You are here

ਐੱਸਐੱਸਪੀ ਲੁਧਿਆਣਾ ਦਿਹਾਤੀ ਅਤੇ ਅਧਿਕਾਰੀਆਂ ਸਮੇਤ 70 ਦੇ ਲੱਗੀ ਕੋਰੋਨਾ ਵੈਕਸੀਨ

ਜਗਰਾਓਂ, ਫਰਵਰੀ 2021,(ਸਤਪਾਲ ਸਿੰਘ ਦੇਹਡ਼ਕਾ /ਮਨਜਿੰਦਰ ਗਿੱਲ)  

ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਪੁਲਿਸ ਅਧਿਕਾਰੀਆਂ ਸਮੇਤ ਫੋਰਸ ਦੇ ਕਰੋਨਾ ਵੈਕਸੀਨ ਲਗਾਉਣ ਦੀ ਮਹਿਮ ਦਾ ਅੱਜ ਆਗਾਜ਼ ਹੋਇਆ। ਐੱਸਐੱਸਪੀ ਚਰਨਜੀਤ ਸਿੰਘ ਸੋਹਲ ਨੇ ਖੁਦ ਦੇ ਕੋਰੋਨਾ ਵੈਕਸੀਨ ਲਗਵਾਉਂਦਿਆ ਇਸ ਮੁਹਿੰਮ ਦਾ ਉਦਘਾਟਨ ਕੀਤਾ। ਐੱਸਐੱਸਪੀ ਸੋਹਲ ਦੇ ਨਾਲ ਹੀ ਅੱਜ ਜ਼ਿਲ੍ਹੇ ਦੇ ਐੱਸਪੀ ਹਰਿੰਦਰ ਸਿੰਘ ਪਰਮਾਰ, ਐੱਸਪੀ ਰਾਜਵੀਰ ਸਿੰਘ, ਐੱਸਪੀ ਗੁਰਮੀਤ ਕੌਰ, ਡੀਐੱਸਪੀ ਡੀ ਰਜੇਸ਼ ਕੁਮਾਰ ਸਮੇਤ 70 ਪੁਲਿਸ ਮੁਲਾਜ਼ਮਾਂ ਨੇ ਅੱਜ ਕੋਰੋਨਾ ਵੈਕਸੀਨ ਲਗਵਾਈ। ਇਸ ਮੌਕੇ ਵੈਕਸੀਨ ਲਗਵਾਉਣ ਵਾਲਿਆਂ ਅਧਿਕਾਰੀਆਂ ਨੇ ਇਕੱਠਿਆਂ ਖੁਸੀ ਜ਼ਾਹਿਰ ਕਰਦਿਆ ਸਾਂਝੀ ਤਸਵੀਰ ਵੀ ਕਰਵਾਈ। ਐੱਸਐੱਸਪੀ ਸੋਹਲ ਨੇ ਕਿਹਾ ਕਿ ਜਿਲ੍ਹੇ ਦੀ ਪੁਲਿਸ ਨੇ ਕੋਰੋਨਾ ਮਹਾਮਾਰੀ ਤੋਂ ਲੈ ਕੇ ਮੌਜੂਦਾ ਕੋਰੋਨਾ ਦੇ ਸੰਕਟ ਵਿੱਚ ਵੀ ਅੱਗੇ ਹੋ ਕੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਦਿਆਂ ਅਮਨ ਸ਼ਾਂਤੀ ਬਹਾਲ ਰੱਖਣ ਅਤੇ ਮਾੜੇ ਅਨਸਰਾਂ ਖਿਲਾਫ ਕਾਰਵਾਈ ਕੀਤੀ। ਹੁਣ ਕਰੋਨਾ ਵੈਕਸੀਨ ਤੋਂ ਬਾਅਦ ਕੋਰੋਨਾ ਦਾ ਡਰ ਪੂਰੀ ਤਰਾਂ ਖਤਮ ਹੋਣ 'ਤੇ ਫੋਰਸ ਅੱਗੇ ਨਾਲੋ ਵੀ ਵੱਧ ਸੇਵਾਵਾਂ ਨਿਭਾਉਣ ਲਈ ਤਤਪਰ ਹੈ।

ਸ਼ੁੱਕਰਵਾਰ ਸਵੇਰੇ ਐੱਸਐੱਸਪੀ ਸੋਹਲ ਸਮੇਤ ਪੁਲਿਸ ਅਧਿਕਾਰੀ ਅਤੇ ਫੋਰਸ ਜਗਰਾਓਂ ਸਿਵਲ ਹਸਪਤਾਲ ਆਏ ਜਿਥੇ ਐੱਸਐੱਮਓ ਡਾ. ਪ੍ਰਦੀਪ ਮਹਿੰਦਰਾ, ਡਾ. ਸੰਗੀਨਾ ਗਰਗ ਦੀ ਅਗਵਾਈ ਵਿੱਚ ਡਾਕਟਰਾਂ ਅਤੇ ਸਟਾਫ ਦੀ ਟੀਮ ਨੇ ਕਰੋਨਾ ਵੈਕਸੀਨ ਲਗਾਈ। ਇਸ ਸਮੇਂ  ਕੋਰੋਨਾ ਵੈਕਸੀਨ ਲਗਵਾਉਣ ਵਾਲਿਆਂ ਨੂੰ ਅੱਧਾ ਘੰਟਾ ਟੀਮ ਦੀ ਦੇਖ ਰੇਖ ਵਿੱਚ ਰੱਖਿਆ ਗਿਆ। ਅੱਜ ਦੀ ਮੁਹਿੰਮ ਦੀ ਸਫਲਤਾ ਤੋਂ ਬਾਅਦ ਸਾਰੇ ਅਧਿਕਾਰੀਆਂ ਨੂੰ ਸਹੀ ਤੰਦਰੁਸਤ ਹੋਣ ਆਪਣੇ ਕੰਮਾਂ ਵੱਲ ਭੇਜ ਦਿੱਤਾ ਗਿਆ। ਡਾ. ਸੰਗੀਨਾ ਗਰਗ ਨੇ ਦੱਸਿਆ ਕਿ ਸੋਮਵਾਰ ਤਕ ਜਿਲ੍ਹੇ ਦੇ 900 ਪੁਲਿਸ ਮੁਲਾਜਮਾਂ ਨੂੰ ਕੋਰੋਨਾ ਵੈਕਸੀਨ ਲਗਵਾਉਣ ਦਾ ਟੀਚਾ ਰੱਖਿਆ ਗਿਆ ਜਿਸ ਨੂੰ ਸਮੇਂ ਦੇ ਅੰਦਰ ਮੁਕੰਮਲ ਕਰ ਲਿਆ ਜਾਵੇਗਾ।