ਜਗਰਾਂਓ, 3 ਫਰਵਰੀ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) :- ਡੀ.ਏ.ਵੀ. ਕਾਲਜ ਜਗਰਾਉ ਵਿਖੇ ਇੰਟਰ ਸਕੂਲ ਪ੍ਰਤੀਯੋਗਤਾ ਕਰਵਾਈ ਗਈ।ਜਿਸ ਵਿੱਚ ਵੱਖ ਵੱਖ ਸਕੂਲਾਂ ਨੇ ਭਾਗ ਲਿਆ ਯੂਨੀਰਾਈਜ਼ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਸੱਤ ਗਤੀਵਿਧੀਆਂ ਵਿਚ ਭਾਗ ਲਿਆ ਜਿਸ ਵਿਚੋਂ (ਬੈਸਟ ਆਊਟ ਆਫ਼ ਵੇਸਟ) ਵਿੱਚ ਇਕਜੋਤ ਕੌਰ ਜਮਾਤ ਦਸਵੀਂ ਨੇ ਦੂਸਰਾ ਸਥਾਨ, ਵਰਕਿੰਗ ਮਾਡਲ ਬਣਾ ਕੇ ਗੁਰਜੋਤ ਕੌਰ ਜਮਾਤ ਬਾਰਵੀਂ ਮੈਡੀਕਲ ਵਿਿਦਆਰਥੀ ਨੇ ਪਹਿਲਾ ਸਥਾਨ, ਸੋਲੋ ਡਾਂਸ ਵਿਚ ਜੀਆ ਜੋਸ਼ੀ ਜਮਾਤ ਗਿਆਰਵੀਂ ਆਰਟਸ ਨੇ ਦੂਸਰਾ ਸਥਾਨ ਅਤੇ ਅਤੇ ਗਰਿਮਾ ਜਮਾਤ ਗਿਆਰਵੀ ਕਾਮਰਸ ਨੇ ਤੀਸਰਾ ਸਥਾਨ, ਸੋਲੌ ਸਿੰਗਿੰਗ ਵਿਚ ਗਰਿਮਾ ਜਮਾਤ ਗਿਆਰਵੀ ਕਾਮਰਸ ਨੇ ਦੂਸਰਾ ਸਥਾਨ, ਅਤੇ ਪੋਸਟਰ ਮੇਕਿੰਗ ਵਿਚ ਹਿਮਾਨੀ ਜਮਾਤ ਦਸਵੀਂ ਨੇ ਪਹਿਲਾ ਸਥਾਨ ਅਤੇ ਸਮਰੀਨ ਕੌਰ ਗਿਆਰਵੀਂ ਜਮਾਤ ਮੈਡੀਕਲ ਨੇ ਵਧੀਆ ਪੋਸਟਰ ਬਣਾਉਣ ਦਾ ਇਨਾਮ ਜਿੱਤਿਆ।ਇਸ ਪ੍ਰਕਾਰ ਸਾਰੇ ਹੀ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਵਿਚ ਭਾਗ ਲੈ ਕੇ ਇਨਾਮ ਜਿੱਤੇ ਅਤੇ ਸਕੂਲ ਦਾ ਨਾਮ ਰੌਸ਼ਨ ਕਰਕੇ ਸਕੂਲ ਦਾ ਮਾਣ ਵਧਾਇਆ।ਸਕੂਲ ਦੇ ਚੇਅਰਮੈਨ ਰਕੇਸ਼ ਅੱਗਰਵਾਲ ਨੇ ਵਿਦਿਆਰਥੀਆਂਦਆਰਥੀਆਂ ਦੇ ਇਸ ਉਪਰਾਲੇ ਦੀ ਬਹੁਤ ਸ਼ਲਾਘਾ ਕੀਤੀ।ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ਼ੀਫ਼ੂ ਅੱਗਰਵਾਲ, ਡਾਇਰੈਕਟਰ ਪਲਵੀ ਅੱਗਰਵਾਲ ਨੇ ਕਿਹਾ ਕੀ ਇਹ ਸਕੂਲ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕੀ ਕਰੋਨਾ ਕਾਲ ਦੇ ਬਾਵਜੂਦ ਵਿਦਿਆਰਥੀਆਂ ਨੇ ਆਨਲਾਈਨ ਗਤੀਵਿਧੀਆਂ ਵਿੱਚ ਭਾਗ ਲੈ ਕੇ ਵਧੀਆ ਸਥਾਨ ਪ੍ਰਾਪਤ ਕੀਤੇ ਹਨ ਅਤੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ।ਸਕੂਲ ਦੀ ਮੁੱਖ ਅਧਿਆਪਕਾ ਨੇਹਾ ਰਤਨ ਨੇ ਵਿਿਦਆਰਥੀਆਂ ਦੀ ਹੌਂਸਲਾ ਅਫਜਾਈ ਕਰਦੇ ਹੋਏ ਕਿਹਾ ਕਿ ਅੱਗੇ ਵਾਸਤੇ ਵੀ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਵਿਿਦਆਰਥੀਆਂ ਨੂੰ ਭਾਗ ਦਵਾਇਆ ਜਾਵੇਗਾ ਤਾਂ ਜੋ ਉਨ੍ਹਾਂ ਦਾ ਹੌਸਲਾ ਵਧੇ ਅਤੇ ਉਹਨਾਂ ਦੀ ਜਾਣਕਾਰੀ ਵਿਚ ਵਾਧਾ ਹੋਵੇ।