ਤਿਆਰੀਆਂ ਲੱਗਭੱਗ ਮੁਕੰਬਲ਼
ਜਗਰਾਉਂ 30 ਦਸੰਬਰ ( ਜਸਮੇਲ ਗ਼ਾਲਿਬ) ਮ੍ਰਿਤਕ ਕੁਲਵੰਤ ਕੌਰ ਰਸੂਲਪੁਰ ਦੀ ਮੌਤ ਲਈ ਮੁੱਖ ਦੋਸ਼ੀ ਡੀ.ਅੈਸ.ਪੀ. ਗੁਰਿੰਦਰ ਬੱਲ, ਏ.ਅੈਸ.ਆਈ. ਰਾਜਵੀਰ ਤੇ ਦੋਵੇਂ ਸਰਪੰਚ ਹਰਜੀਤ ਸਿੰਘ ਦੀ ਗ੍ਰਿਫਤਾਰੀ ਲਈ 3 ਜਨਵਰੀ ਨੂੰ ਜਿਲ੍ਹਾ ਪੁਲਿਸ ਮੁਖੀ ਦੇ ਦਫ਼ਤਰ ਅੱਗੇ ਦਿੱਤੇ ਜਾ ਰਹੇ ਵਿਸਾਲ਼ ਧਰਨੇ ਦੀਆਂ ਤਿਆਰੀਆਂ ਸਬੰਧੀ ਅੱਜ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾ ਤੇ ਬਲਵਿੰਦਰ ਸਿੰਘ ਪੋਨਾ , ਨੌਜਵਾਨ ਭਾਰਤ ਸਭਾ ਸੂਬਾ ਕਮੇਟੀ ਮੈਂਬਰ ਕਰਮਜੀਤ ਕੋਟਕਪੂਰਾ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ ਨੇ ਪਰਿਵਾਰਕ ਮੈਂਬਰ ਦਰਸ਼ਨ ਧਾਲੀਵਾਲ ਤੇ ਮਨਪ੍ਰੀਤ ਕੌਰ ਧਾਲੀਵਾਲ ਸਮੇਤ 'ਅਜੀਤ' ਨਾਲ ਗੱਲ ਕਰਦਿਆਂ ਕਿਹਾ ਕਿ ਸਮੁੱਚੀਆਂ ਇਨਸਾਫ਼ਪਸੰਦ ਜੱਥੇਬੰਦੀਆਂ ਵਲੋਂ 3 ਜਨਵਰੀ ਨੂੰ ਜਿਲ੍ਹਾ ਪੁਲਿਸ ਮੁਖੀ ਦੇ ਦਫ਼ਤਰ ਅੱਗੇ ਵਿਸ਼ਾਲ ਧਰਨਾ ਦਿੱਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਧਰਨੇ ਦੀਆਂ ਲੱਗਭੱਗ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਧਰਨੇ ਲਈ ਕਰਮਵਾਰ ਜਗਰਾਉਂ ਰਾਏਕੋਟ, ਹਠੂਰ, ਸੁਧਾਰ ਤੇ ਮੁੱਲਾਂਪੁਰ ਆਦਿ ਬਲਾਕਾਂ ਦੇ ਪਿੰਡਾਂ ਵਿੱਚ ਭਰਵੀਆਂ ਮੀਟਿੰਗਾਂ ਤੇ ਰੈਲੀਆਂ ਕਿਸਾਨ ਯੂਨੀਅਨ ਤੇ ਅੰਬੇਡਕਰੀ ਸੰਸਥਾਵਾਂ ਵਲੋਂ ਜਗਰਾਉਂ ਰਾਏਕੋਟ ਮੁੱਲਾਂਪੁਰ ਸਿਧਵਾਂਬੇਟ ਤੇ ਲੁਧਿਆਣਾ ਏਰੀਆ ਦੇ ਪਿੰਡਾਂ ਵਿੱਚ ਵੱਖ-ਵੱਖ ਮੀਟਿੰਗਾਂ ਕਰਕੇ ਆਮ ਲੋਕਾਂ ਨੂੰ ਲਾਮਬੰਦ ਕੀਤਾ ਜਾ ਚੁੱਕਾ ਹੈ। ਉਨ੍ਹਾਂ ਇਲਾਕੇ ਦੀਆਂ ਸਾਰੀਆਂ ਸੰਘਰਸ਼ਸ਼ੀਲ ਜਥੇਬੰਦੀਆਂ, ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਨੂੰ ਧਰਨੇ ਵਿੱਚ ਪਹੁੰਚਣ ਦੀ ਪੁਰਜ਼ੋਰ ਅਪੀਲ ਵੀ ਕੀਤੀ ਕਰਦੇ ਹਾਂ
ਪੁਲਿਸ ਡੀਐਸਪੀ ਗੁਰਿੰਦਰ ਬੱਲ, ਏਐਸਾਈ ਰਾਜਬੀਰ ਸਿੰਘ, ਸਰਪੰਚ ਰਣਜੀਤ ਸਿੰਘ, ਪੰਚ ਧਿਆਨ ਸਿੰਘ ਦੀ ਗ੍ਰਿਫਤਾਰੀ 'ਚ ਦੇਰੀ ਕਰਕੇ ਦੋਸ਼ੀਆਂ ਨੂੰ ਬਚ ਨਿਕਲਣ ਦਾ ਸਮਾਂ ਦੇ ਰਹੀ ਹੈ।
ਬਾਕੀ ਪੋਸਟਰ ਵਾਲੀਆਂ ਮੰਗਾਂ ਐਡ ਕਰ ਦਿਉ 3 ਜਨਵਰੀ ਨੂੰ ਅੈਸ.ਅੈਸ.ਪੀ. ਦਫ਼ਤਰ ਅੱਗੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਹਿੱਸਾ ਲੈਣ ਲਈਵਆਮ ਲੋਕਾਂ ਨੂੰ ਲਾਮਬੰਦ ਕੀਤਾ। ਉਨ੍ਹਾਂ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕੀਤਾ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸੀਖਾਂ ਪਿੱਛੇ ਬੰਦ ਕੀਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਲੋੜਪੈਂਣ ਤੇ ਦਿੱਲੀ ਪੈਟਰਨ 'ਤੇ ਪੱਕਾ ਮੋਰਚਾ ਵੀ ਲਗਾਇਆ ਜਾ ਸਕਦਾ ਹੈ।