ਹਠੂਰ,8 ਮਾਰਚ-(ਕੌਸ਼ਲ ਮੱਲ੍ਹਾ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਮੀਰੀ ਪੀਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੁੱਸਾ ਦੀ ਪ੍ਰਬੰਧਕੀ ਕਮੇਟੀ ਦੀ ਅਗਵਾਈ ਹੇਠ ਔਰਤ ਦਿਵਸ ਮਨਾਇਆ ਗਿਆ।ਇਸ ਮੌਕੇ ਸਕੂਲੀ ਵਿਿਦਆਰਥਣਾ ਨੇ ਔਰਤ ਦਿਵਸ ਨਾਲ ਸਬੰਧਤ ਵੱਖ-ਵੱਖ ਤਰ੍ਹਾ ਦੇ ਮਾਟੋ ਬਣਾਏ ਹੋਏ ਸਨ ਅਤੇ ਵਿਿਦਆਰਥਣਾ ਨੇ ਔਰਤ ਦਿਵਸ ਨੂੰ ਸਮਰਪਿਤ ਕਵਿਤਾਵਾ ਅਤੇ ਗੀਤ ਪੇਸ ਕੀਤੇ।ਇਸ ਮੌਕੇ ਫਿਿਜਕਲ ਲੈਕਚਾਰਰ ਸਰਬਜੋਤ ਕੌਰ ਨੇ ਲੰਿਗਕ ਭੇਦਭਾਵ ਨੂੰ ਸਮਾਜ ਲਈ ਵੱਡਾ ਖਤਰਾ ਦੱਸਦਿਆ ਅੋਰਤਾ ਨੂੰ ਆਤਮ ਵਿਸਵਾਸ ਨਾਲ ਅੱਗੇ ਵੱਧਣ ਲਈ ਪ੍ਰੇਰਤ ਕੀਤਾ।ਇਸ ਮੌਕੇ ਵਾਇਸ ਪਿੰ੍ਰਸੀਪਲ ਕਸ਼ਮੀਰ ਸਿੰਘ ਨੇ ਅਜੋਕੇ ਸਮੇਂ ਵਿਚ ਔਰਤਾ ਦੇ ਹਰ ਖੇਤਰ ਵਿਚ ਵੱਡੀਆ ਮੱਲਾ ਮਾਰਨ ਦੀਆ ਵੱਖ-ਵੱਖ ਉਦਾਹਰਨਾ ਪੇਸ ਕੀਤੀਆ ਅਤੇ ਕਿਹਾ ਕਿ ਅੱਜ ਔਰਤਾ ਮਰਦਾ ਨਾਲੋ ਹਰ ਖੇਤਰ ਵਿਚ ਅੱਗੇ ਵਧ ਰਹੀਆ ਹਨ ਉਨ੍ਹਾ ਕਿਹਾ ਕਿ ਅੱਜ ਜੋ ਸਾਡਾ ਦੇਸ ਤਰੱਕੀ ਕਰ ਰਿਹਾ ਹੈ ਇਸ ਤਰੱਕੀ ਵਿਚ ਔਰਤ ਵਰਗ ਦਾ ਇੱਕ ਵਿਸ਼ੇਸ ਯੋਗਦਾਨ ਹੈ।ਇਸ ਮੌਕੇ ਉਨ੍ਹਾ ਕਲਪਨਾ ਚਾਵਲਾ,ਸਾਨੀਆ ਮਿਰਜਾ ਅਤੇ ਖੇਡਾ ਵਿਚ ਵੱਡੀਆ ਮੱਲਾ ਮਾਰਨ ਵਾਲੀਆ ਅੋਰਤਾ ਨੂੰ ਆਪਣਾ ਮਾਰਗ ਮੰਨਣ ਦੀ ਅਪੀਲ ਕੀਤੀ।ਅੰਤ ਵਿਚ ਸਕੂਲ ਦੇ ਪ੍ਰਿੰਸੀਪਲ ਪਰਮਜੀਤ ਕੌਰ ਮੱਲ੍ਹਾ ਨੇ ਕਿਹਾ ਕਿ ਸਮਾਜ ਵਿਚ ਪੁਰਸ ਅਤੇ ਔਰਤ ਦਾ ਰੋਲ ਦੋ ਪਹੀਆ ਵਾਹਨਾ ਵਰਗਾ ਹੈ ਜਿਸ ਕਰਕੇ ਦੋਵਾ ਵਿੱਚ ਸੰਤੁਲਨ ਹੋਣਾ ਅਤਿ ਜਰੂਰੀ ਹੈ।ਉਨ੍ਹਾ ਪੁਰਸ ਪ੍ਰਧਾਨ ਸਮਾਜ ਵਿਚ ਹੋ ਰਹੀਆ ਔਰਤ ਵਿਰੋਧੀ ਗੱਤੀਵਿਧੀਆ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਅਤੇ ਵਿਿਦਆਰਥੀਆ ਨੂੰ ਅਸਾਰੂ ਸੋਚ ਅਪਣਾਉਣ ਲਈ ਪੇ੍ਰਰਿਤ ਕੀਤਾ।ਇਸ ਮੌਕੇ ਸੰਸਥਾ ਦੇ ਚੇਅਰਪਰਸਨ ਸੁਖਦੀਪ ਕੌਰ ਯੂ ਐਸ ਏ ਨੇ ਕਿਹਾ ਕਿ ਅਜਿਹੇ ਸਮਾਗਮ ਕਰਵਾਉਣੇ ਅੱਜ ਸਮੇਂ ਦੀ ਮੁੱਖ ਲੋੜ ਹਨ।ਇਸ ਮੌਕੇ ਉਨ੍ਹਾ ਨਾਲ ਵਾਇਸ ਪਿੰ੍ਰਸੀਪਲ ਕਸ਼ਮੀਰ ਸਿੰਘ,ਚੇਅਰਮੈਨ ਡਾ:ਚਮਕੌਰ ਸਿੰਘ, ਭਾਈ ਨਿਰਮਲ ਸਿੰਘ ਖਾਲਸਾ ਮੀਨੀਆ,ਹਰਪਾਲ ਸਿੰਘ ਮੱਲ੍ਹਾ,ਧਾਰਮਿਕ ਅਧਿਆਪਕ ਇੰਦਰਜੀਤ ਸਿੰਘ ਰਾਮਾ,ਹਰਦੀਪ ਸਿੰਘ ਸਿੱਧੂ,ਗੁਰਪ੍ਰੀਤ ਸਿੰਘ ਅਤੇ ਸਕੂਲ ਦਾ ਸਟਾਫ ਹਾਜ਼ਰ ਸੀ।
ਫੋਟੋ ਕੈਪਸਨ:- ਵਾਇਸ ਪਿੰ੍ਰਸੀਪਲ ਕਸ਼ਮੀਰ ਸਿੰਘ ਵਿਿਦਆਰਥਣਾ ਨੂੰ ਸੰਬੋਧਨ ਕਰਦੇ ਹੋਏ