ਜਗਰਾਉਂ ਜੂਨ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)ਪੁਲਿਸ ਡਿਊਟੀ ਦੌਰਾਨ ਆਪਣੀ ਜਾਨ ਗਵਾਉਣ ਵਾਲੇ ਸਿਪਾਹੀ ਰਵਨਦੀਪ ਸਿੰਘ ਦੇ ਪਰਿਵਾਰ ਨੂੰ ਐਚ ਡੀ ਐਫ ਸੀ ਬੈਂਕ ਵਲੋਂ 30 ਲੱਖ ਰੁਪਏ ਮੁਆਵਜ਼ਾ ਦਿੱਤਾ ਗਿਆ। ਇਸ ਰਾਸ਼ੀ ਦਾ ਚੈੱਕ ਸ੍ਰੀ ਦੀਪਕ ਹਿਲੋਰੀ ਆਈ ਪੀ ਐੱਸ ਐੱਸ ਐੱਸ ਪੀ ਲੁਧਿਆਣਾ ਦਿਹਾਤੀ ਅਤੇ ਸ੍ਰੀ ਪ੍ਰਿਥੀਪਾਲ ਸਿੰਘ ਪੀ ਪੀ ਐੱਸ ਐੱਸ ਪੀ ਸਥਾਨਕ ਨੇ ਮ੍ਰਿਤਕ ਸਿਪਾਹੀ ਦੀ ਮਾਤਾ ਸ੍ਰੀ ਮਤੀ ਗੁਰਦੀਪ ਕੌਰ ਨੂੰ ਸੋਂਪਿਆ। ਇਸ ਮੌਕੇ ਤੇ ਐਚ ਡੀ ਐਫ ਸੀ ਬੈਂਕ ਪ੍ਰਿਸੀਪਲ ਨੋਡਲ ਅਧਿਕਾਰੀ ਰਾਜੀਵ ਮਹਿਰਾ, ਲੁਧਿਆਣਾ ਬ੍ਰਾਂਚ ਦੇ ਨੋਡਲ ਅਧਿਕਾਰੀ ਵਿਜੇ ਨਰੂਲਾ, ਅਤੇ ਜਗਰਾਉਂ ਬ੍ਰਾਂਚ ਦੇ ਸੇਲ ਅਫਸਰ ਗੁਰਮੀਤ ਸਿੰਘ ਵੀ ਮੌਜੂਦ ਸਨ। ਮੁਆਵਜ਼ੇ ਦਾ ਚੈੱਕ ਲੈਣ ਦੇ ਬਾਅਦ ਮਿਰਤਕ ਸਿਪਾਹੀ ਦੇ ਪਰਿਵਾਰ ਵੱਲੋਂ ਐਸ ਐਸ ਪੀ ਸਾਹਿਬ ਅਤੇ ਐਚ ਡੀ ਐਫ ਸੀ ਬੈਂਕ ਅਧਿਕਾਰੀਆਂ ਦਾ ਧੰਨਵਾਦ ਕੀਤਾ ਗਿਆ।