You are here

ਪਿੰਡ ਮੱਲੇਆਣਾ ਵਿਖੇ ਡਾ ਸਾਹਿਬ ਸਿੰਘ ਨਾਟਕਕਾਰ ਜੀ ਦਾ ਨਾਟਕ ਸੰਮਾਂ ਵਾਲੀ ਡਾਂਗ ਕਰਵਾਇਆ ਗਿਆ

ਨਿਹਾਲ ਸਿੰਘ ਵਾਲਾ, 14 ਫਰਵਰੀ( ਬਲਬੀਰ ਸਿੰਘ ਬਾਠ ) ਅੱਜ 14 ਤਰੀਕ ਦਿਨ ਸੋਮਵਾਰ ਨੂੰ ਪਿੰਡ ਮੱਲੇਆਣਾ ਵਿਖੇ ਡਾ ਸਾਹਿਬ ਸਿੰਘ ਨਾਟਕਕਾਰ ਜੀ ਦਾ ਨਾਟਕ ਸੰਮਾਂ ਵਾਲੀ ਡਾਂਗ ਕਰਵਾਇਆ ਗਿਆ ਹੈ ।ਇਸ ਨਾਟਕ ਵਿਚ ਡਾ ਸਾਹਿਬ ਸਿੰਘ ਜੀ ਨੇ ਦੱਸਿਆ ਕਿ ਕਿਸ ਤਰ੍ਹਾਂ ਕਾਰਪੋਰੇਟ ਘਰਾਣੇ ਤੇ ਸਰਕਾਰਾਂ ਦੀ ਮਿਲੀਭੁਗਤ ਨਾਲ ਕਿਸਾਨਾਂ ਨੂੰ ਲੁੱਟਿਆ ਜਾਂਦਾ ਹੈ ਤੇ ਕਿਸ ਤਰ੍ਹਾਂ ਕਿਸਾਨਾਂ ਦੀਆਂ ਫ਼ਸਲਾਂ ਦੇ ਬਣਦੇ ਭਾਅ ਨਹੀਂ ਦਿੱਤੇ ਜਾਂਦੇ ਤੇ ਕਿਸ ਤਰ੍ਹਾਂ ਸਰਕਾਰਾਂ ਨੇ ਹਰੇ ਇਨਕਲਾਬ ਦੇ ਨਾਂ ਤੇ ਕੀਟਨਾਸ਼ਕ ਦਵਾਈਆਂ ਤੇ ਇਸ ਧਰਤੀ ਨੂੰ ਲਵਾ ਦਿੱਤਾ ਹੈ ।ਉਨ੍ਹਾਂ ਨੇ ਇਸ ਨਾਟਕ ਵਿਚ ਇਹ ਸਮਝਾਇਆ ਕਿ ਕਿਵੇਂ ਪੁਰਾਣੇ ਸਮਿਆਂ ਵਿਚ ਅਸੀਂ ਇਕ ਜਾਂ ਦੋ ਹੀ ਫ਼ਸਲਾਂ ਬੀਜਦੇ  ਸੀ ਤੇ ਕਿਸ ਤਰ੍ਹਾਂ ਅਸੀਂ ਵੱਧ ਫ਼ਸਲਾਂ ਦੇ ਲਾਲਚਾਂ ਅਤੇ ਮੰਗਿਆਈ ਨੇ ਸਾਨੂੰ ਵੱਧ ਫ਼ਸਲਾਂ ਉਗਾਉਣ ਲਈ ਮਜ਼ਬੂਰ ਕਰ ਦਿੱਤਾ ਤੇ ਅਸੀਂ ਧਰਤੀ ਨੂੰ ਨਸ਼ੱਈ ਬਣਾ ਦਿੱਤਾ ਇਹ ਸਾਰੀ ਚਾਲ ਸਰਕਾਰਾਂ ਦੀ ਸੀ ਉਨ੍ਹਾਂ ਦੱਸਿਆ ਕਿ ਇਹ ਕਿਸਾਨਾਂ ਦਾ ਕਸੂਰ ਨਹੀਂ ਇਹ ਸਰਕਾਰਾਂ ਨੇ ਹਰੇ ਇਨਕਲਾਬ ਦੇ ਨਾਂ ਤੇ ਧਰਤੀ ਨੂੰ ਅਪਾਹਜ ਬਣਾ ਦਿੱਤਾ ।
                      ਇਸ ਮੌਕੇ ਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਜੀ ਨੇ ਸੰਬੋਧਨ ਕਰਦਿਆਂ  ਸਰਕਾਰਾਂ ਦੀਆਂ ਗਲਤ ਨੀਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ । ਉਨ੍ਹਾਂ ਨੇ ਕਿਸਾਨ ਵੀਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸ ਤਰ੍ਹਾਂ ਸਰਕਾਰਾਂ ਨੇ ਸਾਨੂੰ 13 ਮਹੀਨੇ ਦਿੱਲੀ ਦੀਆਂ ਸੜਕਾਂ ਤੇ ਬਿਠਾਈ ਰੱਖਿਆ ਪਰ ਕਿਸਾਨਾਂ ਨੇ ਹਾਰ ਨਹੀਂ ਮੰਨੀ ਤੇ ਸਰਕਾਰ ਨੂੰ ਝੁਕਣ ਲਈ ਮਜਬੂਰ ਕਰ ਦਿੱਤਾ ਉਨ੍ਹਾਂ ਨੇ ਦੱਸਿਆ ਕਿ ਚੋਣਾਂ ਦਾ ਦੌਰ ਚੱਲ ਰਿਹਾ ਹੈ ਕਿਸੇ ਵੀ ਪਾਰਟੀ ਨੇ ਆਪਣਾ ਮੈਨੀਫੈਸਟੋ ਨਹੀਂ ਦਿੱਤਾ ਕੋਈ ਵੀ ਪਾਰਟੀ ਸਿੱਖਿਆ ਸਿਹਤ ਸਹੂਲਤਾਂ ਤੇ ਕਿਸਾਨਾਂ ਦੇ ਕਰਜ਼   ਐਮ ਐਸ ਪੀ ਤੇ ਨਹੀਂ ਬੋਲ ਰਹੀ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜਾਗਰੂਕ ਹੋਣਾ ਪਵੇਗਾ ਜਿੰਨਾ ਚਿਰ ਲੋਕ   ਜਾਗਰੂਕ ਨਹੀਂ   ਹੁੰਦੇ ਉਨ੍ਹਾਂ ਚਿਰ ਸਰਕਾਰਾਂ ਇਸੇ ਤਰ੍ਹਾਂ ਹੀ ਸਾਨੂੰ ਲੁੱਟਦੀਆਂ ਰਹਿਣਗੀਆਂ ਅਤੇ ਝੂਠੇ ਵਾਅਦੇ ਕਰਦੀਆਂ ਰਹਿਣਗੀਆਂ ।    
     ਇਸੇ ਤਰ੍ਹਾਂ ਹੀ  ਨੌਜਵਾਨ ਭਾਰਤ ਸਭਾ ਦੇ ਆਗੂ ਰਾਜਦੀਪ ਸਿੰਘ ਰਾਉਕੇ ਤੇ ਬਲਾਕ ਪ੍ਰਧਾਨ ਨਾਜ਼ਰ ਸਿੰਘ   ਖਾਈ ਸਿੰਘ  ਜੀ   ਨੇ ਸੰਬੋਧਨ ਕਰਦਿਆਂ  ਕਹਾ ਕੇ ਜੋ ਮਿਹਨਤਕਸ਼  ,ਨੌਜਵਾਨਾਂ ਵਿਦਿਆਰਥੀਆਂ ਲਈ 16 ਨੂੰ ਕਾਨਫਰੰਸ ਰੱਖੀ ਗਈ ਹੈ ਉਸ ਵਿਚ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕੀਤੀ।ਉਨ੍ਹਾਂ ਨੇ ਸਮੇਂ ਦੀਆਂ ਸਰਕਾਰਾਂ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਹੋਣ ਲਈ ਕੇਹਾ ਅਤੇ ਆਪਣੇ ਹੱਕਾਂ ਲਈ ਲੜਨ ਲਈ ਅਪੀਲ ਕੀਤੀ । ਇਸ ਵਿੱਚ ਸ਼ਾਮਲ ਮੱਲੇਆਣਾ ਤੋਂ ਪ੍ਰਧਾਨ    ਬਲਕਰਨ ਸਿੰਘ, ਬੇਅੰਤ ਸਿੰਘ ਸ਼ਿੰਦਰ ਸਿੰਘ, ਚੰਦ ਸਿੰਘ ,    ਹਰਮਨ ਸਿੰਘ, ਪ੍ਰਿਤਪਾਲ ਸਿੰਘ,ਵਿੱਕੀ ਸਿੰਘ  ਵਿੱਕੀ ਸਿੰਘ, ਰਾਜ ਸਿੰਘ,  ਜੱਸੀ ਸਿੰਘ  ਕਿਰਨਦੀਪ ਸਿੰਘ,  ਨਵਦੀਪ ਸਿੰਘ,  ਕੇਵਲ ਸਿੰਘ  ਤੇ ਲੋਪੋ ਤੋਂ   ਮਾਛੀ ਕਿਆਂ ਤੋਂ ਤੇ ਰਾਊਕਿਆਂ ਤੋਂ ਸਾਥੀ ਆਏ  । 
ਜਾਰੀਕਰਤਾ ਕੋ ਕਨਵੀਨਰ   ਬੇਅੰਤ ਸਿੰਘ ਮੱਲੇਆਣਾ