You are here

ਮਾਲਵੇ ਦਾ ਪ੍ਰਸਿੱਧ ਰੋਸ਼ਨੀ ਮੇਲਾ ਸ਼ੁਰੂ  

ਜਗਰਾਉ 24 ਫਰਵਰੀ (ਅਮਿਤ ਖੰਨਾ) ਮਾਲਵੇ ਦਾ ਪ੍ਰਸਿੱਧ ਰੋਸ਼ਨੀ ਮੇਲਾ ਦਰਗਾਹ ਹਜ਼ਰਤ ਬਾਬਾ ਮੋਹਕਮ ਦੀਨ ਵਲੀ ਅੱਲ੍ਹਾ ਦੀ ਦਰਗਾਹ ਕਮਲ ਚੋਂ ਤੋਂ ਇਲਾਵਾ ਮਾਈ ਜਿਨ੍ਹਾਂ ਦੀ ਦਰਗਾਹ ਤੇ ਪਿੰਡ ਪੌਣਾਂ ਦੀ ਦਰਗਾਹ ਵਿਖੇ ਸ਼ੁਰੂ ਹੋ ਚੁੱਕਾ ਹੈ  ਅੱਜ ਮੇਲੇ ਦੇ ਪਹਿਲੇ ਦਿਨ ਗੱਦੀ ਨਸ਼ੀਨ ਸੂਫ਼ੀ ਨੂਰਦੀ ਨਕਸ਼ਬੰਦੀ ਵੱਲੋਂ ਅਤੇ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰਪਾਲ ਰਾਣਾ  ਕਾਂਗਰਸੀ ਉਮੀਦਵਾਰ ਜਗਤਾਰ ਸਿੰਘ ਜੱਗਾ  ਕੌਂਸਲਰ ਰਵਿੰਦਰਪਾਲ ਰਾਜੂ ਕਾਮਰੇਡ  ਕੌਂਸਲਰ ਹਿਮਾਂਸ਼ੂ ਮਲਕ  ਸਮਾਜ ਸੇਵੀ ਕਾਂਗਰਸੀ ਆਗੂ ਰੋਹਿਤ ਗੋਇਲ ਕੌਂਸਲਰ ਬੌਬੀ ਕਪੂਰ, ਵੱਲੋਂ ਦਰਗਾਹ ਤੇ ਚਾਦਰ ਚੜ੍ਹਾਉਣ ਦੀ ਰਸਮ ਅਤੇ ਝੰਡੇ ਦੀ ਰਸਮ ਅਦਾ ਕੀਤੀ ਗਈ ਤੇ ਮੇਲੇ ਦੇ ਪਹਿਲੇ ਦਿਨ ਹਜ਼ਾਰਾਂ ਦੀ ਤਦਾਦ ਚ ਸੰਗਤਾਂ ਨੇ ਦਰਗਾਹ ਤੇ ਨਤਮਸਤਕ ਹੋਣ ਆਈਆਂ ਤੇ ਰੋਸ਼ਨੀ ਦਾ ਮੇਲਾ ਪੀਰਾਂ ਪੈਗੰਬਰਾਂ ਗੁਰੂਆਂ ਰਿਸ਼ੀਆਂ ਮੁਨੀਆਂ  ਦੀ ਧਰਤੀ ਪੰਜਾਬ ਤੇ ਪੰਜਾਬੀ ਸੱਭਿਆਚਾਰਕ ਚ ਵਿਸ਼ੇਸ਼ ਸਥਾਨ ਰੱਖਦਾ ਹੈ ਬਾਬਾ ਮੋਹਕਮ ਦੀਨ ਦੇ ਰੋਜ਼ੇ ਮੌਕੇ ਲੱਗਣ ਵਾਲੇ ਰੋਸ਼ਨੀ ਦੇ ਤਿੰਨ ਦਿਨਾ ਮੇਲੇ ਦੌਰਾਨ ਪੂਰੀ ਗਹਿਮਾ ਗਹਿਮੀ ਰਹਿੰਦੀ ਅਤੇ ਸ਼ਰਧਾਲੂ ਦਰਗਾਹ ਤੇ ਲੂਣ ਤੇਲ ਝਾੜੂੂ ਅਤੇ ਪਤਾਸਿਆਂ ਦਾ ਪ੍ਰਸ਼ਾਦ ਚੜ੍ਹਾਇਆ ਜਾਂਦਾ ਹੈ  ਇਨ੍ਹਾਂ ਸ਼ਰਧਾਲੂਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ  ਉਹ ਢੋਲ ਦੇ ਨਾਲ ਮੱਥਾ ਟੇਕਣ ਆਉਂਦੇ ਹਨ ਰੋਸ਼ਨੀ ਮੇਲੇ ਦੌਰਾਨ ਮੱਥਾ ਟੇਕਣ ਉਪਰੰਤ ਸਰਕਸ ਝੂਲੇ ਜਾਦੂਗਰ ਮੌਤ ਦੇ ਖੂਹ ਅਤੇ ਹੋਰ ਪੁਰਾਤਨ ਚੀਜ਼ਾਂ ਦਾ ਆਨੰਦ ਮਾਣਦੇ ਹਨ ਉੱਥੇ ਹੀ ਰੋਸ਼ਨੀ ਮੇਲੇ ਦੌਰਾਨ ਪੁਰਾਤਨ ਕੁਸ਼ਤੀਆਂ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਹਨ  ਦਰਗਾਹ ਬਾਬਾ ਹਜ਼ਰਤ ਮੋਹਕਮਦੀਨ ਵਲੀ ਅੱਲ੍ਹਾ ਦੇ ਗੱਦੀ ਨਸ਼ੀਨ ਨੂਰਦੀਨ ਅਤੇ ਸਪੁਰਦਦਾਰੀ ਫਜ਼ਲਦੀਨ ਨੇ ਸੰਗਤਾਂ ਨੂੰ ਜੀ ਆਇਆਂ ਆਖਿਆ ਕਿਹਾ ਕਿ ਮੇਲੇ ਦੇ ਵਿੱਚ ਆਉਣ ਵਾਲੀਆਂ ਸੰਗਤਾਂ ਲਈ ਰਹਿਣ ਅਤੇ ਲੰਗਰ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਹੈ