ਜਦੋਂ ਕੈਪਟਨ ਸੰਧੂ ਟਰੈਕਟਰ ਚਲਾ ਕੇ ਭੂੰਦੜੀ ਪੁੱਜੇ
ਮੁੱਲਾਂਪੁਰ ਦਾਖਾ/ਸਵੱਦੀ ਕਲਾਂ,15 ਫਰਬਰੀ(ਸਤਵਿੰਦਰ ਸਿੰਘ ਗਿੱਲ )ਬੇਟ ਇਲਾਕੇ ਦੀ ਮਿੰਨੀ ਰਾਜਧਾਨੀ ਵਜੋਂ ਜਾਣੇ ਜਾਂਦੇ ਕਸਬਾ ਭੂੰਦੜੀ ਵਿਖੇ ਕਾਗਰਸੀਆ ਵਿੱਚ ਉਸ ਵੇਲੇ ਖੁਸ਼ੀ ਦਾ ਮਾਹੌਲ ਦਿਖਾਈ ਦਿੱਤਾ ਜਦੋ ਕਾਗਰਸ ਪਾਰਟੀ ਦੇ ਚੋਣ ਜਲਸੇ ਤੇ ਪੁੱਜਣ ਤੋਂ ਪਹਿਲਾਂ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਖੁਦ ਟਰੈਕਟਰ ਚਲਾ ਕੇ ਪਿੰਡ ਆਲੀਵਾਲ ਤੋ ਭੂੰਦੜੀ ਪੁੱਜੇ। ਉਹਨਾ ਨਾਲ ਜਿੱਥੇ ਮੋਟਸਾਈਕਲਾਂ ਦਾ ਵੱਡਾ ਕਾਫ਼ਲਾ ਸੀ ਉਥੇ ਨਾਲ ਵੱਡੀ ਗਿਣਤੀ ਟਰੈਕਟਰ ਵੀ ਸਨ। ਟਰੈਕਟਰਾਂ ਤੇ ਵੱਜ ਰਹੇ ਗੀਤ ਵੀ ਇਹੋ ਸੁਣਾਈ ਦੇ ਰਹੇ ਸਨ ਕਿ "ਦਾਖਾ ਐ ਪਰਿਵਾਰ ਬਾਈ ਸੰਦੀਪ ਸੰਧੂ ਦਾ,।ਕਰੀਬ 3 ਵਜੇ ਸ਼ਾਮ ਨੂੰ ਕਸਬਾ ਭੂੰਦੜੀ ਚ ਕੈਪਟਨ ਸੰਧੂ ਵੱਡੇ ਕਾਫਲੇ ਨਾਲ ਪੁੱਜੇ। ਸਟੇਜ ਤੇ ਸੰਬੋਧਨ ਕਰਦਿਆਂ ਉਹਨਾ ਕਿਹਾ ਕਿ ਵਿਰੋਧੀ ਉਮੀਦਵਾਰ ਮੈਨੂੰ ਕਮਜੋਰ ਨਾ ਸਮਝੇ। ਉਹਨਾ ਕਿਹਾ ਕਿ ਜੌ ਨਜਾਇਜ ਅਤੇ ਝੂਠੇ ਪਰਚੇ ਮੇਰੇ ਵਿਰੋਧੀ ਨੇ ਲੋਕਾਂ ਤੇ ਕਰਵਾਏ ਸਨ ਉਹ ਅਸੀ ਨਹੀਂ ਕਰਨਾ ਚਾਹੁੰਦੇ, ਪਰ ਅਸੀਂ ਚੁੱਪ ਹਾ ਪਰ ਕਮਜੋਰ ਨਹੀਂ। ਸੰਧੂ ਨੇ ਕਿਹਾ ਕਿ ਮੇਰੇ ਹੱਕ ਵਿੱਚ ਪੋਲ ਕੀਤੀ ਵੋਟ ਵੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਵਿੱਚ ਸਹਾਈ ਹੋਵੇਗੀ। ਉਹਨਾ ਦਸਿਆ ਕਿ ਬਜ਼ੁਰਗ ਬੀਬੀਆਂ ਨੂੰ ਤਾਂ ਐਨਕ ਦੀ ਜਰੂਰਤ ਵੀ ਨਹੀਂ ਪਵੇਗੀ ਕਿਊਕਿ ਮਸ਼ੀਨ ਤੇ ਸਭ ਤੋਂ ਪਹਿਲਾਂ ਚੋਣ ਨਿਸ਼ਾਨ ਅਪਣਾ ਹੀ ਹੈ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਮਨਜੀਤ ਸਿੰਘ ਭਰੋਵਾਲ,ਚੇਅਰਮੈਨ ਲਖਵਿੰਦਰ ਸਿੰਘ ਘਮਨੇਵਾਲ,ਡਾਇਰੇਕਟਰ ਗੁਰਜੀਤ ਸਿੰਘ ਮੰਤਰੀ,ਬਲਾਕ ਸੰਮਤੀ ਮੈਂਬਰ ਗੁਰਮੀਤ ਸਿੰਘ,ਸਰਪੰਚ ਹਰਪ੍ਰੀਤ ਸਿੰਘ ਬੱਬੀ,ਹਰਪ੍ਰੀਤ ਸਿੰਘ ,ਸਾਬਕਾ ਸਰਪੰਚ ਜਗਤਾਰ ਸਿੰਘ ਬੀਰਮੀ,ਦਰਸ਼ਨ ਸਿੰਘ ਬੀਰਮੀ,ਬਾਬਾ ਸੁੱਚਾ ਸਿੰਘ,ਕੁਲਦੀਪ ਸਿੰਘ ਧਾਲੀਵਾਲ,ਮੇਵਾ ਅਨਜਾਣ,ਸਾਬਕਾ ਸਰਪੰਚ ਸੁਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਪੁੱਜੇ ਸਨ।