You are here

ਆੜ੍ਹਤੀਆ ਐਸੋਸੀਏਸ਼ਨ  ਵੱਲੋਂ ੇ ਕੋਰੋਨਾ ਵੈਕਸੀਨੇਸ਼ਨ ਕੈਂਪ ਲਾਇਆ 

ਜਗਰਾਓਂ 25 ਨਵੰਬਰ (ਅਮਿਤ ਖੰਨਾ) ਸਿਵਲ ਹਸਪਤਾਲ ਦੇ ਸਹਿਯੋਗ ਨਾਲ ਆੜ੍ਹਤੀਆ ਐਸੋਸੀਏਸ਼ਨ ਜਗਰਾਓਂ ਵੱਲੋਂ ਸਥਾਨਕ ਪੁਰਾਣੀ ਦਾਣਾ ਮੰਡੀ ਧਰਮਸ਼ਾਲਾ ਵਿਖੇ ਕੋਰੋਨਾ ਵੈਕਸੀਨੇਸ਼ਨ ਕੈਂਪ ਲਾਇਆ ਗਿਆ। ਇਸ ਕੈਂਪ ਦਾ ਉਦਘਾਟਨ ਜ਼ਿਲ੍ਹਾ ਯੂਥ ਕਾਂਗਰਸ ਲੁਧਿਆਣਾ ਦਿਹਾਤੀ ਦੇ ਸੀਨੀਅਰ ਮੀਤ ਪ੍ਰਧਾਨ ਮਨੀ ਗਰਗ ਵੱਲੋਂ ਕੀਤਾ ਗਿਆ। ਇਸ ਕੈਂਪ ਚ ਪੁੱਜੇ ਆਗੂਆਂ ਨੇ ਕਿਹਾ ਆੜ੍ਹਤੀਆ ਐਸੋਸੀਏਸ਼ਨ ਵੱਲੋਂ ਕੋਰੋਨਾ ਵੈਕਸੀਨੇਸ਼ਨ ਕੈਂਪ ਲਾਉਣਾ ਸ਼ਲਾਘਾਯੋਗ ਹੈ। ਅਜਿਹੇ ਕੈਂਪਾਂ ਰਾਹੀਂ ਜਿਥੇ ਆਮ ਲੋਕਾਂ ਨੂੰ ਵੈਕਸੀਨ ਲਗਾਉਣ ਦੀ ਸਹੂਲਤ ਮਿਲਦੀ ਹੈ, ਉਥੇ ਉਨ੍ਹਾਂ ਨੂੰ ਕੈਂਪ 'ਚ ਸਿਹਤ ਸਹੂਲਤਾਂ ਵੀ ਪ੍ਰਦਾਨ ਹੁੰਦੀਆਂ ਹਨ। ਐਸੋਸੀਏਸ਼ਨ ਦੇ ਪ੍ਰਧਾਨ ਕਨ੍ਹੱਈਆ ਗੁਪਤਾ ਬਾਂਕਾ ਨੇ ਕਿਹਾ ਇਹ ਕੈਂਪ ਆਮ ਲੋਕਾਂ ਤੋਂ ਇਲਾਵਾ ਆੜ੍ਹਤੀਆ, ਲੇਬਰ ਤੇ ਮੰਡੀ ਨਾਲ ਜੁੜੇ ਹਰ ਵਰਗ ਦੀ ਸਹੂਲਤ ਲਈ ਲਾਇਆ ਗਿਆ ਹੈ। ਇਸ ਕੈਂਪ ਲਈ ਸਿਵਲ ਹਸਪਤਾਲ ਜਗਰਾਓਂ ਦੀ ਟੀਮ ਵੱਲੋਂ ਐਸੋਸੀਏਸ਼ਨ ਨੂੰ ਪੂਰਾ ਸਹਿਯੋਗ ਦਿੱਤਾ ਗਿਆ। ਇਸ ਮੌਕੇ ਅੰਮ੍ਤਿ ਲਾਲ ਮਿੱਤਲ, ਸੁਰਜੀਤ ਸਿੰਘ ਕਲੇਰ, ਜਗਜੀਤ ਸਿੰਘ ਸਿੱਧੂ, ਜਤਿੰਦਰ ਸਰਾਂ, ਬਲਵਿੰਦਰ ਗਰੇਵਾਲ, ਮਨੋਹਰ ਲਾਲ, ਬੂਟਾ ਗਰੇਵਾਲ, ਜਗਪਾਲ ਸਿੰਘ ਧਨੋਆ, ਨਵੀਨ ਸਿੰਗਲਾ, ਰਮੇਸ਼ ਜੈਨ, ਜਗਸੀਰ ਕਲੇਰ, ਜਸਪ੍ਰਰੀਤ ਸਿੰਘ, ਨਰਿੰਦਰ ਸਿਆਲ, ਸੁਰਿੰਦਰ ਮੈਣੀ, ਐੱਮਪੀ ਗੁਰੂਸਰ, ਮੋਹਿਤ ਗਰਗ ਆਦਿ ਹਾਜ਼ਰ ਸਨ।