ਜਗਰਾਉਂ, ਨਵੰਬਰ 2019-(ਇਕਬਾਲ ਸਿੰਘ ਸਿੱਧੂ)-
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਪਿੰਡ ਦੇਹੜਕਾ ਵਿਖੇ ਬਹੁਤ ਹੀ ਧੂਮਧਾਮ ਨਾਲ ਗੁਰਮਿਤ ਸਮਾਗਮ ਕੀਤੇ ਜਾ ਰਹੇ ਹਨ।ਚੇਅਰਮੈਨ ਸ: ਜਗਤਾਰ ਸਿੰਘ ਲਾਡੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਗੁਰਦਵਾਰਾ ਗੁਰੂ ਨਾਨਕ ਨਿਵਾਸ ਤੋਂ 9 ਨਵੰਬਰ ਦਿਨ ਸ਼ਨੀਵਾਰ ਨੂੰ ਨਗਰ ਕੀਰਤਨ ਜੋ ਪੜਾ ਦਰ ਹੁੰਦਾ ਹੋਇਆ ਨਗਰ ਪਰਕਰਮਾ ਕਰੇ ਕੇ ਗੁਰੂ ਨਾਨਕ ਨਿਵਾਸ ਪੜਾਅ ਵਿਖੇ ਪਹੁੰਚੇਗਾ।ਜਿਸ ਵਿਚ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ,ਮੌਜੂਦਾ ਮੁੱਖੀ ਸੰਤ ਬਾਬਾ ਘਾਲਾ ਸਿੰਘ ਜੀ ਨਾਨਕਸਰ ਕਲੇਰਾਂ ,ਸ਼੍ਰੋਮਣੀ ਸੇਵਾ ਰਤਨ-ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਆਕਲੀ 96 ਕਰੋੜੀ,ਮਹੰਤ ਚਮਕੌਰ ਸਿੰਘ ਸੇਵਾ ਪੰਥੀ ਪਟਿਆਲੇ ਵਾਲੇ,ਮੌਜੂਦਾ ਮੁੱਖੀ ਸੰਤ ਬਾਬਾ ਲੱਖਾਂ ਸਿੰਘ ਜੀ ਨਾਨਕਸਰ ਕਲੇਰਾਂ,ਭਾਈ ਬੱਗਾ ਸਿੰਘ ਜੀ ਨਾਨਕਸਰ ਕਲੇਰਾਂ,ਰਾਗੀ ਹਰਜਿੰਦਰ ਸਿੰਘ ਰਸੂਲਪੁਰ ,ਰਾਗੀ ਮਨਵੀਰ ਸਿੰਘ,ਬਾਬਾ ਮੋਹਨ ਸਿੰਘ ਜੀ ਜੰਡ ਸਾਹਿਬ,ਬਾਬਾ ਬਲਦੇਵ ਸਿੰਘ ਜਲਾਲ,ਇੰਟਰਨੈਸ਼ਨਲ ਕਰਤਾਰ ਸਿੰਘ ਗਤਕਾ ਅਖਾੜਾ ਭਿੰਡਰਕਲਾਂ,ਗੋਲਡ ਮੈਡਲਿਸਟ ਗਿਆਨੀ ਭਗਵੰਤ ਭਗਵਾਨ ਸਿੰਘ ਸੂਰਵਿੰਡ ,ਗੋਲਡ ਮੈਡਲਿਸਟ ਬੀਬੀ ਰਣਵੀਰ ਕੌਰ ਖਾਲਸਾ,ਗੋਲਡ ਮੈਡਲਿਸਟ ਗਿਆਨੀ ਗੁਰਇੰਦਰ ਪਾਲ ਸਿੰਘ ਬੈਂਕਾ ਆਦਿ ਵਲੋਂ ਹਾਜਰੀਆਂ ਭਰਿਆ ਜਾਣਗੀਆਂ।10 ਨਵੰਬਰ ਨੂੰ ਸ਼੍ਰੀ ਅਖੰਡ ਪਾਠ ਪ੍ਰਾਰੰਭ ਹੋਣਗੇ ਅਤੇ 12 ਤਰੀਕ ਨੂੰ ਭੋਗ ਪੈਣਗੇ ਭੋਗ ਉਪਰੰਤ ਕੀਰਤਨ ਦਰਬਾਰ ਹੋਵੇਗਾ।ਗੁਰੂ ਨਾਨਕ ਸਮਾਜ ਸੇਵਾ ਸੰਸਥਾ,ਸਮੂਹ ਸੰਗਤਾਂ ਅਤੇ ਗਰਾਮ ਪੰਚਾਇਤ ਵੱਲੋਂ ਸਮੂਹ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕੇ ਇਸ ਮੌਕੇ ਵੱਧ ਤੋ ਵੱਧ ਪਹੁੰਚੋ ਕੇ ਵਡਭਾਗੇ ਬਣਾਓ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ।