You are here

ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਵਾਲਿਆਂ ਕੋਲ  13 ਮੋਬਾਈਲ ਫ਼ੋਨਾਂ ਸਮੇਤ 2 ਮੋਟਰਸਾਈਕਲ ਬਰਾਮਦ

ਜਗਰਾਓਂ 29 ਦਸੰਬਰ (ਅਮਿਤ ਖੰਨਾ)-ਜਗਰਾਉਂ ਸਿਟੀ ਦੇ ਡੀ.ਐੱਸ.ਪੀ.ਦਲਜੀਤ ਸਿੰਘ ਖੱਖ ਦੀ ਅਗਵਾਈ ਚ ਐੱਸ.ਆਈ. ਮੇਜਰ ਸਿੰਘ ਅਤੇ ਏ.ਐੱਸ.ਆਈ ਹਰਪ੍ਰੀਤ ਸਿੰਘ ਇੰਚਾਰਜ ਚੌਂਕੀ ਕਾਉਂਕੇ ਕਲਾਂ ਦੀ ਟੀਮ ਵਲੋਂ ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਵਾਲੇ ਜਸਵੀਰ ਸਿੰਘ ਉਰਫ਼ ਜੱਸਾ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਕਾਉਂਕੇ ਕਲਾਂ, ਸਨਮਦੀਪ ਸਿੰਘ ਉਰਫ਼ ਹੈਪੀ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਕਾਉਂਕੇ ਕਲਾਂ, ਜੈਮਲ ਸਿੰਘ ਪੁੱਤਰ ਚੰਨਣ ਵਾਸੀ ਕਾਉਂਕੇ ਕਲੋਨੀਆਂ ਅਤੇ ਸੁਖਵਿੰਦਰ ਸਿੰਘ ਸੁੱਖੀ ਪੁੱਤਰ ਮੇਜਰ ਸਿੰਘ ਵਾਸੀ ਕਾਉਂਕੇ ਕਲਾਂ (ਜਗਰਾਉਂ) ਨੂੰ 13 ਮੋਬਾਈਲ ਫ਼ੋਨਾਂ ਸਮੇਤ 2 ਮੋਟਰਸਾਈਕਲ ਬਜਾਜ ਪਲਸਰ ਰੰਗ ਕਾਲਾ ਨੰ: ਪੀ.ਬੀ.29-ਐੱਨ-3827, ਮੋਟਰਸਾਈਕਲ ਡਿਸਕਵਰ ਰੰਗ ਕਾਲਾ ਲਾਲ ਨੰ: ਪੀ.ਬੀ.-10-04-0760 ਸਮੇਤ ਗਿ੍ਫ਼ਤਾਰ ਕਰਕੇ ਥਾਣਾ ਥਾਣਾ ਸਦਰ ਜਗਰਾਉਂ ਵਿਖੇ ਮਾਮਲਾ ਦਰਜ ਕੀਤਾ ਗਿਆ ੍ਟ ਪੁਲਿਸ ਅਨੁਸਾਰ ਪੁਲਿਸ ਚੌਂਕੀ ਕਾਉਂਕੇ ਕਲਾਂ ਵਲੋਂ ਜੱਸਾ ਤੇ ਹੈਪੀ ਨੂੰ ਗਿ੍ਫ਼ਤਾਰ ਕਰਕੇ ਅਦਾਲਤ ਚ ਪੇਸ਼ ਕੀਤਾ ਗਿਆ ਸੀ, ਜਿੰਨ੍ਹਾਂ ਨੇ ਜੈਮਲ ਸਿੰਘ ਤੇ ਸੁਖਵਿੰਦਰ ਸਿੰਘ ਦੇ ਮੋਟਰਸਾਇਕਲਾਂ ਤੇ ਵਾਰਦਾਤਾਂ ਨੂੰ ਅੰਜਾਮ ਦੇਣ ਬਾਰੇ ਦੱਸਿਆ ੍ਟ ਜਿਸ ਤੋਂ ਬਾਅਦ ਉਪਰੋਕਤ ਦੋਵਾਂ ਜੈਮਲ ਤੇ ਸੁਖਵਿੰਦਰ ਨੂੰ ਵੀ ਮਾਮਲੇ ਚ ਨਾਮਜ਼ਦ ਕਰਕੇ ਗਿ੍ਫ਼ਤਾਰ ਕਰ ਲਿਆ ਗਿਆ ਹੈ ੍ਟ ਇੱਥੇ ਦੱਸ ਦਈਏ ਕਿ ਜਸਵੀਰ ਸਿੰਘ ਸਿੰਘ ਖ਼ਿਲਾਫ਼ ਪਹਿਲਾਂ ਵੀ ਕਈ ਮਾਮਲੇ ਦਰਜ ਹਨ