ਪੁੁਲਿਸ ਨੇ ਛਾਪਾਮਾਰੀ ਕਰਦਿਆਂ ਭਾਰੀ ਮਾਤਰਾ ਚ ਨਾਜਾਇਜ਼ ਸ਼ਰਾਬ, ਲਾਹਣ, ਚਾਲੂ ਭੱਠੀ ਅਤੇ ਸਾਮਾਨ ਬਰਾਮਦ ਕੀਤਾ
ਜਗਰਾਓਂ 29 ਦਸੰਬਰ (ਅਮਿਤ ਖੰਨਾ)-ਜਗਰਾਓਂ ਸੀਆਈਏ ਸਟਾਫ ਦੀ ਪੁੁਲਿਸ ਨੇ ਸਤਲੁੁਜ ਦਰਿਆ ਕੰਢੇ ਸ਼ਰੇਆਮ ਭੱਠੀ ਲਾ ਕੇ ਰੂੜੀ ਮਾਰਕਾ ਦਾਰੂ ਕੱਢਦੇ ਸ਼ਰਾਬ ਤਸਕਰਾਂ ਨੂੰ ਭਾਜੜਾਂ ਪਾਈਆਂ। ਪੁੁਲਿਸ ਨੇ ਛਾਪਾਮਾਰੀ ਕਰਦਿਆਂ ਭਾਰੀ ਮਾਤਰਾ ਚ ਨਾਜਾਇਜ਼ ਸ਼ਰਾਬ, ਲਾਹਣ, ਚਾਲੂ ਭੱਠੀ ਅਤੇ ਸਾਮਾਨ ਬਰਾਮਦ ਕੀਤਾ। ਪਰ ਇਸ ਛਾਪਾਮਾਰੀ ਦੌਰਾਨ ਸ਼ਰਾਬ ਕੱਢਦੇ ਚਾਰੇ ਤਸਕਰ ਭੱਜਣ ਵਿੱਚ ਸਫ਼ਲ ਰਹੇ। ਜ਼ਿਲ੍ਹੇ ਦੇ ਐੱਸਐੱਸਪੀ ਰਾਜਬਚਨ ਸਿੰਘ ਸੰਧੂ ਨੇ ਦੱਸਿਆ ਕਿ ਐੱਸਪੀ ਗੁੁਰਮੀਤ ਸਿੰਘ ਦੀ ਜ਼ੇਰੇ ਨਿਗਰਾਨੀ ਹੇਠ ਨਾਜਾਇਜ਼ ਸ਼ਰਾਬ ਦਾ ਧੰਦਾ ਕਰਦੇ ਤਸਕਰਾਂ ਖ਼ਿਲਾਫ਼ ਸ਼ੁੁਰੂ ਕੀਤੀ ਮੁੁਹਿੰਮ ਤਹਿਤ ਸਪੈਸ਼ਲ ਬਰਾਂਚ ਦੇ ਮੁੁਖੀ ਇੰਸਪੈਕਟਰ ਪੇ੍ਮ ਸਿੰਘ ਦੀ ਅਗਵਾਈ ਵਿੱਚ ਏਐੱਸਆਈ ਪਹਾੜਾ ਸਿੰਘ ਅਤੇ ਪੁੁਲਿਸ ਪਾਰਟੀ ਨੇ ਮੁੁਖ਼ਬਰ ਦੀ ਸੂਚਨਾ ਤੇ ਪਿੰਡ ਬਾਗ਼ੀਆਂ ਨੇੜੇ ਸਤਲੁੁਜ ਦਰਿਆ ਕੰਢੇ ਛਾਪਾ ਮਾਰਿਆ ਤਾਂ ਇਸ ਦੌਰਾਨ ਸ਼ਰ੍ਹੇਆਮ ਚਾਰ ਵਿਅਕਤੀ ਭੱਠੀ ਲਗਾ ਕੇ ਦਾਰੂ ਕੱਢ ਰਹੇ ਸਨ ਅਤੇ ਉਨਾਂ੍ਹ ਦੇ ਮੋਟਰਸਾਈਕਲਾਂ ਤੇ ਨਾਜਾਇਜ਼ ਸ਼ਰਾਬ ਨਾਲ ਭਰੀਆਂ ਟਿਊਬਾਂ ਲੱਦੀਆਂ ਹੋਈਆਂ ਸਨ। ਪੁੁਲਿਸ ਪਾਰਟੀ ਨੂੰ ਦੇਖ ਕੇ ਚਾਰੇ ਮੋਟਰਸਾਈਕਲ ਛੱਡ ਕੇ ਫ਼ਰਾਰ ਹੋ ਗਏ।ਇਸ ਦੌਰਾਨ ਪੁੁਲਿਸ ਨੇ ਮੌਕੇ ਤੇ ਚਾਲੂ ਭੱਠੀ, ਉਸ ਦਾ ਸਾਮਾਨ ਛੇ ਸੌ ਬੋਤਲਾਂ, ਨਾਜਾਇਜ਼ ਸ਼ਰਾਬ 7200 ਲੀਟਰ ਲਾਹਨ, ਚਾਰ ਪਤੀਲੇ, ਪੰਜ ਡਰੰਮ ਅਤੇ ਦੋ ਮੋਟਰਸਾਈਕਲ ਕਬਜ਼ੇ ਵਿਚ ਲੈ ਲਏ। ਉਨਹਾਂ ਦੱਸਿਆ ਕਿ ਇਸ ਮਾਮਲੇ ਵਿਚ ਥਾਣਾ ਸਿੱਧਵਾਂ ਬੇਟ ਵਿਖੇ ਸ਼ਰਾਬ ਕੱਢਦੇ ਫ਼ਰਾਰ ਹੋਏ ਤਸਕਰਾਂ ਸੁੁਖਵਿੰਦਰ ਸਿੰਘ ਉਰਫ ਚੰਨੀ ਪੁੱਤਰ ਭਜਨ ਸਿੰਘ, ਪੇ੍ਮ ਸਿੰਘ ਪੁੱਤਰ ਕੱਕਾ ਸਿੰਘ, ਸੁੁਖਦੇਵ ਸਿੰਘ ਉਰਫ ਸੇਬੀ ਪੁੱਤਰ ਤਰਲੋਕ ਸਿੰਘ ਅਤੇ ਗੁੁਰਪ੍ਰਰੀਤ ਸਿੰਘ ਉਰਫ ਗੋਗੀ ਪੁੱਤਰ ਸੁੁਲੱਖਣ ਸਿੰਘ ਵਾਸੀ ਪਿੰਡ ਬਾਗ਼ੀਆਂ ਖ਼ਿਲਾਫ਼ ਮੁੁਕੱਦਮਾ ਦਰਜ ਕਰ ਲਿਆ ਗਿਆ ਹੈ। ਇਨਾਂ੍ਹ ਚਾਰਾਂ ਨੂੰ ਜਲਦੀ ਹੀ ਗਿ੍ਫ਼ਤਾਰ ਕਰ ਲਿਆ ਜਾਵੇਗਾ। ਇੰਸਪੈਕਟਰ ਪੇ੍ਮ ਸਿੰਘ ਨੇ ਦੱਸਿਆ ਕਿ ਉਕਤ ਚਾਰੇ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਦੇ ਹੋਏ ਜਿੱਥੇ ਸਰਕਾਰ ਦੇ ਮਾਲੀਏ ਨੂੰ ਨੁੁਕਸਾਨ ਪਹੁੰਚਾ ਰਹੇ ਹਨ ਉੱਥੇ ਲੋਕਾਂ ਨੂੰ ਜ਼ਹਿਰੀਲੀ ਸ਼ਰਾਬ ਪਿਲਾ ਕੇ ਉਨਹਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ।