ਕੈਬਨਿਟ ਮੰਤਰੀ ਸ੍ਰੀ ਗੁਰਪ੍ਰੀਤ ਸਿੰਘ ਕਾਂਗੜ 22 ਨਵੰਬਰ ਨੂੰ ਕਰਨਗੇ ਸੈਂਟਰਲ ਪਾਰਕ ਦਾ ਉਦਘਾਟਨ
ਮਾਨਸਾ,ਨਵੰਬਰ 2019- ( ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ )-
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੂਰਬ ਦੇ ਸ਼ੁੱਭ ਅਵਸਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਾਨਸਾ ਵਾਸੀਆਂ ਨੂੰ ਸੈਂਟਰਲ ਪਾਰਕ ਦਾ ਤੋਹਫਾ ਦਿੱਤਾ ਜਾ ਰਿਹਾ ਹੈ। ਕੈਬਨਿਟ ਮੰਤਰੀ ਮਾਲ, ਮੁੜ ਵਸੇਵਾਂ ਅਤੇ ਆਪਦਾ ਪ੍ਰਬੰਧਨ ਵਿਭਾਗ, ਪੰਜਾਬ ਸਰਕਾਰ ਸ੍ਰੀ ਗੁਰਪ੍ਰੀਤ ਸਿੰਘ ਕਾਂਗੜ ਦੁਆਰਾ 22 ਨਵੰਬਰ 2019 ਨੂੰ ਵਾਟਰ ਵਰਕਸ ਰੋਡ ਵਿਖੇ ਸਥਿਤ ਵਾਟਰ ਵਰਕਸ ਵਿਚ ਬਣੇ ਪਾਰਕ ਦਾ ਉਦਘਾਟਨ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਲ ਵੱਲੋਂ ਕਾਫ਼ੀ ਸਮੇਂ ਤੋਂ ਉਸਾਰੀ ਅਧੀਨ ਚੱਲ ਰਹੇ ਸੈਂਟਰਲ ਪਾਰਕ ਦੀ ਮਾਨਸਾ ਵਾਸੀਆਂ ਨੂੰ ਬੇਸਬਰੀ ਨਾਲ ਉਡੀਕ ਸੀ ਜੋ ਕਿ 22 ਨਵੰਬਰ ਨੂੰ ਜ਼ਿਲ੍ਹਾ ਵਾਸੀਆਂ ਦੇ ਸਪੁਰਦ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਰਿਆਵਲ ਭਰਪੂਰ ਇਸ ਪਾਰਕ ਨੂੰ ਲੋੜੀਂਦੀਆਂ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ ਜਿਸ ਵਿਚ ਸੈਰ ਅਤੇ ਜਾਗਿੰਗ ਪਾਰਕ, ਸਾਇਕਲਿਗੰ ਟਰੈਕ, ਰੰਗਦਾਰ ਫੁਹਾਰੇ, ਬੱਚਿਆਂ ਖੇਡ ਜ਼ੋਨ, ਓਪਨ ਜਿੰਮ, ਯੋਗਾ ਹੱਟ, ਓਪਨ ਏਅਰ ਥੀਏਟਰ, ਸਵਿਮਿੰਗ ਪੂਲ, ਰੇਨ ਡਾਂਸ ਪੂਲ, ਬਾਸਕਿਟਬਾਲ ਕੋਰਟ, ਬੈਡਮਿੰਟਨ ਕੋਰਟ, ਸੰਗੀਤਕ ਰੌਸ਼ਨੀਆਂ, ਲੋਕਾਂ ਲਈ ਬੈਂਚ ਅਤੇ ਹੋਰ ਸਹੂਲਤਾਂ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਮਾਨਸਾ ਵਾਸੀਆਂ ਨੂੰ ਇਕ ਅਜਿਹੀ ਸੈਰਗਾਹ ਦੀ ਜ਼ਰੂਰਤ ਸੀ ਜੋ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਸ ਜਰੂਰਤ ਨੂੰ ਮੁੱਖ ਰੱਖਦੇ ਹੋਏ ਇਸ ਪਾਰਕ ਦਾ ਨਿਰਮਾਣ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸੈਂਟਰਲ ਪਾਰਕ ਹੁਣ ਮਾਨਸਾ ਵਾਸੀਆਂ ਦੇ ਸਪੁਰਦ ਕਰ ਦਿੱਤਾ ਜਾਵੇਗਾ ਜਿਸ ਦੀ ਸੰਭਾਲ ਅਤੇ ਸੁੰਦਰਤਾ ਬਰਕਰਾਰ ਰੱਖਣ ਦੀ ਜਿੰਮੇਵਾਰੀ ਹੀ ਹੁਣ ਆਮ ਲੋਕਾਂ ਦੀ ਹੈ।