You are here

ਢੋਸ ਪਰਿਵਾਰ ਹਲਕਾ ਧਰਮਕੋਟ ਦਾ ਜ਼ਿੰਦਗੀ ਭਰ ਕਰਜ਼ਾਈ ਰਹੇਗਾ - ਲਾਡੀ ਢੋਸ

ਧਰਮਕੋਟ, 11 ਮਾਰਚ  (ਗੁਰਦੇਵ ਗ਼ਾਲਿਬ )  ਹਲਕਾ ਧਰਮਕੋਟ ਤੋਂ ਆਮ ਆਦਮੀ ਪਾਰਟੀ ਦੇ ਚੁਣੇ ਗਏ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਆਪਣੀ ਇਸ ਜਿੱਤ ਲਈ ਹਲਕਾ ਧਰਮਕੋਟ ਦੇ ਸਮੂਹ ਬਸ਼ਿੰਦਿਆਂ, ਆਮ ਆਦਮੀ ਪਾਰਟੀ ਦੇ ਵਲੰਟੀਅਰਾਂ, ਸਪੋਟਰਾਂ, ਵੋਟਰਾਂ, ਬਜ਼ੁਰਗਾਂ, ਮਾਵਾਂ ਭੈਣਾਂ ਅਤੇ ਨੌਜਵਾਨ ਸਾਥੀਆਂ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਕਰਦਿਆਂ ਕਿਹਾ ਕਿ ਢੋਸ ਪਰਿਵਾਰ ਹਲਕਾ ਧਰਮਕੋਟ ਦਾ ਜ਼ਿੰਦਗੀ ਭਰ ਰੋਮ ਰੋਮ ਕਰਜ਼ਾਈ ਰਹੇਗਾ ਅਤੇ ਮੈਂ ਇਹ ਕਰਜ਼ਾ ਆਪਣੀ ਪੰਜ ਸਾਲਾਂ ਦੀ ਟਰਮ ਵਿਚ ਹਲਕੇ ਵਿਚੋਂ ਚਿੱਟੇ ਜਿਹਾ ਮਾਰੂ ਨਸ਼ਾ ਖ਼ਤਮ ਕਰਕੇ, ਹਲਕੇ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਉਚੇਰੀ ਸਿੱਖਿਆ ਵਾਲੀਆਂ ਵਿੱਦਿਅਕ ਸੰਸਥਾਵਾਂ ਬਣਵਾ ਕੇ, ਸਿਹਤ ਸਹੂਲਤਾਂ ਲਈ ਚੰਗੇ ਮਿਆਰੀ ਹਸਪਤਾਲ ਬਣਵਾ ਕੇ ਅਤੇ ਉਨਾਂ੍ਹ ਵਿੱਚ ਹਰ ਇੱਕ ਬਿਮਾਰੀ ਦੇ ਮਾਹਿਰ ਡਾਕਟਰ ਲਿਆ ਕੇ, ਹਲਕੇ ਵਿਚੋਂ ਬੇਰੁਜ਼ਗਾਰੀ ਦੂਰ ਕਰਨ ਲਈ ਵੱਡੀਆਂ ਇੰਡਸਟਰੀਆਂ ਲਗਵਾਉਣ ਸਮੇਤ ਸਮੁੱਚੇ ਹਲਕੇ ਨੂੰ ਬੁਨਿਆਦੀ ਸਹੂਲਤਾਂ ਨਾਲ ਲੈਸ ਕਰਕੇ ਲਾਹੁਣ ਦੀ ਕੋਸ਼ਸ਼ਿ ਕਰਾਂਗਾ। ਵਿਧਾਇਕ ਢੋਸ ਨੇ ਕਿਹਾ ਕਿ ਹਲਕੇ ਦੇ ਲੋਕਾਂ ਨੇ ਜੋ ਭਰੋਸਾ ਮੇਰੇ ਤੇ ਪ੍ਰਗਟਾਇਆ ਹੈ ਮੈਂ ਉਸ ਭਰੋਸੇ ਨੂੰ ਕਦੇ ਵੀ ਟੁੱਟਣ ਨਹੀਂ ਦੇਵਾਂਗਾ ਅਤੇ ਹਲਕਾ ਧਰਮਕੋਟ ਦਾ ਬਿਨਾਂ ਕਿਸੇ ਭੇਦਭਾਵ ਸਰਵਪੱਖੀ ਵਿਕਾਸ ਕਰਵਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡਾਂਗਾ। ਬਦਲਾਖੋਰੀ ਜਾਂ ਸਿਫ਼ਾਰਸ਼ੀ ਰਾਜਨੀਤੀ ਬਾਰੇ ਗੱਲ ਕਰਦਿਆਂ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਕਿਹਾ ਕਿ ਮੈਂ ਇਨਾਂ੍ਹ ਰਵਾਇਤੀ ਪਾਰਟੀਆਂ ਕਾਂਗਰਸ ਜਾਂ ਅਕਾਲੀ ਦਲ ਵਰਗੀ ਰਾਜਨੀਤੀ ਕਦੇ ਵੀ ਨਹੀਂ ਕਰਾਂਗਾ, ਮੇਰੇ ਘਰ ਦੇ ਦਰਵਾਜ਼ੇ ਹਲਕਾ ਧਰਮਕੋਟ ਦੇ ਹਰ ਬਸ਼ਿੰਦੇ ਲਈ 24 ਘੰਟੇ ਖੁੱਲ੍ਹੇ ਹਨ ਅਤੇ ਕੋਈ ਵੀ ਸੱਜਣ ਚਾਹੇ ਉਹ ਅਮੀਰ ਹੋਵੇ ਚਾਹੇ ਉਹ ਗ.ਰੀਬ ਹੋਵੇ ਮੈਨੂੰ ਆਪਣੇ ਕੰਮ ਲਈ ਬਿਨਾਂ ਿਝਜਕ ਸੱਦਾ ਮਿਲ ਸਕਦਾ ਹੈ। ਅੰਤ ਵਿੱਚ ਢੋਸ ਨੇ ਕਿਹਾ ਕਿ ਜੋ ਵਾਅਦੇ ਅਤੇ ਗਰੰਟੀਆਂ ਚੋਣਾਂ ਦੌਰਾਨ ਪੰਜਾਬ ਦੀ ਜਨਤਾ ਨਾਲ ਕੀਤੀਆਂ ਗਈਆਂ ਸਨ, ਉਹ ਸਭ ਵਾਅਦੇ ਅਤੇ ਗਾਰੰਟੀਆਂ ਨੂੰ ਭਗਵੰਤ ਸਿੰਘ ਮਾਨ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਤੁਰੰਤ ਪੂਰਾ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਜਾਵੇਗੀ।