ਚ ਇਕ ਸਮਾਗਮ ਦਾ ਆਯੋਜਨ ਕੀਤਾ ਇਸ ਮੌਕੇ ਹਰ ਸਾਲ ਦੀ ਤਰ੍ਹਾਂ ਲੰਗਰ ਚਲਾਇਆ ਗਿਆ ਜਿਸ ਦੀ ਆਰੰਭਤਾ ਸ਼ਹੀਦ ਊਧਮ ਸਿੰਘ ਮਹਿਲਾ ਬ੍ਰਿਗੇਡ ਦੀ ਆਗੂ ਸਮਾਜਸੇਵੀ ਕੰਨਿਆ ਰੋਸ਼ਨੀ ਸ਼ਰਮਾ ਦੇ ਹੱਥੋਂ ਕਰਵਾਈ ਗਈ ਇਸ ਉਪਰੰਤ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਪ੍ਰਧਾਨ ਰਵਿੰਦਰਪਾਲ ਰਾਜੂ ਪ੍ਰਿੰਸੀਪਲ ਸੁਖਨੰਦਨ ਗੁਪਤਾ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਨੇ ਛੋਟੀ ਉਮਰ ਆਪਣੀ ਜ਼ਿੰਦਗੀ ਦੇਸ਼ ਦੇ ਲੇਖੇ ਲਾ ਦਿੱਤੀ ਉਨ੍ਹਾਂ ਕਿਹਾ ਕਿ ਮਹਾਨ ਸ਼ਹੀਦਾਂ ਦੀ ਬਦੌਲਤ ਅੱਜ ਆਪਾਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਨੂੰ ਸਵੀਕਾਰ ਕਰਨ ਲਈ ਸਾਡੀ ਨੌਜਵਾਨ ਪੀੜ੍ਹੀ ਨੂੰ ਅੱਗੇ ਆਉਣਾ ਪਵੇਗਾ ਇਸ ਮੌਕੇ ਕੌਂਸਲਰ ਜਗਜੀਤ ਸਿੰਘ ਜੱਗੀ, ਕੌਂਸਲਰ ਜਰਨੈਲ ਸਿੰਘ ਲੋਹਟ, ਐਡਵੋਕੇਟ ਵਰਿੰਦਰ ਸਿੰਘ ਕਲੇਰ, ਸੰਜੂ ਕੱਕੜ, ਕੌਂਸਲਰ ਸਤਿੰਦਰਪਾਲ ਸਿੰਘ ਤਤਲਾ ਕੌਂਸਲਰ ਬੌਬੀ ਕਪੂਰ, ਕੌਂਸਲਰ ਮੇਸ਼ੀ ਸਹੋਤਾ ,ਕੌਂਸਲਰ ਵਿਕਰਮ ਜੱਸੀ, ਡਾ ਨਰਿੰਦਰ ਸਿੰਘ ਬੀ ਕੇ ਗੈਸ ,ਤਹਿਸੀਲਦਾਰ ਪਵਨ ਕੱਕੜ, ਪ੍ਰੇਮ ਲੋਡ, ਸਰਪੰਚ ਲੱਕੀ, ਖੈਹਿਰਾ ਬੇਟ ਪ੍ਰਧਾਨ ਨਛੱਤਰ ਸਿੰਘ, ਵਿੱਕੀ ਟੰਡਨ ,ਸਰਪੰਚ ਗੋਰਾ ਸਿੰਘ, ਅਨਿਲ ਸਿਆਲ ਬਲਜਿੰਦਰ ਸਿੰਘ ਧਾਲੀਵਾਲ, ਸੰਜੀਵ ਕੁਮਾਰ ਲਵਲੀ, ਗਾਇਕ ਜੱਸੀ ਹਰਦੀਪ ਜੱਸੀ ਹਾਜ਼ਰ ਸਨ