ਹਲਕਾ ਦਾਖਾ ਹੀ ਮੇਰਾ ਪਰਿਵਾਰ ਤੇ ਮੇਰੀ ਕਰਮਭੂਮੀ ਹੈ — ਕੈਪਟਨ ਸੰਧੂ
ਮੁੱਲਾਂਪੁਰ ਦਾਖਾ 15 ਫਰਵਰੀ (ਸਤਵਿੰਦਰ ਸਿੰਘ ਗਿੱਲ ) 20 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਹਲਕਾ ਦਾਖਾ ਤੋਂ ਕੈਪਟਨ ਸੰਦੀਪ ਸਿੰਘ ਸੰਧੂ ਦੀ ਚੋਣ ਮੁਹਿੰਮ ਨੂੰ ਉਦੋਂ ਹੋਰ ਬਲ ਮਿਲਿਆ ਜਦ ਸਥਾਨਕ ਕਸਬੇ ਦੇ ਵਾਰਡ ਨੰਬਰ 08 ਦੇ ਵਸਨੀਕਾਂ ਨੇ ਹੱਥ ਖੜ੍ਹੇ ਕਰਕੇ ਕੈਪਟਨ ਸੰਧੂ ਨੂੰ ਵਿਕਾਸ ਦੇ ਬਦਲੇ ਵੋਟ ਦੇਣ ਦੇ ਜੈਕਾਰਿਆਂ ਨਾਲ ਸਵਾਗਤ ਕਰਦਿਆਂ ਜਿੱਤ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ।
ਇਸ ਮੌਕੇ ਕੈਪਟਨ ਸੰਧੂ ਨੇ ਕਿਹਾ ਕਿ ਵਿਰੋਧੀਆਂ ਨੇ ਉਸਦੇ ਖਿਲਾਫ ਕਾਫੀ ਕੂੜ ਪ੍ਰਚਾਰ ਕੀਤਾ ਹੈ ਤੇ ਕਰ ਰਹੇ ਹਨ, ਪਰ ਉਹ ਦੱਸਣਾ ਚਾਹੁੰਦੇ ਹਨ ਕਿ ਉਸਦਾ ਹਲਕਾ ਦਾਖਾ ਹੀ ਪਰਿਵਾਰ ਹੈ ਤੇ ਇਹੀ ਮੇਰੀ ਕਰਮਭੂਮੀ ਹੈ, ਇਸ ਲਈ 60 ਕਰੋੜ ਤੋਂ ਵਧੇਰੇ ਵਿਕਾਸ ਕਾਰਜ ਸ਼ਹਿਰ ਅੰਦਰ ਕਰਵਾਏ ਹਨ। ਇਸ ਮੌਕੇ ਪ੍ਰੋ. ਹਰਜੀਤ ਸਿੰਘ ਕੈਪਟਨ ਸੰਦੀਪ ਸਿੰਘ ਸੰਧੂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇੱਥੇ ਤਾਂ ਲੋਕ ਜਿੱਤ ਕੇ ਨਹੀਂ ਲੱਭਦੇ ਪਰ ਕੈਪਟਨ ਸੰਧੂ ਇੱਕ ਅਜਿਹਾ ਇਨਸਾਨ ਹੈ ਜੋ ਹਾਰ ਕੇ ਵੀ ਲੋਕਾਂ ਦੇ ਦੁੱਖ-ਸੁਖ ਵਿੱਚ ਵਿਚਰ ਰਿਹਾ ਹੈ। ਇਸ ਮੌਕੇ ਇੱਕ ਬਜੁਰਗ ਮਾਤਾ ਨੇ ਕਿਹਾ ਕਿ ਉਹ 13 ਸਾਲ ਤੱਕ ਆਪਣੇ ਘਰੋਂ ਆਪਣੀ ਗਲੀ ਵਿੱਚ ਨਹੀਂ ਸੀ ਆਈ, ਕਿਉਂਕਿ ਰਾਹ ਕੱਚਾ ਸੀ ਉਸਨੂੰ ਡਰ ਸੀ ਕਿ ਕਿਤੇ ਉਹ ਡਿੱਗ ਨਾ ਪਵੇ। ਪਰ ਜਾਵਾਂ ਸਦਕੇ ਮੈਂ ਆਪਣੇ ਪੁੱਤ ਕੈਪਟਨ ਸੰਧੂ ਤੋਂ ਜਿਸਨੇ ਗਲੀ ਨੂੰ ਪੱਕਾ ਬਣਾ ਦਿੱਤਾ ਤੇ ਉਹ ਗਲੀ ਵਿੱਚ ਆਉਣ - ਜਾਣ ਲੱੱਗ ਪਈ।
ਇਸ ਮੌਕੇ ਮਾਰਕਫੈੱਡ ਡਾਇਰੈਕਟਰ ਕਰਨੈਲ ਸਿੰਘ ਗਿੱਲ, ਨਗਰ ਕੌਂਸਲ ਪ੍ਰਧਾਨ ਤੇਲੂ ਰਾਮ ਬਾਂਸਲ, ਵਾਇਸ ਪ੍ਰਧਾਨ ਕਰਨਵੀਰ ਸਿੰਘ ਸੇਖੋਂ, ਕੌਂਸਲਰ ਜਬਰਜੰਗ ਸਿੰਘ ਸੇਖੋਂ, ਕੌਂਸਲਰ ਬਲਵੀਰ ਚੰਦ, ਯੂਥ ਕਾਂਗਰਸੀ ਆਗੂ ਅਨਿਲ ਜੈਨ, ਗੁਰਜੀਤ ਸਿੰਘ ਟਿਵਾਣਾ, ਰਾਜ ਕੁਮਾਰ, ਤਰਸੇਮ ਜੇਠੀ, ਸਾਬਕਾ ਸਰਪੰਚ ਪ੍ਰੀਤਮ ਸਿੰਘ, ਹਨੀ ਉੱਪਲ, ਸ਼ਿੰਦਰਪਾਲ ਸਿੰਘ, ਬਿੱਲਾ ਚੱਕੀ ਵਾਲੇ, ਪਿ੍ਰੰਸ, ਡਾ. ਸੁਖਵੀਰ ਸਿੰਘ ਸੁੱਖੀ, ਦੀਪਕ ਜੇਠੀ, ਨਾਣਾ, ਸਿੱਪੀ, ਕਿ੍ਰਸ਼ਨਾ ਪਿਆਰੀ, ਜਸਵੀਰ ਕੌਰ ਸੱਗੂ, ਕਾਂਤਾ ਰਾਣੀ, ਲੱਖੀ ਰਾਮ, ਸੁੱਖਾ ਬਾਸੀਆਂ ਸਮੇਤ ਹੋਰ ਵੀ ਵਾਰਡ ਵਾਸੀ ਆਦਿ ਹਾਜਰ ਸਨ।