You are here

ਜਗਰਾਉਂ ਇਲਾਕੇ ਦੇ ਪੈਨਸ਼ਨਰਜ਼ ਨੇ ਇਕੱਠੇ ਹੋ ਕੇ ਦਿੱਤਾ ਐਸ ਡੀ ਐਮ ਨੂੰ ਮੰਗ ਪੱਤਰ  

ਜਗਰਾਉਂ, 30 ਦਸੰਬਰ (ਮਨਜਿੰਦਰ ਗਿੱਲ  ) ਅੱਜ ਜਗਰਾਓ  ਵਿਚ ਐਸ ਡੀ ਐਮ ਦੇ ਦਫ਼ਤਰ  ਅੱਗੇ ਇਲਾਕੇ ਦੇ ਪੈਨਸ਼ਨਰਜ਼ ਨੇ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਆਪਣੀਆਂ ਮੰਗਾਂ ਨੂੰ  ਲੈਕੇ ਧਰਨਾ ਦਿੱਤਾ।ਪੰਜਾਬ ਸਰਕਾਰ ਵਲੋਂ ਤਨਖਾਹ ਕਮਿਸ਼ਨ  ਦੀ ਰਿਪੋਰਟ  ਨੂੰ  ਲਾਗੂ ਕਰਨ ਤੇ ਜੋ ਪੈਨਸ਼ਨਰਜ਼ ਨਾਲ ਜਿਆਦਤੀ ਕੀਤੀ ਜਾ ਰਹੀ ਹੈ ਉਸਦੀ ਸਖਤ ਸ਼ਬਦਾਂ  ਵਿਚ ਨਿਖੇਧੀ ਕੀਤੀ ਗਈ। ਸਰਕਾਰ ਵੱਲੋਂ 1-1- 2016 ਤੋਂ ਪਹਿਲਾਂ ਦੇ ਅਤੇ 1-1 -2016 ਤੋਂ ਬਾਅਦ  ਵਾਲੇ ਪੈਨਸ਼ਨਰਜ਼  ਦੀ ਤਨਖਾਹ  ਦੁਹਰਾਈ ਨੂੰ  ਬਹੁਤ ਹੀ ਗੁੰਝਲਦਾਰ  ਬਣਾਕੇ ਲਮਕਾਉਣ ਦੀ ਨੀਤੀ  ਬਣਾਈ ਗਈ ਹੈ ਜਿਸ ਨਾਲ ਪੈਨਸ਼ਨਰਜ਼ ਦੇ ਬਕਾਇਆਂ ਨੂੰ  ਲੰਮੇ ਸਮੇਂ ਤੱਕ  ਰੋਕਿਆ ਜਾ ਸਕੇਗਾ ਅਤੇ ਤਨਖ਼ਾਹਾਂ  ਵੀ ਪੂਰੀਆਂ ਨਹੀ ਦਿੱਤੀਆਂ ਜਾਣਗੀਆਂ। ਪੰਜਾਬ ਵਿਚੋਂ ਤਿੰਨ ਲੱਖ ਤੋਂ ਉਪਰ ਏ ਜੀ ਦਫ਼ਤਰ  ਨੂੰ ਭੇਜੇ ਗਏ ਕੇਸ ਕਈ ਸਾਲਾਂ ਤੱਕ ਵਾਪਸ ਨਹੀ ਆਉਣਗੇ ਅਤੇ ਡੀ ਏ ਵੀ ਪੂਰਾ ਨਹੀ ਦਿੱਤਾ ਜਾਵੇਗਾ। ਪੇ ਕਮਿਸ਼ਨ ਵਲੋਂ ਦਿੱਤੀ ਗਈ 2, 59 ਗੁਣਾਂਕ  ਨੂੰ  ਵੀ ਘਟਾਕੇ ਦਿੱਤਾ ਜਾ ਰਿਹਾ ਹੈ। ਇਹਨਾਂ ਪੈਨਸ਼ਨਰਜ਼ ਵਿਰੋਧੀ ਨੀਤੀਆਂ ਨੂੰ  ਬੁਲਾਰਿਆਂ ਨੇ ਜਲਦੀ ਹੱਲ ਕਰਨ ਦੀ ਮੰਗ ਕੀਤੀ ਜੇ ਸਰਕਾਰ ਨੇ ਹਲ ਨਾ ਕੀਤਾ ਤਾਂ ਚੋਣਾਂ ਵਿਚ ਇਸਦੇ ਗੰਭੀਰ  ਸਿੱਟੇ ਭੁਗਤਣੇ ਪੈਣਗੇ । ਧਰਨੇ ਵਿਚ ਪਹੁੰਚ  ਕੇ ਤਹਿਸੀਲਦਾਰ ਜਗਰਾਓ  ਨੇ ਮੰਗਪੱਤਰ ਪ੍ਰਾਪਤ  ਕੀਤਾ। ਪੈਨਸ਼ਨਰਜ਼ ਵਲੋਂ ਬੱਸ ਸਟੈਂਡ ਤੱਕ ਰੋਸ ਮੁਜ਼ਾਹਰਾ  ਕਰਕੇ ਆਪਣੇ ਗੁੱਸੇ  ਦਾ ਇਜ਼ਹਾਰ  ਵੀ ਕੀਤਾ ਗਿਆ।ਧਰਨੇ ਵਿੱਚ ਮਾਸਟਰ ਮਲਕੀਤ ਸਿੰਘ, ਅਸ਼ੋਕ ਕੁਮਾਰ  ਭੰਡਾਰੀ,ਅਵਤਾਰ ਸਿੰਘ, ਭੁਪਿੰਦਰ ਸਿੰਘ, ਚਮਕੌਰ ਸਿੰਘ  ਰੋਡਵੇਜ਼  ਆਗੂ ,ਹਰਭਜਨ ਸਿੰਘ ਨੇ ਸੰਬੋਧਨ  ਕੀਤਾ।8 ਦਸੰਬਰ  ਨੂੰ  ਯੂ  ਟੀ ਮੁਲਾਜ਼ਮ ਅਤੇ ਪੈਨਸ਼ਨਰ  ਦੇ  ਸਾਂਝੇ ਸੰਘਰਸ਼  ਵਿਚ ਲਾਡੋਵਾਲ  ਟੋਲ ਪਲਾਜੇ ਤੇ ਦਿੱਤੇ ਜਾ ਰਹੇ ਸੜਕ ਜਾਮ ਵਿਚ ਸਾਮਲ ਹੋਣ ਦਾ ਫੈਸਲਾ ਕੀਤਾ ਗਿਆ। ਧਰਨੇ ਵਿੱਚ ਜੋਗਿੰਦਰ  ਅਜ਼ਾਦ,ਕੁਲਦੀਪ ਸਿੰਘ, ਜਗਦੀਸ਼  ਮਹਿਤਾ,ਜਸਵੰਤ ਸਿੰਘ  ਢਿਲੋਂ,ਹਰਬੰਸ ਲਾਲ,ਗੁਲਸ਼ਨ ਕੁਮਾਰ ਆਦਿ ਹਾਜਿਰ ਸਨ।

ਫੋਟੋ ; ਜਗਰਾਉਂ ਦੇ ਤਹਿਸੀਲਦਾਰ  ਮਨਮੋਹਨ ਕੌਸ਼ਕ ਧਰਨੇ ਵਿੱਚ ਪਹੁੰਚ ਕੇ ਮੰਗ ਪੱਤਰ ਪ੍ਰਾਪਤ ਕਰਦੇ ਹੋਏ