ਲੈਸਟਰ , 28 ਦਸੰਬਰ ( ਖਹਿਰਾ ) ਲੇਖਿਕਾ ਅਤੇ ਸੰਸਥਾਪਕ ਜਸਵੰਤ ਕੌਰ ਬੈਂਸ ਯੂ ਕੇ ਨੇ “ਅੰਤਰਰਾਸ਼ਟਰੀ ਸੁਨਹਿਰੇ ਲਫ਼ਜ਼ “ ਵੱਲੋਂ ਧਾਰਮਿਕ ਕਵੀ ਦਰਬਾਰ “ਨਿੱਕੀਆਂ ਜਿੰਦਾਂ ਵੱਡੇ ਸਾਕੇ” ਔਨ ਲਾਈਨ ਕਰਵਾਇਆ। ਜਿਸ ਵਿੱਚ ਉਂਨਾਂ ਦਾ ਪੂਰਾ ਪੂਰਾ ਸਾਥ ਦਿੱਤਾ IT ਮੈਨੇਜਰ ਲੇਖਕ ਮਾਸਟਰ ਲਖਵਿੰਦਰ ਸਿੰਘ ਮਲੇਰਕੋਟਲਾ ਨੇ । ਮਾਸਟਰ ਲਖਵਿੰਦਰ ਸਿੰਘ ਅਤੇ ਲੇਖਿਕਾ ਖੁਸ਼ ਧਾਲੀਵਾਲ ਨੇ ਹੋਸਟ ਦੀ ਸੇਵਾ ਨਿਭਾਈ। ਕੋਰਡੀਨੇਟਰ ਸਿਮਰਨਜੀਤ ਕੌਰ ਸਿਮਰ ਨੇ ਤਰੰਨਮ ਵਿੱਚ ਧਾਰਮਿਕ ਗੀਤ ਸੁਣਾਇਆ।
ਕਵੀ ਦਰਬਾਰ ਵਿੱਚ ਗੀਤਕਾਰ ਡਮਾਣਾਂ ਪਾਂਟਿਆਂਵਾਲੀ, ਲ਼ੇਖਕ ਜਸਵੀਰ ਸਿੱਧੂ ਕਹਾਣੀਕਾਰ, ਲੇਖਕ ਮਲਕੀਤ ਸਿੰਘ, ਲੇਖਕ ਕਰਨੈਲ ਸਿੰਘ, ਸੋਹਣ ਸਿੰਘ ਗੇਂਦੂ, ਅਮਰਜੀਤ ਕੌਰ ਮੋਰਿੰਡਾ, ਸਿਮਰਨਜੀਤ ਕੌਰ ਬਰਾੜ, ਸੁਖਵਿੰਦਰ ਕੌਰ ਆਹੀ ਪਟਿਆਲ਼ਾ ਤੋਂ,
ਰਜਨੀ ਵਾਲ਼ੀਆ ਜੀ ਨੇ ਆਪਣੀਆਂ ਰਚਨਾਵਾਂ ਅਤੇ ਗੀਤ ਸੁਣਾਏ। ਜੋ ਕੇ ਗੁਰੂ ਜੀ ਦੇ ਲਾਡਲੇ ਸਾਹਿਬਜ਼ਾਦੇ ਅਤੇ ਮਾਤਾ ਗੁਜ਼ਰ ਕੌਰ ਜੀ ਨੂੰ ਸਮਰਪੱਤ ਕੀਤੀਆਂ ਗਈਆਂ ਅਤੇ ਸ਼ਰਧਾਂਜਲੀ ਭੇਂਟ ਕੀਤੀ ਗਈ ।ਅਖੀਰ ਵਿੱਚ ਜਸਵੰਤ ਕੌਰ ਬੈਂਸ ਵੱਲੋਂ ਕਵੀ ਦਰਬਾਰ ਵਿੱਚ ਭਾਗ ਲੈਣ ਵਾਲੇ ਕਵੀ, ਕਵੀਤਰੀਆਂ, ਲੇਖਕ ਅਤੇ ਕਹਾਣੀਕਾਰਾਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੇ। ਹੋਏ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ। ਅਖੀਰ ਵਿੱਚ ਬੋਲੀ ਅਤੇ ਵਿਰਸੇ ਤੇ ਸਾਂਝਾਂ ਕਾਵਿ ਸੰਗ੍ਰਹਿ ਲਿੱਖਣ ਦੀ ਘੋਸ਼ਣਾ ਕੀਤੀ ਗਈ। ਕਵੀਆਂ ਦੀਆਂ ਸਾਰੀਆਂ ਹੀ ਰਚਨਾਵਾਂ ਦਰਦ ਭਰਭੂਰ ਦਿਲ ਨੂੰ ਟੁੰਬਣ ਵਾਲ਼ੀਆਂ ਸਨ। ਜੋ ਗੁਰੂ ਜੀ ਦੇ ਪ੍ਰੀਵਾਰ ਨੂੰ ਸਮੱਰਪਤ ਕੀਤੀਆਂ ਗਈਆਂ। ਇਹ ਜਸਵੰਤ ਕੌਰ ਬੈਂਸ ਯੂ ਕੇ ਵੱਲੋਂ ਕਰਵਾਇਆ ਗਿਆ ਅੱਠਵਾਂ ਕਵੀ ਦਰਬਾਰ ਸੀ।