-ਕੈਪਟਨ ਸਰਕਾਰ ਨੇ ਲੋਕਾ ਨਾਲ ਕੋਈ ਵੀ ਵਾਅਦਾ ਪੂਰਾ ਨਹੀ ਕੀਤਾ-
ਨਿਹਾਲ ਸਿੰਘ ਵਾਲਾ 21 ਜੂਨ (ਨਛੱਤਰ ਸੰਧੂ)ਬਿਜਲੀ ਦੇ ਰੇਟਾ ਵਿੱਚ ਵਾਧਾ ਕਰਕੇ ਪੰਜਾਬ ਦੀ ਕੈਪਟਨ ਸਰਕਾਰ ਨੇ ਤਾਨਾਸਾਹੀ ਦਾ ਵੱਡਾ ਸਬੂਤ ਦਿੱਤਾ ਹੈ।ਇਨ੍ਹਾ ਸਬਦਾ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਭੁਪਿੰਦਰ ਸਿੰਘ ਸਾਹੋਕੇ,ਮੋਗਾ ਯੂਥ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਜਗਦੀਪ ਸਿੰਘ ਗੱਟਰਾ ਨਿਹਾਲ ਸਿੰਘ ਵਾਲਾ ਅਤੇ ਐਸ਼ਸੀ ਵਿੰਗ ਸਰਕਲ ਬੱਧਨੀ ਕਲਾਂ ਦੇ ਪ੍ਰਧਾਂਨ ਗੁਰਬਖਸ ਸਿੰਘ ਰਣੀਆ ਨੇ ਅੱਜ ਇਕ ਸਾਝੇ ਪ੍ਰੈਸ ਬਿਆਨ ਰਾਹੀ ਕੀਤਾ।ਉਨ੍ਹਾ ਕਿਹਾ ਕਿ ਕੈਪਟਨ ਸਰਕਾਰ ਵੱਲੋ ਪੰਜਾਬ ਵਿੱਚ ਪਹਿਲਾ ਹੀ ਬਿਜਲੀ ਮਹਿੰਗੇ ਰੇਟਾ ਉੱਪਰ ਦਿੱਤੀ ਜਾ ਰਹੀ ਹੈ,ਜਦਕਿ ਗੁਆਢੀ ਸੂਬਿਆ ਵਿੱਚ ਬਿਜਲੀ ਦੇ ਰੇਟ ਪੰਜਾਬ ਨਾਲੋ ਕਿਤੇ ਘੱਟ ਹਨ।ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਬਿਜਲੀ ਦੇ ਬਿੱਲਾ ਵਿੱਚ ਭਾਰੀ ਲੁੱਟ ਕਰ ਰਹੀ ਹੈ,ਹੁਣ ਮਹਿੰਗਾਈ ਦੇ ਇਸ ਦੌਰ ਵਿੱਚ ਬਿਜਲੀ ਦੇ ਰੇਟ ਵਧਾਂ ਕੇ ਲੋਕਾ ਨੂੰ ਹੁਣ "ਲੋਹੇ ਦੇ ਚਨੇ ਚਬਾਉਣ" ਲਈ ਮਜਬੂਰ ਕਰ ਦਿੱਤਾ ਹੈ ਅਤੇ ਇਸ ਨਾਲ ਹਰ ਵਰਗ ਬੁਰ੍ਹੀ ਤਰਾਂ ਨਾਲ ਪ੍ਰਭਾਵਿਤ ਹੋਇਆ ਹੈ।ਅਖੀਰ ਵਿੱਚ ਉਕਤ ਆਗੂਆ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋ ਵਿਧਾਨ ਸਭਾ ਦੀਆ ਚੋਣਾ ਦੌਰਾਨ ਕੀਤੇ ਵਾਅਦੇ ਹਾਲੇ ਤੱਕ ਪੂਰੇ ਨਹੀ ਕੀਤੇ ਗਏ,ਜਿੰਨ੍ਹਾ ਦਾ ਖਮਿਆਜਾ ਕੈਪਟਨ ਸਰਕਾਰ ਨੂੰ ਸਾਲ 2022 ਵਿੱਚ ਭੁਗਤਨਾ ਪਵੇਗਾ।ਇਸ ਸਮੇ ਉਨ੍ਹਾ ਨਾਲ ਪ੍ਰਧਾਨ ਜਰਨੈਲ ਸਿੰਘ,ਸਤਵੰਤ ਸਿੰਘ ਸੱਤਾ ਮੀਨੀਆ ਆਦਿ ਵੀ ਹਾਜਰ ਸਨ।