ਬੱਧਨੀ ਕਲਾਂ 22ਅਗਸਤ-(ਨਛੱਤਰ ਸੰਧੂ)-ਧੰਨ-ਧੰਨ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾ ਵਾਲਿਆ ਦੇ ਪਵਿੱਤਰ ਤਪ ਅਸਥਾਨ ਖੂਹੀ ਸਾਹਿਬ ਠਾਠ ਬੱਧਨੀ ਕਲਾਂ ਵਿਖੇ ਉਨ੍ਹਾ ਦੀ ਨਿੱਗੀ ਯਾਦ ਨੂੰ ਸਪਰਮਤ 19 ਵਾ ਸਲਾਨਾ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ।ਅੱਜ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਇਸ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਜਗਦੇਵ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰਾ੍ਹ ਇਸ ਵਾਰ ਵੀ ਇਹ ਸਮਾਗਮ 3ਤੋ 5 ਸਤੰਬਰ ਤੱਕ ਕਰਵਾਇਆ ਜਾ ਰਿਹਾ ਹੈ।ਇਸ ਤਿੰਨ ਰੋਜਾ ਸਮਾਗਮ ਦੌਰਾਨ 3ਸਤੰਬਰ ਨੂੰ ਸ੍ਰੀ ਅਖੰਡ ਪਾਠਾ ਦੀ ਲੜੀ ਆਰੰਭ ਕੀਤੀ ਜਾਵੇਗੀ,ਜਿਨ੍ਹਾ ਦੇ ਭੋਗ 5ਸਤੰਬਰ ਨੂੰ ਸਵੇਰੇ 10 ਵਜੇ ਪਾਏ ਜਾਣਗੇ,ਅਰਦਾਸ ਉਪਰੰਤ ਉਘੇ ਰਾਗੀ ਢਾਡੀ ਤੇ ਕਥਾ ਵਾਚਕ ਗੁਰਮਤਿ ਵਿਚਾਰਾ ਰਾਹੀ ਸੰਗਤਾ ਨੂੰ ਨਿਹਾਲ ਕਰਨਗੇ।ਉਨ੍ਹਾ ਦੱਸਿਆ ਕਿ ਸਮਾਗਮ ਦੇ ਵਿਚਕਾਰਲੇ ਦਿਨ 4ਸਤੰਬਰ ਨੂੰ ਪੰਜ ਪਿਆਰਿਆ ਦੀ ਅਗਵਾਈ ਹੇਠ ਤੇ ਸੀ੍ਰ ਗੁਰੁ ਗ੍ਰੰਥ ਸਾਹਿਬ ਦੀ ਛੱਤਰ ਛਾਇਆ ਹੇਠ ਵਿਸਾਲ ਨਗਰ ਕੀਰਤਨ ਗੁਰੂਦੁਆਰ ਖੂਹੀ ਸਾਹਿਬ ਤੋ ਚੱਲ ਕੇ ਬੱਧਨੀ ਕਲਾਂ ਨਗਰ ਦੀ ਪ੍ਰਕਰਮਾ ਕਰੇਗਾ।ਸੰਗਤਾ ਇਸ ਮਹਾਨ ਸਮਾਗਮ ਵਿਚ ਵੱਧ-ਚੜ੍ਹ ਕੇ ਹਿੱਸਾ ਲੈ ਕੇ ਗੁਰੁ ਘਰ ਦੀਆ ਖੂਸੀਆ ਪ੍ਰਾਪਤ ਕਰਨ।ਇਸ ਸਮੇਂ ਉਨਾ੍ਹ ਗਿਆਨੀ ਹਰਪ੍ਰੀਤ ਸਿੰਂਘ ਬੁੱਟਰ ਅਤੇ ਭਾਈ ਗੁਰਮੇਲ ਸਿੰਘ ਦੌਧਰ ਆਦਿ ਵੀ ਹਾਜਰ ਸਨ। [